ਸਪੋਰਟਸ ਡੈਸਕ- ਭਾਰਤੀ ਬੱਲੇਬਾਜ਼ ਦੇਵਦੱਤ ਪਡਿੱਕਲ ਨੇ ਆਸਟ੍ਰੇਲੀਆ 'ਏ' ਵਿਰੁੱਧ ਪੁਡੂਚੇਰੀ ਵਿੱਚ ਖੇਡੇ ਜਾਣ ਵਾਲੇ ਚਾਰ-ਦਿਨਾ ਮੁਕਾਬਲਿਆਂ ਵਿੱਚ ਭਾਰਤ 'ਏ' ਦੀ ਕਪਤਾਨੀ ਸੰਭਾਲਣ ਤੋਂ ਪਹਿਲਾਂ ਵਿਸ਼ਵਾਸ ਪ੍ਰਗਟਾਇਆ ਹੈ ਕਿ ਘਰੇਲੂ ਕ੍ਰਿਕਟ ਵਿੱਚ ਕਪਤਾਨੀ ਦੇ ਅਨੁਭਵ ਦਾ ਉਨ੍ਹਾਂ ਨੂੰ ਪੂਰਾ ਫਾਇਦਾ ਮਿਲੇਗਾ। ਚੇਨਈ ਦੇ ਚੇਪੌਕ ਸਟੇਡੀਅਮ ਵਿਖੇ ਦਲੀਪ ਟਰਾਫ਼ੀ ਫਾਈਨਲ ਤੋਂ ਬਾਅਦ ਗੱਲਬਾਤ ਕਰਦਿਆਂ ਪਡਿੱਕਲ ਨੇ ਕਿਹਾ ਕਿ ਭਾਰਤ 'ਏ' ਟੀਮ ਦੀ ਅਗਵਾਈ ਕਰਨਾ ਇੱਕ ਸ਼ਾਨਦਾਰ ਮੌਕਾ ਹੈ।
ਜ਼ਿਕਰਯੋਗ ਹੈ ਕਿ ਪਡਿੱਕਲ ਨੇ 2025-26 ਰਣਜੀ ਟਰਾਫ਼ੀ ਦੌਰਾਨ ਮਯੰਕ ਅਗਰਵਾਲ ਤੋਂ ਕਰਨਾਟਕ ਦੀ ਕਪਤਾਨੀ ਸੰਭਾਲੀ ਸੀ। ਕਪਤਾਨੀ ਦੀ ਵਾਧੂ ਜ਼ਿੰਮੇਵਾਰੀ ਦੇ ਬਾਵਜੂਦ ਉਨ੍ਹਾਂ ਦੀ ਬੱਲੇਬਾਜ਼ੀ 'ਤੇ ਕੋਈ ਅਸਰ ਨਹੀਂ ਪਿਆ ਅਤੇ ਉਨ੍ਹਾਂ ਨੇ ਮੋਹਾਲੀ ਵਿੱਚ ਪੰਜਾਬ ਵਿਰੁੱਧ 85 ਗੇਂਦਾਂ ਵਿੱਚ ਨਾਬਾਦ 120 ਦੌੜਾਂ ਬਣਾ ਕੇ 250 ਦੌੜਾਂ ਦਾ ਟੀਚਾ ਹਾਸਲ ਕੀਤਾ, ਜਦਕਿ ਉੱਤਰਾਖੰਡ ਵਿਰੁੱਧ ਲਖਨਊ ਵਿੱਚ ਖੇਡੇ ਗਏ ਸੈਮੀਫਾਈਨਲ ਵਿੱਚ ਆਪਣੇ ਕਰੀਅਰ ਦੀ ਸਰਵੋਤਮ 232 ਦੌੜਾਂ ਦੀ ਪਾਰੀ ਖੇਡੀ ਸੀ।
ਡਰੈਸਿੰਗ ਰੂਮ ਦੀ ਜਾਣਕਾਰੀ ਲੀਕ ਹੋਣ ਦੇ ਮਾਮਲੇ ’ਚ ਰਿਜ਼ਵਾਨ ਤੇ ਇਮਾਮ ਤੋਂ ਪੁੱਛਗਿੱਛ
NEXT STORY