ਦੁਬਈ- ਭਾਰਤੀ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ 'ਤੇ ਇੰਗਲੈਂਡ ਖ਼ਿਲਾਫ਼ ਲੰਡਨ 'ਚ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਅੰਪਾਇਰ ਦੇ ਫ਼ੈਸਲੇ 'ਤੇ ਅਸਹਿਮਤੀ ਦਿਖਾਉਣ ਲਈ ਐਤਵਾਰ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਇਹ ਘਟਨਾ ਸ਼ਨੀਵਾਰ ਨੂੰ ਭਾਰਤੀ ਪਾਰੀ ਦੇ 34ਵੇਂ ਓਵਰ 'ਚ ਹੋਈ ਜਦੋਂ ਡੀ. ਆਰ. ਐੱਸ ਰਿਵਿਊ ਦੇ ਬਾਅਦ ਉਨ੍ਹਾਂ ਨੂੰ ਜੇਮਸ ਐਂਡਰਸਨ ਦੀ ਗੇਂਦ 'ਤੇ ਆਊਟ ਕਰਾਰ ਦਿੱਤਾ ਗਿਆ। ਉਨ੍ਹਾਂ ਨੇ ਇਸ ਤਰ੍ਹਾਂ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੀ ਆਚਾਰ ਸਹਿੰਤਾ ਦੇ ਲੈਵਲ ਇਕ ਦੀ ਉਲੰਘਣਾ ਕੀਤੀ। ਰਾਹੁਲ ਨੇ 101 ਗੇਂਦਾਂ 'ਤੇ 46 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : Tokyo Paralympics : ਕ੍ਰਿਸ਼ਨਾ ਨਾਗਰ ਨੇ ਹਾਂਗਕਾਂਗ ਦੇ ਖਿਡਾਰੀ ਨੂੰ ਹਰਾ ਕੇ ਬੈਡਮਿੰਟਨ 'ਚ ਜਿੱਤਿਆ ਗੋਲਡ
ਆਈ. ਸੀ. ਸੀ. ਮੁਤਾਬਕ ਰਾਹੁਲ ਨੂੰ ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਦੀ ਆਚਾਰ ਸਹਿੰਤਾ ਦੇ ਅਨੁਛੇਦ 2.9 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਜੋ ਕੌਮਾਂਤਰੀ ਮੈਚ 'ਚ ਅੰਪਾਇਰਾਂ ਦੇ ਫ਼ੈਸਲੇ 'ਤੇ ਸਹਿਮਤੀ ਨਾ ਦਿਖਾਉਣ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਇਕ ਡਿਮੈਰਿਟ ਅੰਕ ਵੀ ਰਾਹੁਲ ਦੇ ਅਨੁਸ਼ਾਸਨੀ ਰਿਕਾਰਡ 'ਚ ਜੁੜ ਗਿਆ ਹੈ ਤੇ ਰਾਹੁਲ ਨੇ ਮੈਚ ਰੈਫ਼ਰੀਆਂ ਦੇ ਆਈ. ਸੀ. ਸੀ. ਦੇ ਐਲੀਟ ਪੈਨਲ ਦੇ ਕ੍ਰਿਸ ਬ੍ਰਾਡ ਵੱਲੋਂ ਪ੍ਰਸਤਾਵਤ ਜੁਰਮਾਨੇ ਨੂੰ ਸਵੀਕਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਉਮੇਸ਼ ਯਾਦਵ ਦੀਆਂ 150 ਟੈਸਟ ਵਿਕਟਾਂ ਪੂਰੀਆਂ, ਤੇਜ਼ ਗੇਂਦਬਾਜ਼ਾਂ 'ਚ ਇਹ 5 ਭਾਰਤੀ ਧਾਕੜ ਹੀ ਅੱਗੇ
ਇਸ ਲਈ ਅਧਿਕਾਰਤ ਸੁਣਵਾਈ ਦੀ ਜ਼ਰੂਰਤ ਨਹੀਂ ਪਈ। ਮੈਦਾਨੀ ਅੰਪਾਇਰ ਰਿਚਰਡ ਇਲਿੰਗਵਰਥ ਤੇ ਐਲੇਕਸ ਵਾਰਫ, ਤੀਜੇ ਅੰਪਾਇਰ ਮਾਈਕਲ ਗਾਅ ਤੇ ਚੌਥੇ ਅੰਪਾਇਰ ਮਾਈਕ ਬਰਨਸ ਨੇ ਇਹ ਦੋਸ਼ ਤੈਅ ਕੀਤੇ ਸਨ। ਲੈਵਲ ਇਕ ਦੀ ਉਲੰਘਣਾ 'ਚ ਵੱਧ ਤੋਂ ਵੱਧ ਜੁਰਮਾਨਾ ਖਿਡਾਰੀ ਦੀ ਮੈਚ ਫ਼ੀਸ ਦਾ 50 ਫ਼ੀਸਦੀ ਕਟਿਆ ਜਾਣਾ ਤੇ ਇਕ ਜਾਂ ਦੋ ਡਿਮੈਰਿਟ ਅੰਕ ਹੁੰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ENG v IND : ਚੌਥੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 77/0
NEXT STORY