ਨਵੀਂ ਦਿੱਲੀ–ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੋਂ ਰਿਸ਼ਭ ਪੰਤ ਦਾ ਮਾਰਗਦਰਸ਼ਕ ਰਿਹਾ ਹੈ ਪਰ ਇਕ ਅਜਿਹਾ ਵੀ ਸਮਾਂ ਸੀ ਜਦੋਂ ਭਾਰਤ ਦੇ ਸਾਬਕਾ ਕਪਤਾਨ ਨਾਲ ਲਗਾਤਾਰ ਤੁਲਨਾ ਤੋਂ ਉਹ ਇੰਨਾ ਦਬਾਅ ਵਿਚ ਆ ਜਾਂਦਾ ਸੀ ਕਿ ਉਸਦਾ ‘ਸਾਹ ਘੁਟਣ’ ਲੱਗਦਾ ਸੀ। ਦਸੰਬਰ 2022 ਵਿਚ ਭਿਆਨਕ ਕਾਰ ਹਾਦਸੇ ਵਿਚ ਜ਼ਖ਼ਮੀ ਹੋਏ ਪੰਤ ਅਜੇ ਵੀ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੈ। ਧੋਨੀ ਹੀ ਅਜਿਹਾ ਵਿਅਕਤੀ ਹੈ, ਜਿਸ ਨਾਲ ਉਹ ਜ਼ਿੰਦਗੀ ਦੀ ਹਰ ਗੱਲ ਸਾਂਝੀ ਕਰਦਾ ਹੈ। ਉਸ ਨੇ ਮੰਨਿਆ ਕਿ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਧੋਨੀ ਨਾਲ ਤੁਲਨਾ ਉਸ ਨੂੰ ਚੁਭਦੀ ਸੀ।
ਪੰਤ ਨੇ ਕਿਹਾ,‘‘ਮੈਨੂੰ ਬਹੁਤ ਬੁਰਾ ਲੱਗਦਾ ਸੀ। ਮੈਂ 20-21 ਸਾਲ ਦਾ ਸੀ ਤੇ ਕਮਰੇ ਵਿਚ ਜਾ ਕੇ ਰੋਂਦਾ ਸੀ। ਇੰਨਾ ਤਣਾਅ ਹੁੰਦਾ ਸੀ ਕਿ ਮੈਂ ਸਾਹ ਨਹੀਂ ਲੈ ਪਾਉਂਦਾ ਸੀ। ਇੰਨਾ ਦਬਾਅ ਸੀ ਕਿ ਲੱਗਦਾ ਸੀ ਕਿ ਹੁਣ ਕੀ ਕਰਾਂ। ਮੋਹਾਲੀ ਵਿਚ ਮੈਂ ਸਟੰਪਿੰਗ ਦਾ ਇਕ ਮੌਕਾ ਗੁਆਇਆ ਤਾਂ ਦਰਸ਼ਕ ਧੋਨੀ-ਧੋਨੀ ਦੇ ਨਾਅਰੇ ਲਾਉਣ ਲੱਗੇ।’’
ਪੰਤ ਨੇ ਕਿਹਾ, ‘‘ਧੋਨੀ ਨਾਲ ਮੇਰੇ ਸਬੰਧ ਨੂੰ ਮੈਂ ਸਮਝ ਨਹੀਂ ਸਕਦਾ। ਅਜਿਹਾ ਕੋਈ ਹੁੰਦਾ ਹੈ, ਜਿਸ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ। ਮੈਂ ਧੋਨੀ ਦੇ ਨਾਲ ਹਰ ਚੀਜ਼ ’ਤੇ ਗੱਲ ਕੀਤੀ ਹੈ। ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਹੈ।’’
2011 ਵਿਸ਼ਵ ਕੱਪ 'ਚ ਕੱਪੜੇ ਉਤਾਰਨ ਦਾ ਵਾਅਦਾ ਕਰ ਰਾਤੋ-ਰਾਤ ਮਸ਼ਹੂਰ ਹੋ ਗਈ ਸੀ ਪੂਨਮ ਪਾਂਡੇ
NEXT STORY