ਸਪੋਰਟਸ ਡੈਸਕ— ਪੰਜਾਬ ’ਚ ਚੈੱਸ ਵੀ ਹੁਣ ਸਰਕਾਰੀ ਨੌਕਰੀ ਦਿਵਾ ਸਕਦੀ ਹੈ। ਪੰਜਾਬ ਸਰਕਾਰ ਦੀ ਸਪੋਰਟਸ ਰੀਵਾਈਜ਼ਡ ਪਾਲਿਸੀ ਕਾਰਨ 4 ਚੈੱਸ ਖਿਡਾਰੀ ਸਰਕਾਰੀ ਨੌਕਰੀ ਹਾਸਲ ਕਰਨ ’ਚ ਕਾਮਯਾਬ ਰਹੇ ਹਨ। ਇਸੇ ਮਹੀਨੇ ਅਸਿਸਟੈਂਟ ਜ਼ੋਨ ਸੁਪਰਡੈਂਟ ਬਣੇ ਰੋਪੜ ਦੇ ਚੈੱਸ ਖਿਡਾਰੀ ਗੁਰਜੀਤ ਸਿੰਘ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੈਂ ਇਕ ਪ੍ਰਾਈਵੇਟ ਸਕੂਲ ’ਚ ਕੁਝ ਰੁਪਿਆਂ ਲਈ ਨੌਕਰੀ ਕਰਦਾ ਸੀ ਤੇ ਫਿਰ ਤਿੰਨ ਵਜੇ ਤੋਂ ਬਾਅਦ ਬਾਈਕ ਰਾਹੀਂ ਚੰਡੀਗੜ੍ਹ ਜਾਂਦਾ ਸੀ ਤਾਂ ਜੋ ਬੱਚਿਆਂ ਨੂੰ ਚੈੱਸ ਦੀਆਂ ਬਾਰੀਕੀਆਂ ਦੱਸ ਸਕਾਂ। ਦਿਨ ਵਿਚ ਮੈਂ ਚਾਰ ਘਰਾਂ ’ਚ ਵੀ ਜਾਂਦਾ ਸੀ ਤਾਂ ਜੋ ਕੁਝ ਰੁਪਏ ਕਮਾ ਸਕਾਂ। ਇਸ ਦੇ ਲਈ ਲਗਭਗ 200 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਸੀ। ਇਹ ਸਿਲਸਿਲਾ ਹਫ਼ਤੇ ਦੇ ਪੰਜ ਦਿਨ ਚਲਦਾ ਸੀ। ਵੀਕੈਂਡ ਦੌਰਾਨ ਮੈਂ ਰੋਪੜ ’ਚ ਬੱਚਿਆਂ ਨੂੰ ਚੈੱਸ ਸਿਖਾਉਂਦਾ ਸੀ ਤਾਂ ਜੋ ਮੈਂ ਕੁਝ ਹੋਰ ਪੈਸੇ ਕਮਾ ਸਕਾਂ।
ਇਹ ਵੀ ਪੜ੍ਹੋ : ਭਾਰਤੀ ਦਲ ਦੇ ਸਾਰੇ ਮੈਂਬਰਾਂ ਦਾ ਹੋਵੇਗਾ ਟੀਕਾਕਰਨ : ਆਈ. ਓ. ਏ. ਮੁਖੀ
ਗੁਰਜੀਤ ਨੇ ਕਿਹਾ ਕਿ ਹੁਣ ਮੇਰੇ ਕੋਲ ਸਰਕਾਰੀ ਨੌਕਰੀ ਹੈ। ਅਜਿਹੇ ’ਚ ਮੇਰਾ ਸਾਰਾ ਫ਼ੋਕਸ ਆਪਣੀ ਗੇਮ ’ਚ ਤਰੱਕੀ ਕਰਨ ’ਤੇ ਲੱਗਾ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਹੁਣ ਮੈਂ ਰਾਸ਼ਟਰੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈਣ ਦਾ ਆਪਣਾ ਸੁਫ਼ਨਾ ਪੂਰਾ ਕਰ ਸਕਾਂਗਾ। ਗੁਰਜੀਤ ਨੇ ਇਸ ਤੋਂ ਪਹਿਲਾਂ ਵਰਲਡ ਐਮੇਚਿਓਰ ਚੈੱਸ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕੀਤਾ ਸੀ। ਉਸ ਨੂੰ 2017 ’ਚ ਪੰਜਾਬ ਸਟੇਟ ਟੀਮ ਚੈੱਸ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਮਿਲਿਆ ਸੀ।
ਦੂਜੇ ਪਾਸੇ ਬਠਿੰਡਾ ਦੇ ਪੰਕਜ ਸ਼ਰਮਾ ਦੀ ਕਹਾਣੀ ਵੀ ਕੁਝ ਹੱਦ ਦਾ ਗੁਰਜੀਤ ਵਰਗੀ ਹੀ ਹੈ। ਉਸ ਨੂੰ ਖੇਡ ਕੋਟੇ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ’ਚ ਕਲਰਕ ਦੀ ਨੌਕਰੀ ਮਿਲੀ ਹੈ। ਇਸੇ ਤਰ੍ਹਾਂ ਚੈੱਸ ਖਿਡਾਰੀ ਹਰਮਨਪ੍ਰੀਤ ਸਿੰਘ ਵੀ ਕਾਰਪੋਰੇਸ਼ਨ ’ਚ ਕਲਰਕ ਦੀ ਨੌਕਰੀ ਹਾਸਲ ਕਰਨ ’ਚ ਸਫ਼ਲ ਰਿਹਾ।
ਇਹ ਵੀ ਪੜ੍ਹੋ : ਖਿਡਾਰੀਆਂ ਦੀ ਚੋਣ ਨੂੰ ਲੈ ਕੇ PCB ’ਤੇ ਭੜਕੇ ਰਮੀਜ਼ ਰਾਜਾ
ਫ਼ਿਲਹਾਲ ਪੰਕਜ ਨੇ ਚੈੱਸ ਖੇਡਦੇ ਸਮੇਂ ਕੀਤੇ ਗਏ ਸੰਘਰਸ਼ ਨੂੰ ਯਾਦ ਕਰਦੇ ਹੋਏ ਕਿਹਾ ਕਿ ਮੈਨੂੰ ਲੋਕ ਸਲਾਹ ਦਿੰਦੇ ਸਨ ਕਿ ਮੈਂ ਚੈੱਸ ਖੇਡ ਕੇ ਆਪਣਾ ਸਮਾਂ ਬਰਬਾਦ ਕਰ ਰਿਹਾ ਹਾਂ ਪਰ ਹੁਣ ਮੈਂ ਉਨ੍ਹਾਂ ਨੂੰ ਕਹਿ ਸਕਦਾ ਹਾਂ ਕਿ ਮੈਨੂੰ ਇਸ ਨਾਲ ਕਰੀਅਰ ਸੰਵਾਰਨ ’ਚ ਮਦਦ ਮਿਲੀ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਚੈੱਸ ਪ੍ਰਤੀ ਫੈਲ ਰਹੀ ਨਾ-ਪੱਖੀ ਸੋਚ ਨੂੰ ਘੱਟ ਕਰਨ ’ਚ ਮਦਦ ਕਰੇਗੀ।
‘ਪੰਜਾਬ ਛੇਤੀ ਦੇਵੇਗਾ ਚੈੱਸ ਦਾ ਪਹਿਲਾ ਗ੍ਰੈਂਡ ਸਲੈਮ’
ਗੁਰਜੀਤ, ਪੰਕਜ ਤੇ ਹਰਮਨਜੋਤ ਤੋਂ ਪਹਿਲਾਂ 2016 ’ਚ ਵਿਪਨ ਢੀਂਗਰਾ ਨੇ ਵੀ ਚੈੱਸ ਖਿਡਾਰੀ ਰਹਿੰਦਿਆਂ ਨੌਕਰੀ ਹਾਸਲ ਕੀਤੀ ਸੀ। ਇਸੇ ਕਾਰਨ 2018 ’ਚ ਪੰਜਾਬ ਸਪੋਰਟਸ ਦੀ ਪਾਲਿਸੀ ਜਦੋਂ ਰੀਵਾਈਜ਼ਡ ਹੋਈ ਤਾਂ ਹੋਰਨਾਂ ਖਿਡਾਰੀਆਂ ਨੂੰ ਵੀ ਮੌਕਾ ਮਿਲਿਆ। ਸੰਗਰੂਰ ਜ਼ਿਲਾ ਚੈੱਸ ਐਸੋਸੀਏਸ਼ਨ ਦੇ ਰਾਕੇਸ਼ ਗੁਪਤਾ ਨੇ ਕਿਹਾ ਕਿ ਸਰਕਾਰ ਦੀ ਰੀਵਾਈਜ਼ਡ ਪਾਲਿਸੀ ਕਾਰਨ ਇਸ ਖੇਡ ਨੂੰ ਉਤਸ਼ਾਹ ਮਿਲਿਆ ਹੈ। ਉਮੀਦ ਹੈ ਕਿ ਜਲਦ ਹੀ ਪੰਜਾਬ ਤੋਂ ਵੀ ਚੈੱਸ ’ਚ ਗ੍ਰੈਂਡ ਸਲੈਮ ਨਿਕਲੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਦਲ ਦੇ ਸਾਰੇ ਮੈਂਬਰਾਂ ਦਾ ਹੋਵੇਗਾ ਟੀਕਾਕਰਨ : ਆਈ. ਓ. ਏ. ਮੁਖੀ
NEXT STORY