ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਜੇਕਰ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਨੂੰ ਕਪਤਾਨ ਨਿਯੁਕਤ ਕਰਦੇ ਸਮੇਂ ਗੱਲਬਾਤ 'ਚ ਸਪੱਸ਼ਟਤਾ ਦਿਖਾਈ ਹੁੰਦੀ ਤਾਂ ਆਲਰਾਊਂਡਰ ਪ੍ਰਤੀ ਪ੍ਰਸ਼ੰਸਕਾਂ ਦੀ ਤਿੱਖੀ ਪ੍ਰਤੀਕਿਰਿਆ ਤੋਂ ਬਚਿਆ ਜਾ ਸਕਦਾ ਸੀ। ਸ਼ਾਸਤਰੀ ਨੇ ਹਾਰਦਿਕ ਨੂੰ ਸ਼ਾਂਤ ਰਹਿਣ ਅਤੇ ਆਪਣੇ ਪ੍ਰਦਰਸ਼ਨ ਨਾਲ ਜਵਾਬ ਦੇਣ ਦੀ ਸਲਾਹ ਵੀ ਦਿੱਤੀ।
ਉਨ੍ਹਾਂ ਨੇ ਕਿਹਾ, 'ਇਹ ਭਾਰਤੀ ਕ੍ਰਿਕਟ ਟੀਮ ਨਹੀਂ ਖੇਡ ਰਹੀ ਹੈ। ਇਹ ਫਰੈਂਚਾਈਜ਼ੀ ਕ੍ਰਿਕਟ ਹੈ। ਉਨ੍ਹਾਂ ਨੇ ਮੋਟੀ ਰਕਮ ਖਰਚ ਕੀਤੀ ਹੈ। ਉਹ ਮਾਲਕ ਹੈ ਅਤੇ ਕਪਤਾਨ ਨਿਯੁਕਤ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਮੇਰਾ ਮੰਨਣਾ ਹੈ ਕਿ ਸੰਚਾਰ ਵਿੱਚ ਸਪਸ਼ਟਤਾ ਨਾਲ ਇਸ ਮਾਮਲੇ ਨੂੰ ਬਿਹਤਰ ਢੰਗ ਨਾਲ ਸੰਭਾਲਿਆ ਜਾ ਸਕਦਾ ਸੀ। ਸ਼ਾਸਤਰੀ ਨੇ ਕਿਹਾ, 'ਜੇਕਰ ਤੁਸੀਂ ਹਾਰਦਿਕ ਪੰਡਯਾ ਨੂੰ ਕਪਤਾਨ ਬਣਾਉਣਾ ਚਾਹੁੰਦੇ ਸੀ ਤਾਂ ਤੁਸੀਂ ਕਹਿ ਸਕਦੇ ਸੀ ਕਿ ਅਸੀਂ ਭਵਿੱਖ ਨੂੰ ਧਿਆਨ 'ਚ ਰੱਖ ਕੇ ਅਜਿਹਾ ਕਰ ਰਹੇ ਹਾਂ। ਰੋਹਿਤ ਸ਼ਰਮਾ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਹਾਰਦਿਕ ਦੀ ਅਗਲੇ ਤਿੰਨ ਸਾਲਾਂ ਤੱਕ ਟੀਮ ਨੂੰ ਅੱਗੇ ਲਿਜਾਣ ਵਿੱਚ ਮਦਦ ਕਰੇ।
ਮੁੰਬਈ ਇੰਡੀਅਨਜ਼ ਨੇ ਮੌਜੂਦਾ ਸੀਜ਼ਨ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਥਾਂ ਹਾਰਦਿਕ ਨੂੰ ਕਪਤਾਨ ਨਿਯੁਕਤ ਕੀਤਾ ਸੀ। ਉਨ੍ਹਾਂ ਦੀ ਕਪਤਾਨੀ 'ਚ ਟੀਮ ਪਹਿਲੇ ਤਿੰਨ ਮੈਚਾਂ 'ਚ ਜਿੱਤ ਦਰਜ ਨਹੀਂ ਕਰ ਸਕੀ। ਸ਼ਾਸਤਰੀ ਨੇ ਕਿਹਾ, 'ਹਾਰਦਿਕ ਨੂੰ ਮੇਰੀ ਸਲਾਹ ਹੋਵੇਗੀ ਕਿ ਉਹ ਸ਼ਾਂਤ ਰਹਿਣ, ਸਬਰ ਰੱਖਣ, ਨਜ਼ਰਅੰਦਾਜ਼ ਕਰਨ ਅਤੇ ਸਿਰਫ਼ ਆਪਣੀ ਖੇਡ 'ਤੇ ਧਿਆਨ ਦੇਣ। ਮੁੰਬਈ ਇੰਡੀਅਨਜ਼ ਇਕ ਸ਼ਾਨਦਾਰ ਟੀਮ ਹੈ ਅਤੇ ਜੇਕਰ ਉਸ ਨੂੰ ਗਤੀ ਮਿਲਦੀ ਹੈ ਤਾਂ ਉਹ ਲਗਾਤਾਰ ਤਿੰਨ ਜਾਂ ਚਾਰ ਮੈਚ ਜਿੱਤ ਸਕਦੀ ਹੈ ਅਤੇ ਫਿਰ ਇਸ ਮੁੱਦੇ 'ਤੇ ਰੋਕ ਲਗਾ ਦਿੱਤੀ ਜਾਵੇਗੀ। ਮੁੰਬਈ ਇੰਡੀਅਨਜ਼ ਨੇ ਆਪਣਾ ਅਗਲਾ ਮੈਚ 7 ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ 'ਚ ਦਿੱਲੀ ਕੈਪੀਟਲਸ ਖਿਲਾਫ ਖੇਡਣਾ ਹੈ।
ਇਸ਼ਾਂਤ ਭਰਾ ਨੇ ਵਾਧੂ ਹੁਨਰ ਲਈ ਰਫ਼ਤਾਰ ਨਾਲ ਸਮਝੌਤਾ ਨਾ ਕਰਨ ਨੂੰ ਕਿਹਾ : ਮਯੰਕ ਯਾਦਵ
NEXT STORY