ਮੈਲਬੋਰਨ- ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕ੍ਰਿਕਟ ਅਤੇ ਟੈਨਿਸ ਖਿਡਾਰੀ ਅੱਗੇ ਆਏ ਹਨ । ਧਾਕੜ ਕ੍ਰਿਕਟਰ ਤੇ ਟੈਨਿਸ ਖਿਡਾਰੀ ਵੱਖ-ਵੱਖ ਕ੍ਰਿਕਟ ਤੇ ਟੈਨਿਸ ਚੈਰਿਟੀ ਮੈਚ ਖੇਡਣਗੇ, ਜਿਨ੍ਹਾਂ ਤੋਂ ਇਕੱਠੀ ਹੋਣ ਵਾਲੀ ਰਾਸ਼ੀ ਅੱਗ ਪੀੜਤਾਂ ਦੀ ਮਦਦ ਲਈ ਦਿੱਤੀ ਜਾਵੇਗੀ। ਆਸਟਰੇਲੀਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਅਤੇ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਰਿਕੀ ਪੋਂਟਿੰਗ 8 ਫਰਵਰੀ ਨੂੰ ਖੇਡੇ ਜਾਣ ਵਾਲੇ ਚੈਰਿਟੀ ਮੈਚ ਵਿਚ ਸਟਾਰ ਖਿਡਾਰੀਆਂ ਨਾਲ ਸਜੀਆਂ ਟੀਮਾਂ ਦੀ ਕਪਤਾਨੀ ਕਰਨਗੇ । ਕ੍ਰਿਕਟ ਆਸਟਰੇਲੀਆ ਨੇ ਇਹ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਆਲ-ਸਟਾਰ ਟੀ-20 ਮੈਚ ਬਿੱਗ ਬੈਸ਼ ਲੀਗ ਦੇ ਫਾਈਨਲ ਤੋਂ ਪਹਿਲਾਂ ਖੇਡਿਆ ਜਾਵੇਗਾ । ਟੀਮ ਵਿਚ ਹੋਰ ਸਟਾਰ ਐਡਮ ਗਿਲਕ੍ਰਿਸਟ ਦੇ ਇਲਾਵਾ ਜਸਟਿਨ ਲੈਂਗਰ, ਬ੍ਰੈਟ ਲਈ, ਸ਼ੇਨ ਵਾਟਸਨ, ਐਲੇਕਸ ਬਲੈਕਵੇਲ ਅਤੇ ਮਾਈਕਲ ਕਲਾਰਕ ਵੀ ਸ਼ਾਮਿਲ ਹੋਣਗੇ
ਟੈਨਿਸ ਦੇ ਸਟਾਰ ਖਿਡਾਰੀ ਰੋਜਰ ਫੈਡਰਰ, ਸੇਰੇਨਾ ਵਿਲੀਅਮਸ ਤੇ ਰਫੇਲ ਨਡਾਲ ਅੱਗ ਪੀੜਤਾਂ ਦੀ ਮਦਦ ਲਈ 15 ਜਨਵਰੀ ਨੂੰ ਇਕ ਨੁਮਾਇਸ਼ ਮੈਚ ਖੇਡਣਗੇ । ਇਹ ਮੈਚ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਆਸਟਰੇਲੀਅਨ ਓਪਨ ਤੋਂ 5 ਦਿਨ ਪਹਿਲਾਂ ਖੇਡਿਆ ਜਾਵੇਗਾ। ਮੈਚ ਸਥਾਨਕ ਖਿਡਾਰੀ ਨਿਕ ਕਿਰਗਿਓਸ, ਯੂਨਾਨ ਦੇ ਜਵਾਨ ਖਿਡਾਰੀ ਸਤੇਫਾਨੋਸ ਸਿਤਸਿਪਾਸ, ਜਾਪਾਨ ਦੀ ਮਹਿਲਾ ਖਿਡਾਰੀ ਨਾਓਮੀ ਓਸਾਕਾ ਅਤੇ ਚੈੱਕ ਗਣਰਾਜ ਦੀ ਕੈਰੋਲੀਨਾ ਵੋਜਨਿਆਕੀ ਵੀ ਹਿੱਸਾ ਲਵੇਗੀ।
ਹੀਰੋ ਮੋਟਰਸਪੋਰਟਸ ਦੇ ਰੈਲੀ ਰਾਈਡਰ ਪਾਓਲੋ ਦੀ ਡਕਾਰ ਰੈਲੀ 'ਚ ਮੌਤ
NEXT STORY