ਰੀਓ ਡੀ ਜੇਨੇਰੋ- ਦੱਖਣੀ ਬ੍ਰਾਜ਼ੀਲ ਦੇ ਸਭ ਤੋਂ ਵੱਡੇ ਫੁੱਟਬਾਲ ਚੈਂਪੀਅਨਸ਼ਿਪ 'ਚ ਇਕ ਟੀਮ ਦੇ 14 ਖਿਡਾਰੀਆਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੇ ਕਾਰਨ 24 ਘੰਟੇ ਪਹਿਲਾਂ ਰੱਦ ਕਰ ਦਿੱਤਾ ਗਿਆ। ਸਾਂਤਾ ਕੈਟੇਰਿਨਾ ਸੂਬੇ ਚੈਂਪੀਅਨਸ਼ਿਪ 8 ਜੁਲਾਈ ਨੂੰ ਚਾਰ ਮੈਚਾਂ ਦੇ ਨਾਲ ਫਿਰ ਤੋਂ ਸ਼ੁਰੂ ਹੋਈ ਸੀ ਜਿਸ 'ਚ ਚੇਪੇਕੋਂਸੇ ਨੇ ਅਵਾਈ ਨੂੰ 2-0 ਨਾਲ ਹਰਾਇਆ ਸੀ।
ਦੋਵਾਂ ਟੀਮਾਂ ਦੇ ਵਿਚ ਰਿਟਰਨ ਮੈਚ ਐਤਵਾਰ ਨੂੰ ਸ਼ਾਮ 4 ਵਜੇ ਸ਼ੁਰੂ ਹੋਣ ਵਾਲਾ ਸੀ ਪਰ ਸੂਬੇ ਦੇ ਸਿਹਤ ਸਕੱਤਰੇਤ ਦੇ ਆਦੇਸ਼ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਕ ਟੀਮ ਦੇ 14 ਖਿਡਾਰੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ ਤੇ ਅਜਿਹੇ 'ਚ ਸਾਰੇ ਖਿਡਾਰੀਆਂ ਨੂੰ ਜ਼ਰੂਰੀ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨੀ ਹੋਵੇਗੀ।
ਬਿਆਨ 'ਚ ਇਹ ਨਹੀਂ ਦੱਸਿਆ ਕਿ ਕਿਸ ਟੀਮ ਦੇ 14 ਖਿਡਾਰੀ ਕੋਰੋਨਾ ਪਾਜ਼ੇਟਿਵ ਆਏ ਹਨ ਤੇ ਇਕ ਬ੍ਰਾਜ਼ੀਲੀਅਨ ਵੈਬਸਾਈਟ ਦੇ ਅਨੁਸਾਰ ਪਾਜ਼ੇਟਿਵ ਖਿਡਾਰੀ ਚੇਪੇਕੋਂਸੇ ਤੋਂ ਹੈ। ਹਾਲਾਂਕਿ ਕਲੱਬ ਨੇ ਇਸ ਰਿਪੋਰਟ 'ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਬ੍ਰਾਜ਼ੀਲ ਦੇ ਸਾਂਤਾ ਕੈਟੇਰੀਨਾ ਸੂਬੇ 'ਚ ਹੁਣ ਤਕ 42,026 ਕੋਰੋਨਾ ਮਾਮਲੇ ਸਾਹਮਣੇ ਆਏ ਹਨ ਜਦਕਿ 485 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਮੈਕਾ ਦੀ ਫ੍ਰੇਜਰ ਪ੍ਰਾਈਸ ਨੇ 11 ਸੈਕੰਡ 'ਚ ਲਾਇਆ 100 ਮੀਟਰ ਦਾ ਫਰਾਟਾ
NEXT STORY