ਲੰਡਨ : ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ‘ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ ਟੂ’ 'ਚ ਬਚੇ ਹੋਏ ਪੰਜ ਮੈਚ ਅਤੇ ਵਨ ਡੇ ਕੱਪ ਦੇ ਫਾਈਨਲ ਮੈਚ ਖੇਡਣ ਲਈ ਨੌਰਥੈਂਪਟਨਸ਼ਾਇਰ ਨਾਲ ਜੁੜ ਗਏ ਹਨ। 34 ਸਾਲਾ ਚਾਹਲ ਨੇ ਭਾਰਤ ਲਈ ਹੁਣ ਤੱਕ 72 ਵਨਡੇ ਅਤੇ 80 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ ਦੋਵਾਂ ਫਾਰਮੈਟਾਂ 'ਚ 217 ਵਿਕਟਾਂ ਲਈਆਂ ਹਨ।
ਨੌਰਥੈਂਪਟਨਸ਼ਾਇਰ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਭਾਰਤ ਦੀ ਟੀ-20 ਵਿਸ਼ਵ ਕੱਪ ਜੇਤੂ ਮੁਹਿੰਮ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਚਾਹਲ ਕੈਂਟ ਖਿਲਾਫ ਮੈਚ ਲਈ ਕੈਂਟਰਬਰੀ ਦੀ ਯਾਤਰਾ ਤੋਂ ਪਹਿਲਾਂ ਬੁੱਧਵਾਰ ਨੂੰ ਟੀਮ 'ਚ ਸ਼ਾਮਲ ਹੋਣਗੇ। ਨੌਰਥੈਂਪਟਨਸ਼ਾਇਰ ਨੇ ਇਕ ਬਿਆਨ 'ਚ ਕਿਹਾ, 'ਨੌਰਥੈਂਪਟਨਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਯੁਜਵੇਂਦਰ ਚਾਹਲ ਕੈਂਟ 'ਚ ਹੋਣ ਵਾਲੇ ਆਖਰੀ ਵਨਡੇ ਕੱਪ ਮੈਚ ਅਤੇ ਬਾਕੀ ਪੰਜ ਕਾਊਂਟੀ ਚੈਂਪੀਅਨਸ਼ਿਪ ਮੈਚਾਂ ਲਈ ਕਲੱਬ 'ਚ ਸ਼ਾਮਲ ਹੋਣਗੇ। ਨੌਰਥੈਂਪਟਨਸ਼ਾਇਰ ਇਸ ਸਮੇਂ ਅੱਠ ਟੀਮਾਂ ਦੇ ਕਾਊਂਟੀ ਡਿਵੀਜ਼ਨ 2 ਵਿੱਚ ਸੱਤ ਡਰਾਅ ਅਤੇ ਦੋ ਹਾਰਾਂ ਨਾਲ ਸੱਤਵੇਂ ਸਥਾਨ 'ਤੇ ਹੈ। ਵਨਡੇ ਕੱਪ ਵਿੱਚ ਵੀ ਕਲੱਬ ਇੱਕ ਜਿੱਤ ਅਤੇ ਛੇ ਹਾਰਾਂ ਨਾਲ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਹੈ।
ਦੱ. ਅਫਰੀਕਾ ਦੇ ਦਿੱਗਜ਼ ਨੂੰ ਬਣਾਇਆ ਗਿਆ ਭਾਰਤ ਦਾ ਨਵਾਂ ਗੇਂਦਬਾਜ਼ੀ ਕੋਚ, ਗੰਭੀਰ ਨਾਲ ਕਰ ਚੁੱਕੇ ਨੇ ਕੰਮ
NEXT STORY