ਲੋਹੀਆਂ ਖ਼ਾਸ (ਸੱਦੀ)- ਲੋਹੀਆਂ ਖੇਤਰ ਦੇ ਪਿੰਡਾਂ ਤੋਂ ਹੋ ਕੇ ਲੰਘਣ ਵਾਲੀ ਇਤਿਹਾਸਕ ਚਿੱਟੀ ਵੇਈਂ, ਜੋ ਕਦੇ ਆਪਣੇ ਸਵੱਛ ਅਤੇ ਮਿੱਠੇ ਪਾਣੀ ਕਾਰਨ ਜਾਣੀ ਜਾਂਦੀ ਸੀ, ਹੁਣ ਕਥਿਤ ਤੌਰ 'ਤੇ ਫੈਕਟਰੀਆਂ ਦੇ ਦੂਸ਼ਿਤ ਪਾਣੀ ਕਾਰਨ 'ਕਾਲੀ ਵੇਈਂ' 'ਚ ਤਬਦੀਲ ਹੋ ਚੁੱਕੀ ਹੈ। ਚਿੱਟੀ ਵੇਈਂ ਮੋਰਚਾ ਕਮੇਟੀ ਸ਼ਾਹਕੋਟ-ਲੋਹੀਆਂ ਨੇ ਦੋਸ਼ ਲਾਇਆ ਕਿ ਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਕਾਰਨ ਖੇਤਰ ਦੇ ਕਈ ਪਿੰਡਾਂ ’ਚ ਗੰਭੀਰ ਬੀਮਾਰੀਆਂ ਫੈਲ ਰਹੀਆਂ ਹਨ। ਅਜੇ ਤੱਕ ਪ੍ਰਸ਼ਾਸਨ ਨੇ ਦੂਸ਼ਿਤ ਪਾਣੀ ਛੱਡਣ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ: ਨਸ਼ੇ ਨੇ ਉਜਾੜਿਆ ਘਰ! ਨੌਜਵਾਨ ਪੁੱਤ ਦੀ ਮੌਤ, ਦੋਸਤਾਂ ਨੇ ਖੇਤਾਂ 'ਚ ਦੱਬੀ ਲਾਸ਼

ਵੇਈਂ ਦੇ ਪਾਣੀ ਨੂੰ ਦੋਬਾਰਾ ਸਵੱਛ ਅਤੇ ਵਰਤੋਂ ਯੋਗ ਬਣਾਉਣ ਦੇ ਮਕਸਦ ਨਾਲ ਕਮੇਟੀ ਨੇ ਆਮ ਜਨਤਾ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਕਮੇਟੀ ਦੇ ਪ੍ਰਧਾਨ ਅਜੇਪਾਲ ਸਿੰਘ ਮੁਰੀਦਵਾਲ, ਮੀਤ ਪ੍ਰਧਾਨ ਆਤਮਾ ਸਿੰਘ ਜਲਾਲਪੁਰ ਕਲਾਂ, ਦਿਲਬਾਗ ਸਿੰਘ ਰਾਈਵਾਲ ਬੇਟ, ਜਗਤਾਰ ਸਿੰਘ ਨਾਹਲ, ਜਰਨੈਲ ਸਿੰਘ ਨਵਾਂ ਪਿੰਡ ਖਾਲੇਵਾਲ, ਜਸਵਿੰਦਰ ਸਿੰਘ ਜਲਾਲਪੁਰ ਕਲਾਂ, ਜਥੇਦਾਰ ਮੋਹਨ ਸਿੰਘ ਨਾਹਲ, ਜਗਤਾਰ ਸਿੰਘ ਨਾਹਲ, ਬਲਵਿੰਦਰ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਬਲਜੀਤ ਸਿੰਘ ਮਾਲੂਪੁਰ, ਫੁੰਮਣ ਸਿੰਘ ਨਵਾਂ ਪਿੰਡ ਖਾਲੇਵਾਲ, ਸੰਤੋਖ ਲਾਲ, ਜਗਮੋਹਨ ਸਿੰਘ ਲੋਹੀਆਂ, ਅਵਤਾਰ ਆਜ਼ਾਦ, ਤਰਸੇਮ ਸਿੰਘ ਕੋਮਲ, ਬਲਕਾਰ ਸਿੰਘ ਜਲਾਲਪੁਰ ਖੁਰਦ, ਦਿਲਪ੍ਰੀਤ ਸਿੰਘ ਕੰਗ, ਸਰਬਜੀਤ ਸਿੰਘ ਸਰਪੰਚ ਅਤੇ ਬਲਵੀਰ ਸਿੰਘ ਕੰਗ ਆਦਿ ਆਗੂਆਂ ਨੇ ਦੱਸਿਆ ਕਿ ਇਹ ਵੇਈਂ ਪਿੰਡ ਗਿੱਦੜਪਿੰਡੀ, ਮੰਡਾਲਾ, ਨਵਾਂ ਪਿੰਡ ਖਾਲੇਵਾਲ, ਫੁੱਲ, ਘੁੱਦੂਵਾਲ ਸਮੇਤ ਮਲਸੀਆਂ, ਜਲੰਧਰ ਅਤੇ ਹੁਸ਼ਿਆਰਪੁਰ ਤੱਕ ਦੇ ਪਿੰਡਾਂ ਨੂੰ ਆਪਣੇ ਦੂਸ਼ਿਤ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ।
ਇਹ ਵੀ ਪੜ੍ਹੋ: ਰਾਸ਼ਨ ਕਾਰਡ ਧਾਰਕ ਦੇਣ ਧਿਆਨ! ਆਪਣਾ ਨਾਮ ਦਰਜ ਕਰਵਾਉਣ ਨੂੰ ਲੈ ਕੇ ਪੰਜਾਬ 'ਚ...
ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਜਲੰਧਰ ਅਤੇ ਆਸ-ਪਾਸ ਦੀਆਂ ਕੈਮੀਕਲ ਫੈਕਟਰੀਆਂ ਤੋਂ ਬਿਨਾਂ ਟ੍ਰੀਟ ਕੀਤਾ ਗਿਆ ਜ਼ਹਿਰੀਲਾ ਪਾਣੀ ਵੇਈਂ ’ਚ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਪਿੰਡਾਂ ਦੇ ਲੋਕ ਕਈ ਬੀਮਾਰੀਆਂ ਦੀ ਲਪੇਟ ’ਚ ਆ ਰਹੇ ਹਨ ਜੋਕਿ ਚਿੰਤਾ ਦਾ ਵਿਸ਼ਾ ਹੈ। ਪ੍ਰਧਾਨ ਅਜੇਪਾਲ ਸਿੰਘ ਮੁਰੀਦਵਾਲ ਨੇ ਕਿਹਾ ਕਿ ਵੇਈਂ ਦੇ ਵਜੂਦ ਨੂੰ ਬਚਾਉਣ ਲਈ 7 ਸਤੰਬਰ ਨੂੰ ਡੀ. ਸੀ. ਦਫ਼ਤਰ ਦੇ ਬਾਹਰ ਦੋ ਘੰਟੇ ਦਾ ਰੋਸ ਧਰਨਾ ਵੀ ਦਿੱਤਾ ਜਾਵੇਗਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗ-ਪੱਤਰ ਸੌਂਪਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਧਰਨੇ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਸਤਨਾਮ ਸਿੰਘ ਪੰਨੂ ਅਤੇ ਡੱਲੇਵਾਲ ਜਥੇਬੰਦੀ ਜਲੰਧਰ ਦੇ ਪ੍ਰਧਾਨ ਮਛਿਆਣਾ ਜੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣਗੇ। ਕਮੇਟੀ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਵੇਈਂ ’ਚ ਜ਼ਹਿਰੀਲਾ ਪਾਣੀ ਡਿੱਗਣਾ ਬੰਦ ਨਹੀਂ ਹੁੰਦਾ, ਉਦੋਂ ਤੱਕ ਜਨ-ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪੈ ਗਿਆ ਡਾਕਾ! 20 ਮਿੰਟਾਂ 'ਚ ਵੱਡਾ ਕਾਂਡ ਕਰਕੇ ਫਰਾਰ ਹੋਏ ਲੁਟੇਰੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, ਬੰਦ ਦੁਕਾਨ 'ਚ ਤਾੜ ਕੇ ਰੱਖੇ 16 ਮਰੀਜ਼ ਕਰਵਾਏ ਰੈਸਕਿਊ
NEXT STORY