ਨਵੀਂ ਦਿੱਲੀ : ਬੰਗਲਾਦੇਸ਼ ਪ੍ਰੀਮਿਅਰ ਲੀਗ 2019 ਦੇ ਫਾਈਨਲ ਵਿਚ ਕੋਮਿਲਾ ਵਿਕਟੋਰੀਅਨਸ ਨੇ ਢਾਕਾ ਡਾਇਨਾਮਾਈਟਸ ਨੂੰ 17 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜਾ ਕਰ ਲਿਆ। ਉੱਥੇ ਹੀ ਦੂਜੇ ਪਾਸੇ 200 ਦੌੜਾਂ ਦਾ ਪਿੱਛਾ ਕਰਨ ਉਤਰੀ ਢਾਕਾ ਡਾਇਨਾਮਾਈਟਸ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 182 ਦੌੜਾਂ ਹੀ ਬਣਾ ਸਕੀ।

ਦਸ ਦਈਏ ਕਿ ਫਾਈਨਲ ਵਿਚ ਤਮੀਮ ਇਕਬਾਲ ਦੀ ਪਾਰੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਤਮੀਮ ਇਕਬਾਲ ਨੇ ਸਿਰਫ 50 ਗੇਂਦਾਂ 'ਤੇ ਸੈਂਕੜਾ ਲਾਇਆ ਅਤੇ ਆਖਰੀ ਵਿਚ 61 ਗੇਂਦਾਂ 'ਤੇ 141 ਦੌੜਾਂ ਬਣਾ ਕੇ ਅਜੇਤੂ ਰਹੇ। ਆਪਣੀ ਪਾਰੀ ਦੌਰਾਨ ਇਕਬਾਲ ਨੇ 10 ਚੌਕੇ ਅਤੇ 11 ਛੱਕੇ ਲਾਏ। ਅਜਿਹਾ ਕਰ ਤਮੀਮ ਇਕਬਾਲ ਬੰਗਲਾਦੇਸ਼ ਕ੍ਰਿਕਟ ਦੇ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ ਜਿਸਨੇ ਟੀ-20 ਦੀ ਪਾਰੀ ਦੌਰਾਨ 11 ਛੱਕੇ ਲਾਏ। ਕੋਮਿਲਾ ਵਿਕਟੋਰੀਅਨਸ ਬੰਗਲਾਦੇਸ਼ ਪ੍ਰੀਮਿਅਰ ਲੀਗ ਦਾ ਖਿਤਾਬ ਦੂਜੀ ਵਾਰੀ ਜਿੱਤਣ 'ਚ ਸਫਲ ਹੋਏ।
ਹਾਕੀ : ਫਰਾਂਸ ਏ ਤੋਂ ਹਾਰੀ ਭਾਰਤ ਏ ਮਹਿਲਾ ਟੀਮ
NEXT STORY