ਨਵੀਂ ਦਿੱਲੀ– ਵਿਸ਼ਵ ਐਥਲੈਟਿਕਸ ਦੇ ਮੁਖੀ ਸੇਬੇਸਟੀਅਨ ਕੋ ਨੇ ਭਾਰਤ ਨੂੰ ਬੇਹੱਦ ਸਮਰੱਥਾ ਵਾਲਾ ਬਾਜ਼ਾਰ ਕਰਾਰ ਦਿੰਦੇ ਹੋਏ ਕਿਹਾ ਕਿ 2030 ਵਿਚ ਅਹਿਮਦਾਬਾਦ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇਸ਼ ਵਿਚ ਟ੍ਰੈਕ ਤੇ ਫੀਲਡ ਪ੍ਰਤੀਯੋਗਿਤਾਵਾਂ ਨੂੰ ਉਤਸ਼ਾਹਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਕੋ ਨੇ ਇਹ ਟਿੱਪਣੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕੀਤੀ ਕਿ ਗਲਾਸਗੋ ਵਿਚ 2026 ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਦੇ ਪ੍ਰੋਗਰਾਮ ਵਿਚ ਸ਼ਾਮਲ ਮਿਕਸਡ ਚਾਰ ਗੁਣਾ 400 ਮੀਟਰ ਰਿਲੇਅ ਤੇ ਮੀਲ ਦੌੜ 2024 ਦੀਆਂ ਰਾਸ਼ਟਰੀਮੰਡਲ ਖੇਡਾਂ ਦਾ ਹਿੱਸਾ ਵੀ ਬਣੀਆਂ ਰਹਿਣਗੀਆਂ।
ਮੀਲ ਦੌੜ ਨੂੰ ਇਸ ਤੋਂ ਪਹਿਲਾਂ ਆਖਰੀ ਵਾਰ 1966 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਸੀ। ਉਹ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ 1500 ਮੀਟਰ ਪ੍ਰਤੀਯੋਗਿਤਾ ਦੀ ਜਗ੍ਹਾ ਲੈਣਗੀਆਂ। ਕੋ ਨੇ ਕਿਹਾ ਕਿ ਐਥਲੈਟਿਕਸ ਦੇ ਦ੍ਰਿਸ਼ਟੀਕੋਣ ਨਾਲ ਰਾਸ਼ਟਰਮੰਡਲ ਖੇਡਾਂ ਬੇਹੱਦ ਮਹੱਤਵਪੂਰਨ ਹਨ ਕਿਉਂਕਿ ਇੱਥੇ ਸਖਤ ਮੁਕਾਬਲੇਬਾਜ਼ੀ ਹੁੰਦੀ ਹੈ।
ਪੀਐਸਜੀ ਨੇ ਫਲੇਮੇਂਗੋ ਨੂੰ ਹਰਾ ਕੇ ਇੰਟਰਕੌਂਟੀਨੈਂਟਲ ਕੱਪ ਜਿੱਤਿਆ
NEXT STORY