ਸਾਓ ਪਾਓਲੋ– ਬ੍ਰਾਜ਼ੀਲ ਫੁੱਟਬਾਲ ਟੀਮ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਤਹਿਤ ਅਮਰੀਕਾ ਵਿਚ ਫਰਾਂਸ ਤੇ ਕ੍ਰੋਏਸ਼ੀਆ ਵਿਰੁੱਧ ਦੋਸਤਾਨਾ ਮੈਚ ਖੇਡੇਗੀ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ 11 ਜੂਨ ਤੋਂ 19 ਜੁਲਾਈ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ 13 ਜੂਨ ਨੂੰ ਮੋਰੱਕੋ ਵਿਰੁੱਧ ਕਰੇਗੀ। ਫਿਰ ਟੀਮ ਦਾ ਸਾਹਮਣਾ 6 ਦਿਨ ਬਾਅਦ ਫਿਲੇਡੇਲਫੀਆ ਵਿਚ ਹੈਤੀ ਨਾਲ ਹੋਵੇਗੀ। ਬ੍ਰਾਜ਼ੀਲ 24 ਜੂਨ ਨੂੰ ਫਲੋਰਿਡਾ ਦੇ ਮਿਆਮੀ ਗਾਰਡਨਸ ਵਿਚ ਸਕਾਟਲੈਂਡ ਵਿਰੁੱਧ ਗਰੁੱਪ ਪੜਾਅ ਦੀ ਸਮਾਪਤੀ ਕਰੇਗਾ।
ਪ੍ਰਮੋਟਰਾਂ ਨੇ ਐਲਾਨ ਕੀਤਾ ਕਿ ਬ੍ਰਾਜ਼ੀਲ ਦੀ ਟੀਮ 26 ਮਾਰਚ ਨੂੰ ਮੈਸਾਚੁਸੇਟਸ ਦੇ ਏਫਾਕਸਬੋਰੋ ਵਿਚ ਫਰਾਂਸ ਨਾਲ ਭਿੜੇਗੀ ਤੇ ਫਿਰ ਪੰਜ ਦਿਨ ਬਾਅਦ ਫਲੋਰਿਡਾ ਦੇ ਓਰਲੈਂਡੋ ਵਿਚ ਕ੍ਰੋਏਸ਼ੀਆ ਨਾਲ ਦੋਸਤਾਨਾ ਮੈਚ ਖੇਡੇਗੀ। ਇਸ ਤੋਂ ਇਲਾਵਾ ਕ੍ਰੋਏਸ਼ੀਆ 26 ਮਾਰਚ ਨੂੰ ਓਰਲੈਂਡੋ ਵਿਚ ਕੋਲੰਬੀਆ ਨਾਲ ਭਿੜੇਗੀ ਤੇ ਕੋਲੰਬੀਆ 29 ਮਾਰਚ ਨੂੰ ਮੈਰੀਲੈਂਡ ਦੇ ਲੈਂਡੋਵਰ ਵਿਚ ਫਰਾਂਸ ਦਾ ਸਾਹਮਣਾ ਕਰੇਗੀ। ਇਨ੍ਹਾਂ ਦੋਸਤਾਨਾ ਮੁਕਾਬਲਿਆਂ ਦਾ ਆਯੋਜਨ ਯੂਨੀਫਾਈਡ ਈਵੈਂਟਸ ਫਲੋਰਿਡਾ ਸਟ੍ਰਿਸ ਸਪੋਰਟਸ, ਪਿੱਚ ਇੰਟਰਨੈਸ਼ਨਲ, ਲਾਇਨਜ਼ ਸਪੋਰਟਸ ਐਂਡ ਮੀਡੀਆ ਤੇ ਕਾਰਡਨਾਸ ਮੀਡੀਆ ਨੈੱਟਵਰਕ ਵੱਲੋਂ ਕੀਤਾ ਜਾ ਰਿਹਾ ਹੈ।
ਨੌਜਵਾਨ ਜਾਦੂਮਣੀ ਨੇ ਪੰਘਾਲ ਨੂੰ ਹਰਾਇਆ, ਨਿਕਹਤ ਤੇ ਲਵਲੀਨਾ ਅੱਗੇ ਵਧੀਆਂ
NEXT STORY