ਲੰਡਨ, (ਭਾਸ਼ਾ) ਇੰਗਲੈਂਡ ਦੇ ਮਹਾਨ ਕ੍ਰਿਕਟਰ ਸਰ ਜੇਫਰੀ ਬਾਈਕਾਟ ਨੂੰ ਦੂਜੀ ਵਾਰ ਗਲੇ ਦਾ ਕੈਂਸਰ ਹੋਇਆ ਹੈ, ਜਿਸ ਲਈ ਉਹ ਸਰਜਰੀ ਕਰਵਾਉਣਗੇ। 83 ਸਾਲਾ ਖਿਡਾਰੀ ਨੇ ਟੈਲੀਗ੍ਰਾਫ ਨੂੰ ਇੱਕ ਬਿਆਨ ਵਿੱਚ ਕਿਹਾ, "ਪਿਛਲੇ ਕੁਝ ਹਫ਼ਤਿਆਂ ਵਿੱਚ ਮੈਂ ਇੱਕ ਐਮਆਰਆਈ ਸਕੈਨ, ਇੱਕ ਸੀਟੀ ਸਕੈਨ, ਇੱਕ ਪੀਈਟੀ ਸਕੈਨ ਅਤੇ ਦੋ ਬਾਇਓਪਸੀਜ਼ ਕਰਵਾਈਆਂ ਹਨ ਜਿਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਮੈਨੂੰ ਗਲੇ ਦਾ ਕੈਂਸਰ ਹੈ ਜਿਸ ਲਈ ਸਰਜਰੀ ਦੀ ਲੋੜ ਹੈ,"।
ਇਸ ਵਿੱਚ ਉਨ੍ਹਾਂ ਨੇ ਕਿਹਾ, ''ਪਿਛਲੇ ਤਜਰਬੇ ਤੋਂ, ਮੈਂ ਮਹਿਸੂਸ ਕੀਤਾ ਹੈ ਕਿ ਦੂਜੀ ਵਾਰ ਕੈਂਸਰ ਨਾਲ ਨਜਿੱਠਣ ਲਈ, ਮੈਨੂੰ ਸਭ ਤੋਂ ਵਧੀਆ ਇਲਾਜ ਦੀ ਜ਼ਰੂਰਤ ਹੋਏਗੀ ਅਤੇ ਜੇਕਰ ਕਿਸਮਤ ਸਾਥ ਦਿੰਦੀ ਹੈ ਅਤੇ ਸਰਜਰੀ ਸਫਲ ਹੁੰਦੀ ਹੈ, ਤਾਂ ਹਰ ਕੈਂਸਰ ਦੇ ਮਰੀਜ਼ ਨੂੰ ਪਤਾ ਹੁੰਦਾ ਹੈ ਕਿ ਉਸ ਨੂੰ ਵਾਪਸੀ ਦੀ ਉਮੀਦ ਨਾਲ ਹੀ ਜ਼ਿੰਦਾ ਰਹਿਣਾ ਹੈ। 108 ਟੈਸਟ ਮੈਚਾਂ ਵਿੱਚ 8114 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਇਸ ਸਲਾਮੀ ਬੱਲੇਬਾਜ਼ ਨੂੰ ਪਹਿਲੀ ਵਾਰ 2002 ਵਿੱਚ 62 ਸਾਲ ਦੀ ਉਮਰ ਵਿੱਚ ਕੈਂਸਰ ਦਾ ਪਤਾ ਲੱਗਿਆ ਸੀ। ਉਸਨੇ ਕਿਹਾ, "ਮੈਂ ਇਹ ਸਰਜਰੀ ਕਰਾਂਗਾ ਅਤੇ ਠੀਕ ਹੋਣ ਦੀ ਉਮੀਦ ਕਰਦਾ ਹਾਂ।"
ਪੈਰਿਸ ਓਲੰਪਿਕ 'ਚ ਜਿੱਤਿਆ ਗੋਲਡ ਦੇਸ਼ ਅਤੇ ਸੀਨੀਅਰ ਖਿਡਾਰੀਆਂ ਸੱਚਾ ਮਾਣ ਹੋਵੇਗਾ : ਹਰਮਨਪ੍ਰੀਤ
NEXT STORY