ਸਪੋਰਟਸ ਡੈਸਕ— ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ’ਚ ਚੇਤੇਸ਼ਵਰ ਪੁਜਾਰਾ ਨੇ ਟੀਮ ਇੰਡੀਆ ਨੂੰ ਮੁਸ਼ਕਲ ’ਚ ਪਾ ਦਿੱਤਾ ਹੈ। ਪੁਜਾਰਾ ਦੇ ਬੱਲੇ ਤੋਂ ਹੌਲੀ ਪਾਰੀ ਦੇਖਣ ਨੂੰ ਮਿਲੀ। ਪੁਜਾਰਾ ਨੇ ਅਰਧ ਸੈਂਕੜਾ ਤਾਂ ਲਾਇਆ ਪਰ ਇਹ ਅਰਧ ਸੈਂਕੜਾ ਬੇਹੱਦ ਹੌਲੀ ਰਿਹਾ। ਅਰਧ ਸੈਂਕੜਾ ਬਣਾਉਣ ਦੇ ਤੁਰੰਤ ਬਾਅਦ ਪੁਜਾਰਾ ਆਊਟ ਹੋ ਗਏ ਤੇ ਟੀਮ ਨੂੰ ਮੁਸ਼ਕਲ ਹਾਲਾਤ ’ਚ ਛੱਡ ਦਿੱਤਾ।
ਇਹ ਵੀ ਪੜ੍ਹੋ : IND vs AUS : ਭਾਰਤ ਨੂੰ ਲੱਗਾ ਝਟਕਾ, ਪੰਤ ਨੂੰ ਬੱਲੇਬਾਜ਼ੀ ਦੌਰਾਨ ਲੱਗੀ ਸੱਟ
ਟੈਸਟ ਇਤਿਹਾਸ ਦਾ ਸਭ ਤੋਂ ਹੌਲੀ ਅਰਧ ਸੈਂਕੜਾ
ਦਰਅਸਲ ਤੀਜੇ ਦਿਨ ਪੁਜਾਰਾ ਤੇ ਭਾਰਤੀ ਕਪਤਾਨ ਅਜਿੰਕਯ ਰਹਾਨੇ ਬੱਲੇਬਾਜ਼ੀ ਕਰਨ ਲਈ ਆਏ। ਪੁਜਾਰਾ ਇਕ ਪਾਸੇ ਆਸਟਰੇਲੀਆਈ ਗੇਂਦਬਾਜ਼ਾਂ ਨੂੰ ਥਕਾਉਂਦੇ ਰਹੇ ਤੇ ਹੌਲੀ-ਹੌਲੀ ਦੌੜਾਂ ਬਣਾਉਂਦੇ ਰਹੇ। ਉਨ੍ਹਾਂ ਨੇ ਅਰਧ ਸੈਂਕੜਾ ਬਣਾਉਣ ਲਈ 174 ਗੇਂਦਾਂ ਦਾ ਸਾਹਮਣਾ ਕੀਤਾ ਤੇ ਇਸ ਦੇ ਨਾਲ ਹੀ ਟੈਸਟ ਕ੍ਰਿਕਟ ਇਤਿਹਾਸ ਦਾ ਸਭ ਤੋਂ ਹੌਲੀ ਅਰਧ ਸੈਂਕੜਾ ਵੀ ਆਪਣੇ ਨਾਂ ਕਰ ਲਿਆ। ਪੁਜਾਰਾ ਨੇ ਆਪਣੀ ਇਸ ਪਾਰੀ ਦੇ ਦੌਰਾਨ 5 ਚੌਕੇ ਵੀ ਲਾਏ।
ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਤੋੜਿਆ ਆਪਣਾ ਰਿਕਾਰਡ
ਪੁਜਾਰਾ ਨੇ ਪਹਿਲੀ ਵਾਰ ਇੰਨੀ ਹੌਲੀ ਬੱਲੇਬਾਜ਼ੀ ਨਹੀਂ ਕੀਤੀ ਸਗੋਂ ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਪਾਰੀਆਂ ਖੇਡ ਚੁੱਕੇ ਹਨ। ਪੁਜਾਰਾ ਨੇ ਸਾਲ 2018 ’ਚ ਦੱਖਣੀ ਅਫ਼ਰੀਕਾ ਖ਼ਿਲਾਫ਼ 173 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ। ਇਕ ਵਾਰ ਫਿਰ ਉਨ੍ਹਾਂ ਨੇ ਆਪਣੇ ਪੁਰਾਣੇ ਰਿਕਾਰਡ ਨੂੰ ਤੋੜਦੇ ਹੋਏ ਆਸਟਰੇਲੀਆ ਖ਼ਿਲਾਫ਼ 174 ਗੇਂਦਾਂ ’ਤੇ ਅਰਧ ਸੈਂਕੜਾ ਲਾਇਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
IND vs AUS : ਭਾਰਤ ਨੂੰ ਲੱਗਾ ਝਟਕਾ, ਪੰਤ ਨੂੰ ਬੱਲੇਬਾਜ਼ੀ ਦੌਰਾਨ ਲੱਗੀ ਸੱਟ
NEXT STORY