ਟੋਨਸਬੇਰਗ (ਨਾਰਵੇ) (ਨਿਕਲੇਸ਼ ਜੈਨ)– ਮੇਲਟਵਾਟਰ ਚੈਂਪੀਅਨ ਚੈੱਸ ਟੂਰ ਇਨਵੀਟੇਸ਼ਨਲ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦਿਨ ਤੋਂ ਬਾਅਦ ਵੀ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਆਪਣੀ ਸਿੰਗਲ ਬੜ੍ਹਤ ਕਾਇਮ ਰੱਖੀ ਤੇ ਉਸ ਨੇ ਇਕ ਵਾਰ ਫਿਰ ਲਗਾਤਾਰ ਦੂਜੇ ਦਿਨ 5 ਰਾਊਂਡਾਂ ਵਿਚੋਂ 3 ਜਿੱਤਾਂ ਤੇ 2 ਡਰਾਅ ਦੇ ਨਾਲ 4 ਅੰਕ ਬਣਾਉਂਦੇ ਹੋਏ 10 ਵਿਚੋਂ ਕੁਲ 8 ਅੰਕਾਂ ਨਾਲ ਪਹਿਲਾ ਸਥਾਨ ਕਾਇਮ ਰੱਖਿਆ ਹੈ ਤੇ ਉਸਦਾ ਪਲੇਅ ਆਫ ਵਿਚ ਪਹੁੰਚਣਾ ਲਗਭਗ ਤੈਅ ਹੋ ਚੁੱਕਾ ਹੈ।
ਇਹ ਖ਼ਬਰ ਪੜ੍ਹੋ- ਹੌਲੀ ਪਿੱਚ ’ਤੇ ਸਾਡੀਆਂ ਕਮਜ਼ੋਰੀਆਂ ਭਾਰਤ ਨੇ ਉਜਾਗਰ ਕਰ ਦਿੱਤੀਆਂ : ਮੋਰਗਨ
ਦੂਜੇ ਦਿਨ ਦੀ ਸ਼ੁਰੂਆਤ ਉਸ ਨੇ ਸਪੇਨ ਦੇ ਅੰਟੋਨ ਡੇਵਿਡ ਤੇ ਯੂ. ਐੱਸ. ਦੇ ਲੇਵੋਨ ਅਰੋਨੀਅਨ ਨੂੰ ਹਰਾਇਆ ਤੇ ਇਸ ਤੋਂ ਬਾਅਦ ਉਸ ਨੇ ਸਵੀਡਨ ਦੇ ਨਿਲਸ ਗ੍ਰੰਡੇਲੀਯੂਸ ਤੇ ਰੂਸ ਦੇ ਡੇਨੀਅਲ ਡੂਬੋਵ ਨਾਲ ਬਾਜੀਆਂ ਡਰਾਅ ਖੇਡੀਆਂ ਤੇ ਦਿਨ ਦੇ ਆਖਰੀ ਮੈਚ ਵਿਚ ਅਜਰਬੈਜਾਨ ਦੇ ਮਮੇਘਾਰੋਵ ਨੂੰ ਉਸ ਨੇ ਹਰਾ ਦਿੱਤਾ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਓਪਨ ਖਿਤਾਬ ਜਿੱਤਿਆ, ਰੈਂਕਿੰਗ ’ਚ ਨੰਬਰ-2 ’ਤੇ ਪਹੁੰਚਿਆ
ਹਾਲਾਂਕਿ ਦੂਜੇ ਦਿਨ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਦਮ ਲਾਇਆ ਤੇ ਮਮੇਘਾਰੋਵ ਤੇ ਰੂਸ ਦੇ ਸੇਰਗੀ ਕਾਰਯਾਕਿਨ ਤੇ ਇਯਾਨ ਨੈਪੋਮਨਿਆਚੀ ਨੂੰ ਹਰਾ ਦਿੱਤਾ ਜਦਕਿ ਸਵੀਡਨ ਦੇ ਨਿਲਸ ਗ੍ਰੰਡੇਲੀਯੂਸ ਤੇ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨਾਲ ਉਸ ਨੇ ਬਾਜੀ ਡਰਾਅ ਖੇਡੀ ਤੇ 7.5 ਅੰਕ ਬਣਾਉਂਦੇ ਹੋਏ ਦੂਜੇ ਸਥਾਨ ’ਤੇ ਬਰਕਰਾਰ ਹੈ ਤੇ ਇਕ-ਦੋ ਵੱਡੇ ਨਤੀਜੇ ਉਸ ਨੂੰ ਚੋਟੀ ’ਤੇ ਪਹੁੰਚਾ ਸਕਦੇ ਹਨ। ਹੁਣ ਆਖਰੀ ਦਿਨ ਦੇ ਪੰਜ ਰਾਊਂਡਾਂ ਤੋਂ ਬਾਅਦ ਟਾਪ-8 ਖਿਡਾਰੀ ਪਲੇਅ ਆਫ ਵਿਚ ਜਗ੍ਹਾ ਬਣਾ ਲੈਣਗੇ। ਰਾਊਂਡ-10 ਤੋਂ ਬਾਅਦ ਹੋਰਨਾਂ ਖਿਡਾਰੀਆਂ ਵਿਚ ਅਮਰੀਕਾ ਦਾ ਹਿਕਾਰੂ ਨਾਕਾਮੁਰਾ ਤੇ ਵੇਸਲੀ ਸੋ 6.5 ਅੰਕ, ਫਿਡੇ ਦਾ ਅਲੀਰੇਜਾ ਫਿਰੌਜਾ ਤੇ ਫਰਾਂਸ ਦਾ ਮੈਕਿਸਮ ਲਾਗ੍ਰੇਵ 6 ਅੰਕ, ਯੂ.ਐੱਸ. ਦਾ ਅਰੋਨੀਅਨ ਤੇ ਰੂਸ ਦੇ ਡੇਨੀਅਲ ਡੂਬੋਵ ਤੇ ਸੇਰਗੀ ਕਾਰਯਕਿਨ 5 ਅੰਕ ਬਣਾ ਕੇ ਪਲੇਅ ਆਫ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ।
ਇਹ ਖ਼ਬਰ ਪੜ੍ਹੋ- ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੂਜੇ ਟੀ-20 ’ਚ ਹੌਲੀ ਓਵਰ ਗਤੀ ਲਈ ਭਾਰਤ ’ਤੇ ਲੱਗਿਆ ਜੁਰਮਾਨਾ
NEXT STORY