ਨਵੀਂ ਦਿੱਲੀ : ਆਸਟਰੇਲੀਆ ਦੌਰੇ ਵਿਚ ਸ਼ਾਨਦਾਰ ਖੇਡ ਦਿਖਾਉਣ ਵਾਲੇ ਚੇਤੇਸ਼ਵਰ ਪੁਜਾਰਾ ਨੂੰ ਹੁਣ ਸਾਰੇ 'ਨਿਊ ਦੱ ਵਾਲ' ਦੇ ਨਾਂ ਨਾਲ ਬੁਲਾਉਣ ਲੱਗੇ ਹਨ। ਅਜਿਹੇ 'ਚ ਪੁਜਾਰਾ ਨੇ ਰਾਹੁਲ ਦ੍ਰਵਿੜ ਦੇ ਨਾਲ ਜਦੋਂ ਫੋਟੋ ਸ਼ੇਅਰ ਕੀਤੀ ਤਾਂ ਲੋਕਾਂ ਨੇ ਉਸ 'ਤੇ ਵੀ ਅਜਿਹੇ ਹੀ ਕੁਮੈਂਟਸ ਕੀਤੇ। ਦੋਵਾਂ ਨੂੰ ਇਕੱਠੇ ਤਸਵੀਰ ਵਿਚ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹੋਏ ਅਤੇ ਕਿਹਾ ਭਾਰਤੀ ਟੀਮ ਦੀ ਪੁਰਾਣੀ 'ਦੀਵਾਰ' ਨਾਲ ਮਿਲਣ ਵਰਗਾ ਹੈ। ਪੁਜਾਰਾ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ ਰਾਹੁਲ ਭਾਜੀ ਨਾਲ ਮਿਲਣਾ ਹਮੇਸ਼ਾ ਖੁਸ਼ੀ ਦਿੰਦਾ ਹੈ।
ਇਕ ਯੂਜ਼ਰ ਨੇ ਕੁਮੈਂਟ ਕੀਤਾ ਵਾਲ 2.0 ਵਿੱਦ 2.1 ਤਾਂ ਕਿਸੇ ਨੇ 2 ਚਿਪਕੀ ਦੀਵਾਰਾਂ ਦੀ ਤਸਵੀਰ ਸ਼ੇਅਰ ਕਰ ਦਿੱਤੀ। ਇਕ ਨੇ 'ਨਵਾਂ ਵਾਲ ਵਿੱਦ ਪੁਰਾਣਾ ਵਾਲ' ਕਿਹਾ ਤਾਂ ਕਿਸੇ ਨੇ ਕਪੱਲ ਆਫ ਵਾਲ ਦੱਸਿਆ। ਕੁਝ ਲੋਕਾਂ ਨੇ ਇਨ੍ਹਾਂ ਨੂੰ ਟੈਸਟ ਕ੍ਰਿਕਟ ਦਾ ਭੂਤ ਅਤੇ ਭਵਿੱਖ ਵੀ ਕਿਹਾ।
ਜਦੋਂ ਰਾਹੁਲ ਦ੍ਰਵਿੜ ਨਾਲ ਹੋਣ ਲੱਗੀ ਤੁਲਨਾ
ਆਸਟਰੇਲੀਆ ਸੀਰੀਜ਼ ਵਿਚ ਪੁਜਾਰਾ ਨੇ ਸ਼ਾਨਦਾਰ ਖੇਡ ਦਿਖਾਇਆ ਸੀ। ਉੱਥੇ ਉਸ ਨੇ ਇਕ ਖਾਸ ਉਪਲੱਬਧੀ ਵੀ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਰਾਹੁਲ ਨਾਲ ਪੁਜਾਰਾ ਦੀ ਤੁਲਨਾ ਹੋਣ ਲੱਗੀ। ਉਸ ਸੀਰੀਜ਼ ਦੌਰਾਨ ਸਭ ਤੋਂ ਵੱਧ ਗੇਂਦਾਂ ਖੇਡਣ ਵਾਲੇ ਮਹਿਮਾਨ ਬੱਲੇਬਾਜ਼ ਬਣ ਗਏ ਹਨ। ਅਜਿਹਾ ਕਰ ਉਸ ਨੇ 90 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ। ਸਿਡਨੀ ਟੈਸਟ ਵਿਚ ਖੇਡੀ ਆਪਣੀ 193 ਦੌੜਾਂ ਦੀ ਪਾਰੀ ਦੌਰਾਨ ਉਸ ਨੇ ਇਹ ਉਪਲੱਬਧੀ ਹਾਸਲ ਕੀਤੀ। ਸੀਰੀਜ਼ ਵਿਚ ਉਸ ਨੇ 1258 ਤੋਂ ਵੱਧ ਗੇਂਦਾਂ ਖੇਡੀਆਂ ਸੀ। ਅਜਿਹਾ ਕਰ ਉਸ ਨੇ ਇੰਗਲੈਂਡ ਦੇ ਹਰਬਰਟ ਸਟਕਲਿਫ ਦੇ ਰਿਕਾਰਡ ਨੂੰ ਤੋੜਿਆ। ਸਟਕਲਿਫ ਨੇ 1928 ਦੀ ਐਸ਼ੇਜ਼ ਸੀਰੀਜ਼ ਦੌਰਾਨ 4 ਮੈਚਾਂ ਦੀਆਂ 7 ਪਾਰੀਆਂ ਵਿਚ 1237 ਗੇਂਦਾਂ ਦਾ ਸਾਹਮਣਾ ਕੀਤਾ ਸੀ। ਪੁਜਾਰਾ ਨੇ ਇਸ ਸੀਰੀਜ਼ ਵਿਚ ਕਈ ਭਾਰਤੀ ਬੱਲੇਬਾਜ਼ਾਂ ਨੂੰ ਪਛਾੜਿਆ ਜਿਸ ਵਿਚ ਰਾਹੁਲ ਦ੍ਰਵਿੜ ਦਾ ਨਾਂ ਵੀ ਸੀ। ਭਾਰਤ ਵੱਲੋਂ ਦ੍ਰਵਿੜ ਨੇ 2003-2004 ਦੀ ਬਾਡਰ ਗਵਾਸਕਰ ਸੀਰੀਜ਼ ਵਿਚ 1203 ਗੇਂਦਾਂ ਦਾ ਸਾਹਮਣਾ ਕੀਤਾ ਸੀ।
WADA ਨੇ BCCI ਨੂੰ ਦਿੱਤੀ ਧਮਕੀ, ਅਧੀਨਗੀ ਨਹੀਂ ਮੰਨੀ ਤਾਂ ਭੁਗਤੋਗੇ ਸਜ਼ਾ
NEXT STORY