ਨਵੀਂ ਦਿੱਲੀ- ਫਰਾਟਾ ਦੇ ਸ਼ਹਿਨਸ਼ਾਹ ਉਸੇਨ ਬੋਲਡ ਨੂੰ ਪਿਤਾ ਕੋਲੋਂ ਕ੍ਰਿਕਟ ਦਾ ਜੁਨੂਨ ਵਿਰਾਸਤ ’ਚ ਮਿਲਿਆ ਹੈ ਲਿਹਾਜ਼ਾ ਉਨ੍ਹਾਂ ਦੇ ਖੂਨ ’ਚ ਹੈ ਅਤੇ ਉਨ੍ਹਾਂ ਦਾ ਪਸੰਦੀਦਾ ਫਾਰਮੈਟ ਟੀ20 ਹੈ। 8 ਓਲੰਪਿਕ ਗੋਲਡ ਮੈਡਲ ਜਿੱਤ ਚੁੱਕੇ ਬੋਲਟ ਜਮੈਕਾ ’ਚ ਬਚਪਨ ਦੇ ਦਿਨਾਂ ’ਚ ਤੇਜ਼ ਗੇਂਦਬਾਜ਼ ਬਣਨਾ ਚਾਹੁੰਦੇ ਸਨ। ਅਗਲੇ ਮਹੀਨੇ ਤੋਂ ਹੋਣ ਵਾਲੇ ਆਈ.ਸੀ.ਸੀ. ਟੀ20 ਵਿਸ਼ਵ ਕੱਪ ਦੇ ਦੂਤ ਬੋਲਟ ਦਾ ਕ੍ਰਿਕਟ ਨਾਲ ਜੁੜਨ ਦਾ ਸੁਫ਼ਨਾ ਆਖਿਰ ਕਿਸੇ ਰੂਪ ’ਚ ਪੂਰਾ ਹੋਇਆ। ਬੋਲਟ ਨੇ ਨਿਊਯਾਰਕ ਤੋਂ ਪੀ.ਟੀ.ਆਈ. ਨੂੰ ਫੋਨ ’ਤੇ ਦਿੱਤੇ ਇੰਟਰਵਿਊ ’ਚ ਕਿਹਾ, ‘‘ਮੈਂ ਕ੍ਰਿਕਟ ਦੇਖ ਕੇ ਵੱਡਾ ਹੋਇਆ ਹਾਂ। ਮੇਰੇ ਪਿਤਾ ਕ੍ਰਿਕਟ ਦੇ ਸ਼ੌਕੀਨ ਰਹੇ ਹਨ ਅਤੇ ਅੱਜ ਵੀ ਹਨ। ਇਹ ਮੇਰੇ ਖੂਨ ’ਚ ਹੈ। ਮੈਂ ਕ੍ਰਿਕਟ ਨਾਲ ਦੂਤ ਦੇ ਰੂਪ ’ਚ ਜੁੜ ਰਿਹਾ ਹਾਂ ਜੋ ਸ਼ਾਨਦਾਰ ਹੈ। ਕ੍ਰਿਕਟਰ ਬਣਨ ਦਾ ਮੇਰਾ ਸੁਫ਼ਨਾ ਤਾਂ ਪੂਰਾ ਨਹੀਂ ਹੋਇਆ ਪਰ ਟੀ20 ਵਿਸ਼ਵ ਕੱਪ ਦਾ ਦੂਤ ਹੋਣਾ ਸ਼ਾਨਦਾਰ ਹੈ।’’ ਆਪਣੇ 7 ਸਾਲ ਦੇ ਕੈਰੀਅਰ ’ਚ 100 ਅਤੇ 200 ਮੀਟਰ ਦੇ ਵਿਸ਼ਵ ਰਿਕਾਰਡ ਰੱਖਣ ਵਾਲੇ ਬੋਲਟ ਅਨੇਕ ਉਪਲਬਧੀਆਂ ਹਾਸਲ ਕਰ ਚੁੱਕੇ ਹਨ। ਪਿਛਲੇ ਕੁਝ ਮਹੀਨੇ ਸੰਗੀਤ ਅਤੇ ਫੁੱਟਬਾਲ ਦਾ ਆਪਣਾ ਸ਼ੌਕ ਪੂਰਾ ਕਰਨ ਲਈ ਦੁਨੀਆ ਘੁੰਮਣ ਵਾਲੇ ਬੋਲਟ ਨੂੰ ਟੀ.ਵੀ. ’ਤੇ ਕ੍ਰਿਕਟ ਅਤੇ ਆਈ.ਪੀ.ਐੱਲ. ਦੇਖਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ, ‘‘ਮੈਂ ਓਨਾ ਕ੍ਰਿਕਟ ਨਹੀਂ ਦੇਖ ਸਕਿਆ ਪਰ ਜਦੋਂ ਵੀ ਮੌਕਾ ਮਿਲਦਾ ਹੈ, ਮੈਂ ਟੀ20 ਮੈਚ ਦੇਖਦਾ ਹਾਂ।’’ ਉਨ੍ਹਾਂ ਨੇ ਕਿਹਾ, ‘‘ਇਹ ਮੇਰਾ ਪਸੰਦੀਦਾ ਫਾਰਮੈਟ ਹੈ। ਇਸ ਵਿਚ ਤੁਹਾਨੂੰ ਮਜ਼ਬੂਤ, ਤੇਜ਼ ਅਤੇ ਚੰਗੀ ਰਣਨੀਤੀ ਬਣਾਉਣ ’ਚ ਮਾਹਿਰ ਹੋਣਾ ਪੈਂਦਾ ਹੈ। ਇਸ ਵਿਚ ਟੈਸਟ ਅਤੇ ਵਨਡੇ ਦੋਵਾਂ ਦਾ ਜਾਦੂ ਦੇਖਣ ਨੂੰ ਮਿਲਦਾ ਹੈ।’’
ਬੋਲਟ ਨੇ ਕਿਹਾ, ‘‘ਵੈਸਟਇੰਡੀਜ਼ ’ਚ ਟੀ20 ਅਤੇ ਵਨਡੇ ਹੁਣ ਵੀ ਲੋਕਪ੍ਰਿਅ ਹਨ। ਲੋਕਾਂ ਨੂੰ ਟੈਸਟ ਕ੍ਰਿਕਟ ਓਨਾ ਪਸੰਦ ਨਹੀਂ ਆਉਂਦਾ ਹੈ। ਇਹ ਖੇਡ ਦੀ ਰਫਤਾਰ ’ਚ ਜੁੜਿਆ ਹੈ। ਆਂਦਰੇ ਰਸੇਲ ਵਰਗੇ ਬਿਗ ਹਿਟਰ ਨੂੰ ਦੇਖਣ ’ਚ ਮਜ਼ਾ ਆਉਂਦਾ ਹੈ। ਵੈਸਟਇੰਡੀਜ਼ ’ਚ ਟੀ20 ਕ੍ਰਿਕਟ ਕਾਫੀ ਲੋਕਪ੍ਰਿਅ ਹੈ।’’ ਬਚਪਨ ਦੇ ਦਿਨਾਂ ਦੀ ਕ੍ਰਿਕਟ ਦੀ ਉਨ੍ਹਾਂ ਦੀਆਂ ਯਾਦਾਂ ’ਚ ਵਸੀਮ ਅਕਰਮ ਦੀ ਇਨਸਵਿੰਗ ਯਾਰਕਰ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ, ‘‘ਬਚਪਨ ’ਚ ਵਸੀਮ ਅਕਰਮ ਮੇਰੇ ਫੇਵਰਟ ਸਨ। ਇਨਸਵਿੰਗ ਯਾਰਕਰ ਦੀ ਵਜ੍ਹਾ ਨਾਲ। ਕਰਟਨੀ ਵਾਲਸ਼ ਅਤੇ ਕਰਟਲੀ ਐਂਬਰੋਜ ਵੀ ਸਨ। ਆਪਣੇ ਪਿਤਾ ਵਾਂਗ ਮੈਂ ਵੈਸਟਇੰਡੀਜ਼ ਦਾ ਸਮਰਥਕ ਸੀ ਪਰ ਮੈਨੂੰ ਸਚਿਨ ਤੇਂਦੁਲਕਰ ਵੀ ਪਸੰਦ ਹੈ। ਉਹ ਅਤੇ ਬ੍ਰਾਇਨ ਲਾਰਾ ਮੇਰੇ ਬਚਪਨ ਦੀਆਂ ਯਾਦਾਂ ਦਾ ਹਿੱਸਾ ਹਨ।’’ ਮੌਜੂਦਾ ਕ੍ਰਿਕਟਰਾਂ ਦੇ ਬਾਰੇ ’ਚ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ਵਿਰਾਟ ਕੋਹਲੀ ਦਾ ਕੋਈ ਮੁਕਾਬਲਾ ਨਹੀਂ।
IPL 2024 SRH vs GT : ਬਾਰਿਸ਼ ਕਾਰਨ ਟਾਸ 'ਚ ਫਿਰ ਤੋਂ ਦੇਰੀ
NEXT STORY