ਵਿਸ਼ਾਖਾਪੱਟਨਮ : ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਭਾਰਤ ਖਿਲਾਫ ਬੁੱਧਵਾਰ ਨੂੰ ਹੋਣ ਵਾਲੇ ਦੂਜੇ ਵਨ ਡੇ ਕ੍ਰਿਕਟ ਮੈਚ ਵਿਚ ਆਪਣੇ ਗੇਂਦਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਮੰਗ ਕਰਦਿਆਂ ਕਿਹਾ ਕਿ ਸ਼ੁਰੂਆਤੀ ਵਿਕਟ ਜਲਦੀ ਲੈਣਾ ਮਹੁੱਤਵਪੂਰਨ ਹੈ। ਵਿੰਡੀਜ਼ ਨੇ ਪਹਿਲੇ ਵਨ ਡੇ ਵਿਚ 323 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਭਾਰਤ ਨੇ 47 ਗੇਂਦਾਂ ਬਾਕੀ ਰਹਿੰਦੇ ਜਿੱਤ ਦਰਜ ਕਰ ਲਈ। ਹੋਲਡਰ ਨੇ ਕਿਹਾ, ''ਵਨ ਡੇ ਮੈਚਾਂ ਦੇ ਅਜਿਹੇ ਹਾਲਾਤ ਵਿਚ ਤੁਹਾਨੂੰ ਨਵੀਂ ਗੇਂਦ ਦਾ ਫਾਇਦਾ ਲੈਣਾ ਹੁੰਦਾ ਹੈ। ਹਰ ਟੀਮ ਦਾ ਇਹੀ ਟੀਚਾ ਹੁੰਦਾ ਹੈ। ਸਾਨੂੰ ਨਵੀਂ ਗੇਂਦ ਨਾਲ ਸ਼ੁਰੂਆਤੀ ਵਿਕਟਾਂ ਲੈਣੀਆਂ ਹੋਣਗੀਆਂ।

ਹੋਲਡਰ ਨੇ ਕਿਹਾ, ''ਸਾਨੂੰ ਪਿਛਲੇ ਮੈਚ ਵਿਚ 1 ਹੀ ਵਿਕਟ ਮਿਲਿਆ ਸੀ। ਜੇਕਰ ਨਵੀਂ ਗੇਂਦ ਨਾਲ ਸ਼ੁਰੂਆਤੀ 2 ਜਾਂ 3 ਵਿਕਟਾਂ ਹਾਸਲ ਕਰ ਲੈਂਦੇ ਹਾਂ ਤਾਂ ਮਿਡਲ ਆਰਡਰ 'ਤੇ ਦਬਾਅ ਬਣਾ ਸਕਦੇ ਹਾਂ। 320 ਦੌੜਾਂ ਬਣਾਉਣਾ ਚੰਗੀ ਗੱਲ ਹੈ ਪਰ ਅਸੀਂ ਭਾਰਤ ਵਿਚ ਖੇਡਣ ਦੇ ਹਾਲਾਤ ਦੇਖੇ ਹਨ। ਇੱਥੇ 320, 240, 350 ਦੌੜਾਂ ਬਣਾਉਣ ਲਈ ਕਾਫੀ ਚੰਗੀ ਗੇਂਦਬਾਜ਼ੀ ਕਰਨ ਦੀ ਜਰੂਰਤ ਹੁੰਦੀ ਹੈ। ਉਮੀਦ ਹੈ ਕਿ ਅਸੀਂ ਫਿਰ ਅਜਿਹੀ ਬੱਲੇਬਾਜ਼ੀ ਕਰ ਸਕਾਂਗੇ।

ਹੋਲਡਰ ਨੇ ਕਿਹਾ, ''ਸਾਨੂੰ ਗੇਂਦਬਾਜ਼ਾਂ ਨੂੰ ਚੰਗੇ ਪ੍ਰਦਰਸ਼ਨ ਕਰਨਾ ਹੋਵੇਗਾ। ਉੱਥੇ ਹੀ ਬੱਲੇਬਾਜ਼ਾਂ ਨੂੰ ਵੀ ਅਜਿਹੀ ਰਣਨੀਤੀ 'ਤੇ ਅਮਲ ਕਰਨਾ ਹੋਵੇਗਾ। ਰੋਹਿਤ ਅਤੇ ਵਿਰਾਟ ਨੇ ਭਾਰਤ ਦਾ ਪਹਿਲਾ ਵਿਕਟ ਜਲਦੀ ਡਿੱਗਣ ਤੋਂ ਬਾਅਦ ਅਜਿਹਾ ਪ੍ਰਦਰਸ਼ਨ ਕੀਤਾ ਸੀ।
ਸਚਿਨ ਤੇਂਦੁਲਕਰ ਦਾ ਇਕ ਹੋਰ ਵਰਲਡ ਰਿਕਾਰਡ ਤੋੜਣਗੇ ਵਿਰਾਟ ਕੋਹਲੀ
NEXT STORY