ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਬਾਲੀਵੁੱਡ ਸਿੰਗਰ ਹਰਸ਼ਦੀਪ ਕੌਰ ਨੇ ਗੀਤ ਗਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ । ਹਰਸ਼ਦੀਪ ਨੇ ਇਕ ਕੰਸਰਟ ਦੌਰਾਨ ਵਿਰਾਟ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਗੀਤ 'ਪੀਰ ਵੀ ਤੂੰ' ਗਾਇਆ । ਇਹ ਉਹੀ ਗੀਤ ਹੈ ਜੋ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ 'ਚ ਚਲਾਇਆ ਗਿਆ ਸੀ । ਇਸ ਤੋਂ ਬਾਅਦ ਵਿਰੁਸ਼ਕਾ ਦੀ ਪਹਿਲੀ ਵਰ੍ਹੇਗੰਢ 'ਤੇ ਜਾਰੀ ਵੀਡੀਓ 'ਚ ਵੀ ਇਹ ਗੀਤ ਬੈਕਗਰਾਊਂਡ 'ਚ ਚੱਲ ਰਿਹਾ ਸੀ।
ਅਨੁਸ਼ਕਾ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਇਹ ਸਵਰਗ ਹੈ, ਜਦੋਂ ਤੁਸੀ ਸਮਾਂ ਨਹੀਂ ਗੁਜ਼ਾਰਦੇ ਹੋ . . . ਇਹ ਸਵਰਗ ਹੈ, ਜਦੋਂ ਤੁਸੀਂ ਇਕ ਚੰਗੇ 'ਵਿਅਕਤੀ' ਨਾਲ ਵਿਆਹ ਕਰਦੇ ਹੋ । ਦੱਸ ਦੇਈਏ ਕਿ ਵਿਰਾਟ ਅਤੇ ਅਨੁਸ਼ਕਾ ਦੀ ਪਹਿਲੀ ਮੁਲਾਕਾਤ ਇੱਕ ਸ਼ੈਂਪੂ ਐਡ ਦੇ ਸ਼ੂਟ 'ਤੇ ਹੋਈ ਸੀ । ਦੋਵਾਂ 'ਚ ਨਜ਼ਦੀਕੀਆਂ ਵਧਣ 'ਚ ਦੇਰੀ ਨਹੀਂ ਲੱਗੀ ।
ਇਨ੍ਹਾਂ 'ਚ ਡੇਟਿੰਗ ਦੀ ਖਬਰ ਉਦੋਂ ਕਨਫਰਮ ਹੋਈ ਸੀ, ਜਦੋਂ ਇਕ ਮੈਚ ਦੌਰਾਨ ਸੈਂਕੜਾ ਲਾਉਂਦੇ ਹੋਏ ਵਿਰਾਟ ਨੇ ਅਨੁਸ਼ਕਾ ਨੂੰ ਫਲਾਇੰਗ 'ਕਿਸ' ਭੇਜਿਆ ਸੀ । ਦਸੰਬਰ, 2017 'ਚ ਦੋਵਾਂ ਨੇ ਇਟਲੀ 'ਚ ਵਿਆਹ ਕੀਤਾ ਸੀ । ਅਜੇ ਵਿਰਾਟ ਆਪਣਾ ਜਨਮ ਦਿਨ ਮਨਾਉਣ ਲਈ ਪਤਨੀ ਅਨੁਸ਼ਕਾ ਨਾਲ ਭੂਟਾਨ 'ਚ ਹਨ।
ਬਚਪਨ ਦੇ ਕੋਚ ਤੋਂ ਵੱਖ ਹੋਣ ਦਾ ਫੈਸਲਾ ਠੀਕ ਸੀ : ਮਣਿਕਾ ਬੱਤਰਾ
NEXT STORY