ਟੋਕੀਓ (ਭਾਸ਼ਾ) : ਟੋਕੀਓ ਓਲੰਪਿਕ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 100 ਤੋਂ ਜ਼ਿਆਦ ਹੋ ਗਏ ਹਨ, ਜਦੋਂ ਕਿ ਆਯੋਜਕਾਂ ਨੇ ਸ਼ੁੱਕਰਵਾਰ ਨੂੰ 19 ਨਵੇਂ ਮਾਮਲੇ ਸਾਹਮਣੇ ਆਉਣ ਦੀ ਘੋਸ਼ਣਾ ਕੀਤੀ। ਚੈੱਕ ਗਣਰਾਜ ਦਾ ਚੌਥਾ ਖਿਡਾਰੀ ਰੋਡ ਸਾਈਕਲਿਸਟ ਮਿਸ਼ੇਲ ਸ਼ੈਲਗੇਲ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਟੋਕੀਓ ਓਲੰਪਿਕ ਆਯੋਜਕਾਂ ਨੇ ਰੋਜ ਜਾਰੀ ਹੋਣ ਵਾਲੇ ਕੋਰੋਨਾ ਅਪਡੇਟ ਵਿਚ ਦੱਸਿਆ ਕਿ 3 ਖਿਡਾਰੀ, ਖੇਡਾਂ ਨਾਲ ਜੁੜੇ 10 ਕਰਮਚਾਰੀ, 3 ਪੱਤਰਕਾਰ ਅਤੇ 3 ਠੇਕੇਦਾਰ ਪਾਜ਼ੇਟਿਵ ਪਾਏ ਗਏ ਹਨ। ਖੇਡਾਂ ਨਾਲ ਜੁੜੇ ਕੋਰੋਨਾ ਦੇ ਮਾਮਲੇ ਵੱਧ ਕੇ 106 ਹੋ ਗਏ ਹਨ, ਜਿਸ ਵਿਚੋਂ 11 ਖਿਡਾਰੀ ਹਨ।
ਇਹ ਵੀ ਪੜ੍ਹੋ: ਟੋਕੀਓ ’ਚ ਗੱਤੇ ਨਾਲ ਬਣੇ ਬੈੱਡਾਂ ’ਤੇ ਸੌਣਗੇ ਐਥਲੀਟ, ਜਾਣੋ ਇਸ ਦੇ ਪਿੱਛੇ ਕਾਰਨ
ਚੈੱਕ ਗਣਰਾਜ ਦੀ ਟੀਮ ਦਾ 6ਵਾਂ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੀ ਰਾਸ਼ਟਰੀ ਓਲੰਪਿਕ ਕਮੇਟੀ ਨੇ ਕਿਹਾ, ‘ਚੈੱਕ ਗਣਰਾਜ ਦਲ ਦਾ 6ਵਾਂ ਮੈਂਬਰ ਅਤੇ ਚੌਥਾ ਖਿਡਾਰੀ ਪਾਜ਼ੇਟਿਵ ਪਾਇਆ ਗਿਆ ਹੈ। ਰੋਡ ਸਾਈਕਲਿਸਟ ਮਿਸ਼ੇਲ ਸ਼ੈਲਜੇਲ ਪਾਜ਼ੇਟਿਵ ਪਾਏ ਗਏ ਹਨ।’ ਉਨ੍ਹਾਂ ਨੇ ਸ਼ਨੀਵਾਰ ਨੂੰ ਰੋਡ ਰੇਸ ਵਿਚ ਹਿੱਸਾ ਲੈਣਾ ਸੀ ਜੋ ਹੁਣ ਉਹ ਨਹੀਂ ਲੈ ਸਕਣਗੇ। ਇਸ ਤੋਂ ਪਹਿਲਾਂ ਚੈੱਕ ਗਣਰਾਜ ਦੇ ਦੋ ਬੀਚ ਵਾਲੀਬਾਲ ਖਿਡਾਰੀ ਅਤੇ ਇਕ ਟੇਬਲ ਟੈਨਿਸ ਖਿਡਾਰੀ ਵੀ ਪਾਜ਼ੇਟਿਵ ਆਇਆ ਸੀ। ਚੈੱਕ ਦਲ ਦੇ ਡਾਕਟਰ ਵਲਾਸਤਮਿਲ ਵੋਰਾਸੇਕ ਵੀ ਵੀਰਵਾਰ ਨੂੰ ਪਾਜ਼ੇਟਿਵ ਪਾਏ ਗਏ। ਇਸ ਤੋਂ ਪਹਿਲਾਂ ਇਕ ਵਾਲੀਬਾਲ ਕੋਚ ਵੀ ਪਾਜ਼ੇਟਿਵ ਪਾਏ ਗਏ ਸਨ। ਹੋਰ ਦੇਸ਼ਾਂ ਵਿਚੋਂ ਚਿਲੀ ਦਾ ਇਕ ਤਾਈਕਵਾਂਡੋ ਖਿਡਾਰੀ, ਨੀਦਰਲੈਂਡ ਦਾ ਸਕੇਟਬੋਰਡ ਖਿਡਾਰੀ ਅਤੇ ਤਾਈਕਵਾਂਡੋ ਖਿਡਾਰੀ ਵੀ ਪਾਜ਼ੇਟਿਵ ਪਾਏ ਗਏ। ਦੱਖਣੀ ਅਫਰੀਕਾ ਦੇ 2 ਫੁੱਟਬਾਲ ਖਿਡਾਰੀ ਅਤੇ ਅਮਰੀਕਾ ਦਾ ਇਕ ਬੀਚ ਵਾਲੀਬਾਲ ਖਿਡਾਰੀ ਪਾਜ਼ੇਟਿਵ ਪਾਇਆ ਗਿਆ ਸੀ।
ਇਹ ਵੀ ਪੜ੍ਹੋ: 124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦੇ ਜਾਣੋ ਰੋਮਾਂਚਕ ਤੱਥ, ਜਾਣੋ ਹੁਣ ਤੱਕ ਖੇਡਾਂ 'ਚ ਕਿੰਨੇ ਆਏ ਬਦਲਾਅ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
SL v IND : ਸ਼੍ਰੀਲੰਕਾ ਦਾ ਸਫਾਇਆ ਕਰੇਗੀ ਭਾਰਤੀ ਟੀਮ !
NEXT STORY