ਕਾਨਪੁਰ— ਭਾਰਤੀ ਕਪਤਾਨ ਦੇ ਨਾਲ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ ਸੀਰੀਜ਼ ਜਿਤਾਉਣ ਵਾਲੇ ਫੈਸਲਾਕੁੰਨ ਪ੍ਰਦਰਸ਼ਨ ਦੇ ਦਮ 'ਤੇ ਤਿੰਨ ਸਥਾਨ ਦੀ ਛਲਾਂਗ ਲਾਈ ਤੇ ਗੇਂਦਬਾਜ਼ੀ ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚ ਗਿਆ । ਬੁਮਰਾਹ ਨੇ ਕਾਨਪੁਰ 'ਚ ਫੈਸਲਾਕੁੰਨ ਮੈਚ ਵਿਚ ਤਿੰਨ ਵਿਕਟਾਂ ਲੈ ਕੇ ਭਾਰਤ ਨੂੰ ਜਿੱਤ ਦਿਵਾਈ। ਭਾਰਤ ਨੇ ਆਖਰੀ ਮੈਚ 6 ਦੌੜਾਂ ਨਾਲ ਜਿੱਤ ਕੇ ਲੜੀ 'ਤੇ 2-1 ਨਾਲ ਕਬਜ਼ਾ ਕੀਤਾ। ਬੁਮਰਾਹ ਨੇ ਸੀਰੀਜ਼ 'ਚ ਛੇ ਵਿਕਟਾਂ ਲਈਆਂ। ਹੁਣ ਉਹ ਗੇਂਦਬਾਜ਼ੀ ਰੈਂਕਿੰਗ 'ਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਤੇ ਦੱਖਣੀ ਅਫਰੀਕਾ ਦੇ ਲੈੱਗ ਸਪਿਨਰ ਇਮਰਾਨ ਤਾਹਿਰ ਤੋਂ ਪਿੱਛੇ ਹੈ।ਡੈੱਥ ਓਵਰਾਂ 'ਚ ਮੌਜੂਦਾ ਸਮੇਂ 'ਚ ਸਰਵਸ੍ਰੇਸ਼ਠ ਗੇਂਦਬਾਜ਼ ਮੰਨਿਆ ਜਾਣ ਵਾਲਾ ਬੁਮਰਾਹ ਭਾਰਤ ਦੀ ਲਗਾਤਾਰ 7 ਇਕ ਦਿਨਾ ਸੀਰੀਜ਼ ਦੀ ਜਿੱਤ ਦਾ ਸੂਤਰਧਾਰ ਰਿਹਾ ਹੈ। ਉਹ 2017 ਵਿਚ 20 ਮੈਚਾਂ 'ਚ 35 ਵਿਕਟਾਂ ਲੈ ਕੇ ਭਾਰਤ ਵਲੋਂ ਸਰਵਸ੍ਰੇਸ਼ਠ ਤੇ ਓਵਰਆਲ ਚੌਥਾ ਸਰਵਸ੍ਰੇਸ਼ਠ ਗੇਂਦਬਾਜ਼ ਹੈ।
ਇਨ੍ਹਾਂ ਸੈਲੀਬ੍ਰਿਟੀਜ਼ ਦੇ ਫੈਨਜ਼ ਨੇ ਬਣਵਾਏ ਹਨ ਮੰਦਰ, ਦੇਖੋ ਤਸਵੀਰਾਂ
NEXT STORY