ਦੁਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਦੇ ਸ਼ੁਰੂਆਤੀ ਹਫਤੇ 'ਚ ਹੀ 269 ਮਿਲੀਅਨ ਦਰਸ਼ਕਾਂ (26.9 ਕਰੋੜ) ਵਲੋਂ ਦੇਖਿਆ ਗਿਆ। 2019 ਦੀ ਤੁਲਨਾ 'ਚ ਪ੍ਰਤੀ ਮੈਚ 11 ਮਿਲੀਅਨ ਦਰਸ਼ਕ ਅਤੇ 12ਵੇਂ ਸੈਸ਼ਨ ਦੀ ਤੁਲਨਾ 'ਚ ਵਿਗਿਆਪਨ ਦੀ ਮਾਤਰਾ 'ਚ 15 ਫੀਸਦੀ ਦਾ ਵਾਧਾ ਹੋਇਆ ਹੈ। ਬਾਰਕ ਨਿਲਸਨ ਦੀ 'ਟੈਲੀਵਿਜ਼ਨ ਵਿਊਅਰਸ਼ਿਪ ਐਂਡ ਐਡਵਰਟਾਈਜ਼ਿੰਗ ਕਨਜ਼ੰਪਸ਼ਨ ਆਫ ਆਈ. ਪੀ. ਐੱਲ. 2020' ਰਿਪੋਰਟ 'ਚ 2019 ਦੀ ਤੁਲਨਾ 'ਚ ਪ੍ਰਤੀ ਮੈਚ ਔਸਤ ਇੰਪ੍ਰੇਸ਼ਨ 'ਚ 21 ਫੀਸਦੀ ਦਾ ਵਾਧਾ ਦਿਖਾਇਆ ਗਿਆ ਹੈ।
ਇੱਥੇ ਤੱਕ ਕਿ ਹਰ ਤਿੰਨ ਟੈਲੀਵਿਜ਼ਨ ਦਰਸ਼ਕਾਂ 'ਚੋਂ ਇਕ ਨੇ ਆਈ. ਪੀ. ਐੱਲ. ਦੇਖਿਆ ਅਤੇ 44 ਫੀਸਦੀ ਪਰੀਵਾਰਾਂ ਨੇ ਟੂਰਨਾਮੈਂਟ ਦੇਖਿਆ। ਸ਼ੁਰੂਆਤੀ ਹਫਤੇ 'ਚ ਪਿਛਲੇ ਪੜਾਅ ਦੀ ਤੁਲਨਾ 'ਚ 15 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਵਿਗਿਆਪਨ ਦੇ ਵਾਲਯੂਮ 'ਚ ਵੀ ਪਹਿਲੇ 6 ਗੇਮ ਦੇ ਰਾਹੀ ਵਾਧਾ ਹੋਇਆ ਹੈ, ਜਦਕਿ ਪਿਛਲੇ ਗੇਮ 'ਚ 2 ਫੀਸਦੀ ਦੀ ਗਿਰਾਵਟ ਦੇ ਨਾਲ ਹੀ ਕੁੱਲ ਵਿਗਿਆਪਨ ਮਾਤਰਾ (ਲੱਖ) 'ਚ 15 ਫੀਸਦੀ ਦਾ ਵਾਧਾ ਦੇਖਿਆ ਗਿਆ ਸੀ।
ਓ. ਟੀ. ਟੀ. ਪਲੇਟਫਾਰਮਾਂ 'ਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਦੇ ਵਿਚਾਲੇ ਓਪਨਿੰਗ ਮੈਚ 'ਚ 52 ਮਿਲੀਅਨ ਇੰਪ੍ਰੇਸ਼ਨ (2019 ਦੀ ਤੁਲਨਾ 'ਚ 29 ਫੀਸਦੀ ਜ਼ਿਆਦਾ) ਦੀ ਦਰਸ਼ਕਾਂ ਦੀ ਗਿਣਤੀ ਦੇਖੀ ਗਈ, 2 ਤੋਂ 7 ਮੈਚ 34 ਮਿਲੀਅਨ ਤੋਂ ਜ਼ਿਆਦਾ ਇੰਪ੍ਰੇਸ਼ਨ ਆਏ। ਹਰ ਮੈਚ 'ਤੇ 100 ਮਿਲੀਅਨ ਤੋਂ ਜ਼ਿਆਦਾ ਦਰਸ਼ਕਾਂ ਵਲੋਂ ਦੇਖਿਆ ਗਿਆ।
ਗੇਲ ਦੀ ਬੱਲੇਬਾਜ਼ੀ 'ਤੇ ਬੋਲੇ ਕਪਤਾਨ ਰਾਹੁਲ, ਦਿੱਤਾ ਇਹ ਵੱਡਾ ਬਿਆਨ
NEXT STORY