ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਓਵਲ ਦੇ ਮੈਦਾਨ 'ਤੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਦੇ ਦੌਰਾਨ ਗੇਂਦਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ ਤਿੰਨ ਵਿਕਟ ਝਟਕਾਏ। ਇਸ ਦੇ ਨਾਲ ਹੀ ਟੈਸਟ ਕ੍ਰਿਕਟ 'ਚ ਉਨ੍ਹਾਂ ਦੇ 151 ਵਿਕਟ ਪੂਰੇ ਹੋ ਗਏ ਹਨ। ਭਾਰਤ ਦੇ ਤੇਜ਼ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਉਮੇਸ਼ ਯਾਦਵ ਇਹ ਉਪਲੱਬਧੀ ਹਾਸਲ ਕਰਨ ਵਾਲੇ ਛੇਵੇਂ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਅੱਗੇ ਸ਼ੰਮੀ ਹੈ ਜੋ ਕਿ ਆਪਣੀਆਂ 200 ਟੈਸਟ ਵਿਕਟਾਂ ਪੂਰੀਆਂ ਕਰਨ ਦੀ ਦਹਿਲੀਜ਼ 'ਤੇ ਖੜ੍ਹੇ ਹਨ। ਦੇਖੋ ਅੰਕੜੇ-
ਭਾਰਤੀ ਤੇਜ਼ ਗੇਂਦਬਾਜ਼ਾਂ ਦੀਆਂ ਟੈਸਟ ਵਿਕਟਾਂ
434 ਕਪਿਲ ਦੇਵ
311 ਜ਼ਹੀਰ ਖ਼ਾਨ
311 ਇਸ਼ਾਂਤ ਸ਼ਰਮਾ
236 ਜਵਾਗਲ ਸ਼੍ਰੀਨਾਥ
195 ਮੁਹੰਮਦ ਸ਼ੰਮੀ
151 ਉਮੇਸ਼ ਯਾਦਵ
ਜ਼ਿਕਰਯੋਗ ਹੈ ਕਿ ਓਵਲ ਟੈਸਟ ਦੇ ਦੌਰਾਨ ਉਮੇਸ਼ ਯਾਦਵ ਨੇ ਮੈਚ ਦੇ ਪਹਿਲੇ ਹੀ ਦਿਨ ਇੰਗਲੈਂਡ ਦੇ ਕਪਤਾਨ ਰੂਟ ਦਾ ਵਿਕਟ ਕੱਢ ਕੇ ਭਾਰਤੀ ਪ੍ਰਸ਼ੰਸਕਾਂ ਦੀ ਵਾਹਵਾਹੀ ਲੁੱਟੀ ਸੀ। ਰੂਟ ਦਾ ਸੀਰੀਜ਼ 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਤਿੰਨੇ ਟੈਸਟ 'ਚ ਸੈਂਕੜੇ ਲਾਏ ਹਨ। ਚੌਥੇ ਟੈਸਟ ਦੇ ਦੌਰਾਨ ਵੀ ਉਨ੍ਹਾਂ ਤੇ ਨਜ਼ਰਾਂ ਸਨ ਪਰ ਉਮੇਸ਼ ਯਾਦਵ ਨੇ ਸ਼ਾਨਦਾਰ ਇਨ ਸਵਿੰਗ ਪਾ ਕੇ ਰੂਟ ਦੀਆਂ ਗਿੱਲੀਆਂ ਖਿਲਾਰ ਦਿੱਤੀਆਂ।
ਸਾਨੀਆ-ਰਾਮ ਦੀ ਜੋੜੀ ਅਮਰੀਕੀ ਓਪਨ ਤੋਂ ਬਾਹਰ
NEXT STORY