ਨਵੀਂ ਦਿੱਲੀ- ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਤੇ ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਅੱਜ ਆਪਣਾ 24ਵਾਂ ਜਨਮ ਦਿਨ ਮਨਾ ਰਹੇ ਹਨ। ਪੰਤ ਦਾ ਜਨਮ 4 ਅਕਤੂਬਰ 1997 ਨੂੰ ਉੱਤਰਾਖੰਡ 'ਚ ਹੋਇਆ ਸੀ। ਪੰਤ ਦੀ ਫ਼ਰਸ਼ ਤੋਂ ਅਰਸ਼ ਤਕ ਪਹੁੰਚਣ ਦੀ ਕਹਾਣੀ ਬਹੁਤ ਸੰਘਰਸ਼ਾਂ ਨਾਲ ਭਰੀ ਹੋਈ ਹੈ ਪਰ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : IPL 2021 : ਪਲੇਅ ਆਫ਼ 'ਚ ਪਹੁੰਚੀ RCB, ਦੇਖੋ ਅਪਡੇਟਿਡ ਪੁਆਇੰਟ ਟੇਬਲ, ਆਰੇਂਜ ਤੇ ਪਰਪਲ ਕੈਪ ਲਿਸਟ
ਪੰਤ ਟੀਮ ਇੰਡੀਆ ਦੇ ਤਿੰਨੋ ਫਾਰਮੈਟ 'ਚ ਆਪਣਾ ਡੈਬਿਊ ਕਰ ਚੁੱਕੇ ਹਨ ਤੇ ਧੋਨੀ ਤੋਂ ਬਾਅਦ ਵਿਕਟਕੀਪਰ ਦੇ ਤੌਰ 'ਤੇ ਉਨ੍ਹਾਂ ਨੂੰ ਪਹਿਲੀ ਪਸੰਦ ਦੇ ਤੌਰ 'ਤੇ ਦੇਖਿਆ ਗਿਆ ਹੈ। ਪੰਤ ਨੇ ਆਪਣੇ ਕਰੀਅਰ 'ਚ ਭਾਰਤ ਲਈ 25 ਟੈਸਟ, 18 ਵਨ-ਡੇ ਤੇ 32 ਟੀ-20 ਮੈਚ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ 80 ਮੈਚ ਖੇਡ ਚੁੱਕੇ ਹਨ।
ਸੰਘਰਸ਼ ਦੇ ਦਿਨਾਂ 'ਚ ਰਾਤ ਨੂੰ ਗੁਰਦੁਆਰੇ 'ਚ ਸੋਂਦੇ ਸਨ ਪੰਤ
ਉੱਤਰਾਖੰਡ 'ਚ ਜਦੋਂ ਪੰਤ ਕ੍ਰਿਕਟ ਖੇਡਦੇ ਤਾਂ ਲੋਕ ਉਨ੍ਹਾਂ ਨੂੰ ਦਿੱਲੀ ਜਾਣ ਦੀ ਸਲਾਹ ਦਿੰਦੇ ਸਨ। ਰਿਸ਼ਭ ਪੰਤ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਕ੍ਰਿਕਟਰ ਬਣਨ ਦੇ ਆਪਣੇ ਸੰਘਰਸ਼ ਦੇ ਦਿਨਾਂ 'ਚ ਦਿੱਲੀ 'ਚ ਗੁਰਦੁਆਰੇ 'ਚ ਸੋਂਦੇ ਸਨ। ਹਾਲਾਂਕਿ ਸ਼ੁਰੂਆਤੀ ਸੰਘਰਸ਼ ਦਾ ਸਾਹਮਣਾ ਕਰਦੇ ਹੋਏ ਪੰਤ ਆਪਣੀ ਅਨੋਖੀ ਤੇ ਤਾਬੜਤੋੜ ਬੱਲੇਬਾਜ਼ੀ ਨਾਲ ਲੱਖਾਂ ਨੌਜਵਾਨ ਖਿਡਾਰੀਆਂ ਤੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ।
ਟੈਸਟ 'ਚ ਛੱਕੇ ਨਾਲ ਖੋਲਿਆ ਆਪਣਾ ਖ਼ਾਤਾ
ਰਿਸ਼ਭ ਪੰਤ ਕ੍ਰਿਕਟ ਦੇ ਤਿੰਨੋ ਫਾਰਮੈਟ 'ਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਇੰਗਲੈਂਡ ਖ਼ਿਲਾਫ਼ ਆਪਣੇ ਕਰੀਅਰ ਦਾ ਆਗਾਜ਼ ਕੀਤਾ। ਇਸ ਮੈਚ 'ਚ ਉਨ੍ਹਾਂ ਨੇ ਆਪਣਾ ਖਾਤਾ ਛੱਕਾ ਲਾ ਕੇ ਖੋਲਿਆ ਸੀ। ਉਨ੍ਹਾਂ ਨੇ ਟੈਸਟ ਡੈਬਿਊ 'ਚ 25 ਦੌੜਾਂ (ਪਹਿਲੀ ਪਾਰੀ 'ਚ 24 ਤੇ ਦੂਜੀ ਪਾਰੀ 'ਚ 1) ਬਣਾਈਆਂ ਸਨ। ਉਨ੍ਹਾਂ ਦੇ ਨਾਂ ਇਸ ਫ਼ਾਰਮੈਟ 'ਚ ਅਜੇ ਤਕ 3 ਸੈਂਕੜੇ ਤੇ 7 ਅਰਧ ਸੈਂਕੜੇ ਦਰਜ ਹਨ।
ਕਿਹੋ ਜਿਹਾ ਹੈ ਪੰਤ ਦਾ ਕੌਮਾਂਤਰੀ ਕਰੀਅਰ
ਪੰਤ ਨੇ ਟੈਸਟ ਕ੍ਰਿਕਟ 'ਚ ਭਾਰਤ ਲਈ 39.72 ਦੀ ਔਸਤ ਨਾਲ 1549 ਦੌੜਾਂ ਬਣਾਈਆਂ ਹਨ। ਇਸ ਫਾਰਮੈਟ 'ਚ ਉਨ੍ਹਾਂ ਨੇ ਤਿੰਨ ਸੈਂਕੜੇ ਤੇ 7 ਵਾਰ ਅਰਧ ਸੈਂਕੜੇ ਲਾਏ ਹਨ ਜਦਕਿ ਉਨ੍ਹਾਂ ਦਾ ਸਰਵਉੱਚ ਸਕੋਰ 159 ਦੌੜਾਂ ਰਿਹਾ ਹੈ। ਜੇਕਰ ਵਨ-ਡੇ ਦੀ ਗੱਲ ਕਰੀਏ ਤਂ ਇਸ ਖਿਡਾਰੀ ਨੇ 33.06 ਦੀ ਔਸਤ ਨਾਲ 529 ਦੌੜਾਂ ਬਣਾਈਆਂ ਹਨ। ਇਸ ਫਾਰਮੈਟ 'ਚ ਪੰਤ ਦਾ ਸਰਵਉੱਚ ਸਕੋਰ 78 ਦੌੜਾਂ ਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 3 ਅਰਧ ਸੈਂਕੜੇ ਵਾਲੀ ਪਾਰੀਆਂ ਖੇਡੀਆਂ ਹਨ। ਟੀ-20 ਕੌਮਾਂਤਰੀ 'ਚ ਇਸ ਖਿਡਾਰੀ ਨੇ 21.33 ਦੀ ਔਸਤ ਨਾਲ 512 ਦੌੜਾਂ ਬਣਾਈਆਂ ਹਨ। ਇਸ ਫ਼ਾਰਮੈਟ 'ਚ ਪੰਤ ਦਾ ਸਰਵਸ੍ਰੇਸ਼ਠ ਸਕੋਰ 65 ਦੌੜਾਂ ਹਨ ਜਦਕਿ ਦੋ ਵਾਰ ਉਨ੍ਹਾਂ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ।
ਇਹ ਵੀ ਪੜ੍ਹੋ : ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021 : ਪਲੇਅ ਆਫ਼ 'ਚ ਪਹੁੰਚੀ RCB, ਦੇਖੋ ਅਪਡੇਟਿਡ ਪੁਆਇੰਟ ਟੇਬਲ, ਆਰੇਂਜ ਤੇ ਪਰਪਲ ਕੈਪ ਲਿਸਟ
NEXT STORY