ਕੇਪਟਾਊਨ— ਬੇਨਿਨ ਦੇ ਪੰਜ ਖਿਡਾਰੀਆਂ ਨੂੰ ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਕੋਵਿਡ-19 ਲਈ ਪਾਜ਼ੇਟਿਵ ਐਲਾਨ ਕੀਤੇ ਜਾਣ ਦੇ ਵਿਵਾਦਗ੍ਰਸਤ ਮਾਮਲੇ ਦੇ ਬਾਅਦ ਉਸ ਦਾ ਸਿਏਰਾ ਲਿਓਨ ਦੇ ਖ਼ਿਲਾਫ਼ ਹੋਣ ਵਾਲਾ ਅਫ਼ਰੀਕਨ ਕੱਪ ਨੈਸ਼ਨਲ ਫ਼ੁੱਟਬਾਲ ਪ੍ਰਤੀਯੋਗਿਤਾ ਦਾ ਕੁਆਲੀਫਾਇੰਗ ਮੈਚ ਰੱਦ ਕਰ ਦਿੱਤਾ ਗਿਆ। ਕੁਆਲੀਫਾਇੰਗ ਦੇ ਲਿਹਾਜ਼ ਨਾਲ ਇਹ ਮਹੱਤਵਪੂਰਨ ਮੈਚ ਸੀ। ਸਿਏਰਾ ਲਿਓਨ ਨੂੰ ਇਸ ’ਚ ਜਿੱਤ ਦੀ ਲੋੜ ਸੀ ਜਦਕਿ ਬੇਨਿਨ ਨੂੰ ਸਿਰਫ਼ ਇਕ ਡਰਾਅ ਦੀ ਜ਼ਰੂਰਤ ਸੀ।
ਇਹ ਵੀ ਪੜ੍ਹੋ : ਧਵਨ ਨੇ ਚਾਹਲ ਦੀ ਵਾਈਫ਼ ਧਨਸ਼੍ਰੀ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ
ਇਨ੍ਹਾਂ ’ਚੋਂ ਕੋਈ ਇਕ ਵੀ ਟੀਮ ਅਗਲੇ ਸਾਲ ਕੈਮਰੂਨ ’ਚ ਹੋਣ ਵਾਲੇ ਟੂਰਨਾਮੈਂਟ ’ਚ ਜਗ੍ਹਾ ਬਣਾਉਣ ਵਾਲੀ 24ਵੀਂ ਟੀਮ ਬਣਦੀ। ਫ਼੍ਰੀਟਾਊਨ ’ਚ ਹੋਣ ਵਾਲੇ ਮੈਚ ਦੀ ਸ਼ੁਰਆਤ ਤੋਂ ਠੀਕ ਪਹਿਲਾਂ ਟੈਸਟ ਲਈ ਨਮੂਨਿਆਂ ਦੀ ਰਿਪੋਰਟ ਨੂੰ ਪਾਜ਼ੇਟਿਵ ਪਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਮੈਚ ਸ਼ੁਰੂ ਹੋਣ ਦੇ ਦੋ ਘੰਟੇ ਬਾਅਦ ਵੀ ਜਦੋਂ ਬੇਨਿਨ ਦੀ ਟੀਮ ਨਹੀਂ ਪਹੁੰਚੀ ਤਾਂ ਸਿਏਰਾ ਲਿਓਨ ਫ਼ੁੱਟਬਾਲ ਸੰਘ ਨੇ ਐਲਾਨ ਕੀਤਾ ਕਿ ਮੈਚ ਨੂੰ ਰੱਦ ਕੀਤਾ ਗਿਆ ਹੈ ਤੇ ਇਸ ਦੇ ਭਵਿੱਖ ਦਾ ਫ਼ੈਸਲਾ ਅਫ਼ਰੀਕੀ ਫ਼ੁੱਟਬਾਲ ਮਹਾਸੰਘ ਕਰੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਧਵਨ ਨੇ ਚਾਹਲ ਦੀ ਵਾਈਫ਼ ਧਨਸ਼੍ਰੀ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ
NEXT STORY