ਨਵੀਂ ਦਿੱਲੀ- ਭਾਰਤ ਦੇ ਵੀਰ ਚੋਟਰਾਨੀ ਅਤੇ ਵੇਲਾਵਨ ਸੇਂਥਿਲਕੁਮਾਰ ਹੰਗਰੀ ਦੀ ਰਾਜਧਾਨੀ ਵਿੱਚ ਹੋ ਰਹੇ 43,500 ਅਮਰੀਕੀ ਡਾਲਰ ਦੇ ਪੀ.ਐਸ.ਏ. ਕਾਪਰ ਟੂਰਨਾਮੈਂਟ ਬੁਡਾਪੇਸਟ ਸਕੁਐਸ਼ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਵਿਸ਼ਵ ਦੇ 38ਵੇਂ ਨੰਬਰ ਦੇ ਖਿਡਾਰੀ ਅਤੇ ਤੀਜਾ ਦਰਜਾ ਪ੍ਰਾਪਤ ਚੋਟਰਾਨੀ ਨੇ ਪਹਿਲੇ ਦੌਰ ਵਿੱਚ ਬਾਈ ਮਿਲਣ ਤੋਂ ਬਾਅਦ, ਪ੍ਰੀ-ਕੁਆਰਟਰ ਫਾਈਨਲ ਵਿੱਚ ਪੁਰਤਗਾਲ ਦੇ ਰੁਈ ਸੋਰੇਸ ਨੂੰ 13-11, 12-14, 11-9, 12-10 ਨਾਲ ਹਰਾਇਆ। ਵਿਸ਼ਵ ਵਿੱਚ 54ਵੇਂ ਸਥਾਨ 'ਤੇ ਅਤੇ ਇੱਥੇ ਅੱਠਵਾਂ ਦਰਜਾ ਪ੍ਰਾਪਤ ਸੇਂਥਿਲਕੁਮਾਰ ਨੇ ਜਰਮਨੀ ਦੇ ਪੰਜਵੇਂ ਦਰਜਾ ਪ੍ਰਾਪਤ ਰਾਫੇਲ ਕੌਂਡਰਾ ਨੂੰ 11-9, 6-11, 11-7, 11-2 ਨਾਲ ਹਰਾ ਕੇ ਆਖਰੀ ਅੱਠ ਵਿੱਚ ਪਹੁੰਚ ਗਏ। ਇਸ ਤੋਂ ਪਹਿਲਾਂ, ਉਸਨੇ ਪਹਿਲੇ ਦੌਰ ਵਿੱਚ ਬ੍ਰਿਟੇਨ ਦੇ ਵਿਲ ਸਾਲਟਰ ਨੂੰ 11-9, 11-6, 11-5 ਨਾਲ ਹਰਾਇਆ ਸੀ।
ਖੇਲੋ ਇੰਡੀਆ ਸੰਵਾਦ : ਮੋਦੀ ਨੌਜਵਾਨਾਂ ਨੂੰ ਖੇਡਾਂ ਵੱਲ ਕਰਨਗੇ ਪ੍ਰੇਰਿਤ
NEXT STORY