ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕ੍ਰਿਕਟਰਾਂ ਦੀ ਡੋਪ ਟੈਸਟ ਜਾਂਚ ਲਈ ਨਾਡਾ ਦੇ ਅਧੀਨ ਆਉਣ ਲਈ ਤਿਆਰ ਨਹੀਂ ਹੈ। ਵਿਸ਼ਵ ਐਂਟੀ ਡੋਪਿੰਗ ਏਜੈਂਸੀ (ਵਾਡਾ) ਨੇ ਜਦੋਂ ਨਾਡਾ ਦੇ ਨਾਲ ਬੀ. ਸੀ. ਸੀ. ਆਈ. ਦੇ ਇਸ ਰੱਦ ਕੀਤੇ ਮੁੱਦੇ ਨੂੰ ਸੁਲਝਾਉਣ ਦੇ ਮਕਸਦ ਨਾਲ ਆਈ. ਸੀ. ਸੀ. ਨੂੰ ਰੈਫਰ ਕੀਤਾ ਤਾਂ ਇਸ ਮਾਮਲੇ 'ਤੇ ਚਰਚਾ ਤੋਂ ਬਾਅਦ ਇਸ ਨੂੰ 'ਮਹੱਤਵਪੂਰਨ ਮਾਮਲਿਆਂ' ਦੀ ਸੂਚੀ ਵਿਚ ਪਾ ਦਿੱਤਾ। ਇਸ ਦੇ ਤੁਰੰਤ ਬਾਅਦ ਬੀ. ਸੀ. ਸੀ. ਆਈ. ਨੇ ਇਸ ਮੁੱਦੇ 'ਤੇ ਆਪਣਾ ਜਵਾਬ ਆਈ. ਸੀ. ਸੀ. ਅਤੇ ਵਾਡਾ ਨੂੰ ਭੇਜ ਦਿੱਤਾ ਹੈ। ਆਪਣੇ ਜਵਾਬ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਫ ਕੀਤਾ ਹੈ ਕਿ ਉਸ ਨੂੰ ਨਾਡਾ ਦੇ ਕੰਮ 'ਤੇ ਭਰੋਸਾ ਨਹੀਂ ਹੈ।

ਬੀ. ਸੀ. ਸੀ. ਆਈ. ਦੇ ਇਸ ਰਵੱਈਏ ਨੂੰ ਲੈ ਕੇ ਵਾਡਾ ਆਈ. ਸੀ. ਸੀ. 'ਤੇ ਦਬਾਅ ਪਾ ਰਿਹਾ ਹੈ ਕਿ ਉਹ ਨਾਡਾ ਦੇ ਅਧੀਨ ਆਉਣ ਲਈ ਤਿਆਰ ਹੋ ਜਾਵੇ ਨਹੀਂ ਤਾਂ ਵਾਡਾ ਉਸ ਨੂੰ ਅਵੈਧ ਐਲਾਨ ਕਰ ਜਿੱਤਾ ਜਾਵੇਗਾ।ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਦੁਬਈ ਵਿਚ ਹੋਈ ਆਈ. ਸੀ. ਸੀ. ਚੀਫ ਐਗਜ਼ੀਕਿਊਟਿਵ ਮੀਟਿੰਗ ਵਿਚ ਸ਼ਾਮਲ ਹੋਏ ਬੀ. ਸੀ. ਸੀ. ਆਈ. ਅਧਿਕਾਰੀ ਨੇ ਸਾਫ ਕਰ ਦਿੱਤਾ ਹੈ ਕਿ ਡੋਪ ਟੈਸਟ ਨੂੰ ਲੈ ਕੇ ਨਾਡਾ ਨੇ ਕਈ ਗਲਤੀਆਂ ਕੀਤੀਆਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਨਾਡਾ 'ਤੇ ਭਰੋਸਾ ਨਹੀਂ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵਾਡਾ ਤੋਂ ਇਹ ਸਲਾਹ ਮੰਗੀ ਹੈ ਕਿ ਉਹ ਖਿਡਾਰੀਆਂ ਦੀ ਡੋਪ ਟੈਸਟਿੰਗ ਲਈ ਨਾਡਾ ਦੀ ਜਗ੍ਹਾ ਕਿਸੇ ਹੋਰ ਏਜੈਂਸੀ ਦਾ ਬਲਦ ਮੁਹੱਈਆ ਕਰਾਏ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ''ਜਦੋਂ ਆਈ. ਸੀ. ਸੀ. ਨੇ ਬੀ. ਸੀ. ਸੀ. ਆਈ. ਨੂੰ ਇਹ ਦੱਸਿਆ ਕਿ ਉਹ ਇਸ ਮਾਮਲੇ 'ਤੇ ਵਾਡਾ ਦੀ ਡੈਡਲਾਈਨ ਨੂੰ ਫਾਲੋਅ ਕਰਨਗੇ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਨਾਡਾ ਦੀ ਹਾਲ ਹੀ 'ਚ ਕੁਝ ਗਲਤੀਆਂ ਤੋਂ ਆਈ. ਸੀ. ਸੀ. ਨੂੰ ਜਾਣੂ ਕਰਾਇਆ। ਐਥਲੈਟਿਕਸ ਮਾਮਲਿਆਂ ਨੂੰ ਨਾਡਾ ਜਿਸ ਢੰਗ ਨਾਲ ਹੱਲ ਕਰਦਾ ਹੈ ਬੀ. ਸੀ. ਸੀ. ਆਈ. ਨੂੰ ਉਸ ਤੋਂ ਇਤਰਾਜ਼ ਹੈ। ਬੀ. ਸੀ. ਸੀ. ਆਈ. ਆਪਣੀ ਦਲੀਲ 'ਤੇ ਮਜ਼ਬੂਤੀ ਨਾਲ ਖੜਾ ਹੈ ਕਿ ਨਾਡਾ ਕ੍ਰਿਕਟਰਾਂ ਦੇ ਡੋਪ ਟੈਸਟ ਲਈ ਸਮਰੱਥ ਨਹੀਂ ਹੈ।''
ICC ਨੇ IPL ਨੂੰ ਲੈ ਕੇ ਖੇਡੀ ਚਾਲ, BCCI ਨੇ ਵੀ ਦਿੱਤਾ ਇਹ ਜਵਾਬ
NEXT STORY