ਨਵੀਂ ਦਿੱਲੀ— ਵੈਸਟਇੰਡੀਜ਼ ਦੇ ਆਲਰਾਊਂਡਰ ਕਾਰਲੋਸ ਬ੍ਰੈਥਵੇਟ ਪਿਤਾ ਬਣ ਗਏ ਹਨ। ਬ੍ਰੈਥਵੇਟ ਦੀ ਪਤਨੀ ਨੇ ਧੀ ਨੂੰ ਜਨਮ ਦਿੱਤਾ ਹੈ। ਬ੍ਰੈਥਵੇਟ ਨੇ ਆਪਣੀ ਬੱਚੀ ਦਾ ਨਾਂ ਭਾਰਤ ਦੇ ਇਤਿਹਾਸਕ ਮੈਦਾਨ ਈਡਨ ਗਾਰਡਨ ਦੇ ਨਾਂ ’ਤੇ ਰੱਖਿਆ ਹੈ, ਜਿੱਥੇ 2016 ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਬ੍ਰੈਥਵੇਟ ਨੇ ਇੰਗਲੈਂਡ ਦੇ ਗੇਂਦਬਾਜ਼ ਬੇਨ ਸਟੋਕਸ ਦੇ ਆਖ਼ਰੀ ਓਵਰ ਵਿਚ 4 ਛੱਕੇ ਲਗਾ ਕੇ ਵੈਸਟਇੰਡੀਜ਼ ਨੂੰ ਜਿੱਤ ਦਿਵਾਈ ਸੀ।
ਇਹ ਵੀ ਪੜ੍ਹੋ: ਦੂਜਾ ਵਨਡੇ ਮੈਚ ਦੇਖਣ ਪੁੱਜੀ ਭਾਰਤੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ
ਕਾਰਲੋਸ ਬ੍ਰੈਥਵੇਟ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ ਹੈ। ਧੀ ਨਾਲ ਫੋਟੋ ਸਾਂਝੀ ਕਰਦੇ ਹੋਏ ਬ੍ਰੈਥਵੇਟ ਨੇ ਲਿਖਿਆ, ਨਾਮ ਯਾਦ ਰੱਖਣਾ ਈਡਨ ਰੋਜ਼ ਬ੍ਰੈਥਵੇਟ। ਤੁਸੀਂ ਬਹੁਤ ਖ਼ੂਬਸੂਰਤ ਹੋ। ਡੈਡੀ ਇਹ ਵਾਅਦਾ ਕਰਦੇ ਹਨ ਕਿ ਉਹ ਤੁਹਾਨੂੰ ਹਮੇਸ਼ਾ ਦਿਲੋਂ ਪਿਆਰ ਕਰਨਗੇ। ਬ੍ਰੈਥਵੇਟ ਨੇ ਆਪਣੀ ਪਤਨੀ ਲਈ ਲਿਖਿਆ ਕਿ ਮੈਨੂੰ ਪਤਾ ਹੈ ਕਿ ਤੁਸੀਂ ਇਕ ਖ਼ੂਬਸੂਰਤ ਮਾਂ ਬਣੋਗੇ।’
ਇਹ ਵੀ ਪੜ੍ਹੋ: ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ
ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ 2016 ਦੇ ਟੀ-20 ਵਿਸ਼ਵ ਕੱਪ ਫਾਈਨਲ ਮੈਚ ਵਿਚ ਜਦੋਂ ਕਾਰਲੋਸ ਬ੍ਰੈਥਵੇਟ ਨੇ 4 ਛੱਕੇ ਲਗਾ ਕੇ ਵੈਸਟਇੰਡੀਜ਼ ਦਾ ਖ਼ਿਤਾਬ ਜਿੱਤਿਆ ਸੀ, ਉਸ ਸਮੇਂ ਇਆਨ ਬਿਸ਼ਪ ਕੁਮੈਂਟਰੀ ਕਰ ਰਹੇ ਸਨ। ਬ੍ਰੈਥਵੇਟ ਵੱਲੋਂ ਛੱਕਾ ਮਾਰ ਕੇ ਵਿਸ਼ਵ ਕੱਪ ਜਿੱਤਣ ’ਤੇ ਇਆਨ ਬਿਸ਼ਪ ਨੇ ਕਿਹਾ ਸੀ ਕਾਰਲੋਸ ਬ੍ਰੈਥਵੇਟ, ਨਾਂ ਯਾਦ ਰੱਖਣਾ। ਬ੍ਰੈਥਵੇਟ ਨੇ ਵੀ ਇਸੇ ਤਰ੍ਹਾਂ ਆਪਣੀ ਧੀ ਦੇ ਆਉਣ ’ਤੇ ਖੁਸ਼ੀ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ: ICC ਮਹਿਲਾ ਵਨਡੇ ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਤੇ ਅਤੇ ਮਿਤਾਲੀ ਦੂਜੇ ਨੰਬਰ ’ਤੇ ਬਰਕਰਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟਰੇਲੀਆ ਟੈਸਟ ਸੀਰੀਜ਼ ਲਈ ਪਾਕਿਸਤਾਨ ਟੀਮ ਦਾ ਐਲਾਨ
NEXT STORY