ਸੈਂਚੂਰੀਅਨ– ਦੱਖਣੀ ਅਫਰੀਕਾ ਨੂੰ ਦੂਜੇ ਟੈਸਟ ਤੋਂ ਪਹਿਲਾਂ ਇਕ ਹੋਰ ਵੱਡਾ ਝਟਕਾ ਲੱਗਾ ਜਦੋਂ ਉਸਦਾ ਤੇਜ਼ ਗੇਂਦਬਾਜ਼ ਗੇਰਾਲਡ ਕੋਏਤਜ਼ੀ ਸੱਟ ਕਾਰਨ ਟੀਮ ਵਿਚੋਂ ਬਾਹਰ ਹੋ ਗਿਆ। 23 ਸਾਲਾ ਇਸ ਗੇਂਦਬਾਜ਼ ਨੂੰ ਪਹਿਲੇ ਟੈਸਟ ਦੌਰਾਨ ਪੇਟ ਦੇ ਹੇਠਲੇ ਹਿੱਸੇ ਵਿਚ ਦਰਦ ਹੋਇਆ ਸੀ ਤੇ ਦਰਦ ਵੱਧਦਾ ਗਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਟੀਮ ਦਾ ਕਪਤਾਨ ਤੇਂਬਾ ਬਾਵੂਮਾ ਪੈਰ ਵਿਚ ਖਿਚਾਅ ਕਾਰਨ ਟੀਮ ਵਿਚੋਂ ਬਾਹਰ ਹੋ ਗਿਆ ਸੀ। ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਕੋਏਤਜ਼ੀ ਦੂਜੀ ਪਾਰੀ ਵਿਚ 5 ਓਵਰ ਹੀ ਕਰ ਸਕਿਆ ਸੀ, ਜਿਸ ਵਿਚ ਉਸ ਨੇ 28 ਦੌੜਾਂ ਦਿੱਤੀਆਂ ਸਨ। ਭਾਰਤ ਨੂੰ ਪਹਿਲੇ ਮੈਚ ਵਿਚ ਇਕ ਪਾਰੀ ਤੇ 32 ਦੌੜਾਂ ਨਾਲ ਹਾਰ ਝੱਲਣੀ ਪਈ ਸੀ। ਕ੍ਰਿਕਟ ਦੱਖਣੀ ਅਫਰੀਕਾ ਨੇ ਉਸਦੇ ਬਦਲ ਦਾ ਐਲਾਨ ਨਹੀਂ ਕੀਤਾ ਹੈ। ਉਸਦੀ ਜਗ੍ਹਾ ਲੂੰਗੀ ਇਨਗਿਡੀ ਜਾਂ ਵਿਆਨ ਮੂਲਡਰ ਨੂੰ ਉਤਾਰਿਆ ਜਾ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬ੍ਰਾਜ਼ੀਲ ਨੇ ਪੇਲੇ ਨੂੰ ਪਹਿਲੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਦਿੱਤੀ, ਕ੍ਰਾਈਸਟ ਦਿ ਰੀਡੀਮਰ ਨੇ ਪਾਈ ਉਨ੍ਹਾਂ ਦੀ ਜਰਸੀ
NEXT STORY