ਸਪੋਰਟਸ ਡੈਸਕ : ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਹਰਿਆਣਾ ਦੀ ਪੂਜਾ ਨਾਂਦਲ ਦੇ ਪਤੀ ਪਹਿਲਵਾਨ ਅਜੈ ਦੀ ਮੌਤ ਹੋ ਗਈ ਹੈ। ਖਬਰਾਂ ਮੁਤਾਬਕ ਅਜੈ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ. ਐਸ. ਪੀ. ਮਹੇਸ਼ ਨੇ ਖੁਦ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਤੇ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਿਪੋਰਟ ਮੁਤਾਬਕ ਸੀ. ਆਈ. ਐਸ. ਐਫ. ਜਵਾਨ ਅਜੈ, ਨੇਵੀ ਜਵਾਨ ਰਵੀ ਅਤੇ ਸੋਨੂੰ ਨੇ ਸ਼ਨੀਵਾਰ ਸ਼ਾਮ ਨੂੰ ਸੋਨੂੰ ਦੇ ਜਨਮਦਿਨ ਮੌਕੇ 'ਤੇ ਜਾਟ ਕਾਲਜ ਦੇ ਬਾਹਰ ਇੱਕ ਕਾਰ ਵਿੱਚ ਪਾਰਟੀ ਕੀਤੀ ਅਤੇ ਨਸ਼ੇ ਦੇ ਟੀਕੇ ਲਗਾਏ। ਇਸ ਤੋਂ ਬਾਅਦ ਉਹ ਦੇਵ ਕਾਲੋਨੀ ਸਥਿਤ ਅਖਾੜੇ ਨੇੜੇ ਪੁੱਜੇ।
ਇਹ ਵੀ ਪੜ੍ਹੋ : ਏਸ਼ੀਆ ਕੱਪ 2022 : ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਅੱਜ, ਪ੍ਰਸ਼ੰਸਕ ਇੰਝ ਕਰ ਰਹੇ ਹੌਸਲਾ ਅਫ਼ਜ਼ਾਈ
ਅਖਾੜੇ ਤੋਂ ਬਾਹਰ ਆ ਰਹੇ ਪਹਿਲਵਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਮੈਚ ਲਈ ਬੁਲਾਉਣ ਲਈ ਵਾਜਾਂ ਮਾਰੀਆਂ ਪਰ ਕੋਈ ਜਵਾਬ ਨਾ ਮਿਲਣ 'ਤੇ ਪਹਿਲਵਾਨਾਂ ਨੇ ਕਾਰ ਵਿਚ ਦੇਖਿਆ ਤਾਂ ਤਿੰਨੋਂ ਬੇਹੋਸ਼ ਪਏ ਸਨ। ਜਾਣਕਾਰੀ ਮੁਤਾਬਕ ਅਜੇ ਦਾ ਸਰੀਰ ਨੀਲਾ ਹੋਣ ਲੱਗਾ, ਜਿਸ ਤੋਂ ਬਾਅਦ ਪਹਿਲਵਾਨ ਉਨ੍ਹਾਂ ਤਿੰਨਾਂ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਅਜੇ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਰਵੀ ਨੂੰ ਗੰਭੀਰ ਹਾਲਤ 'ਚ ਦਿੱਲੀ ਰੈਫਰ ਕਰ ਦਿੱਤਾ ਗਿਆ।
ਤੀਜਾ ਪਹਿਲਵਾਨ ਸੋਨੂੰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਪਹਿਲਵਾਨ ਪੂਜਾ ਨਾਂਦਲ ਅਤੇ ਅਜੈ ਦਾ ਵਿਆਹ ਪਿਛਲੇ ਸਾਲ ਨਵੰਬਰ 'ਚ ਹੋਇਆ ਸੀ। ਪੂਜਾ ਨੇ 2022 ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੇ ਫ੍ਰੀਸਟਾਈਲ ਦੇ 76 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆ ਕੱਪ 2022 : ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਅੱਜ, ਪ੍ਰਸ਼ੰਸਕ ਇੰਝ ਕਰ ਰਹੇ ਹੌਸਲਾ ਅਫ਼ਜ਼ਾਈ
NEXT STORY