ਸ਼ਾਰਜਾਹ- ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਟੀ-20 ਵਿਸ਼ਵ ਕੱਪ ਦੇ ਤਹਿਤ ਸ਼੍ਰੀਲੰਕਾ ਦੇ ਵਿਰੁੱਧ ਖੇਡੇ ਗਏ ਮੁਕਾਬਲੇ ਵਿਚ ਸ਼ੁਰੂਆਤ ਝਟਕਿਆਂ ਤੋਂ ਉਭਰਦੀ ਇੰਗਲੈਂਡ ਦੀ ਟੀਮ ਵਲੋਂ ਸੈਂਕੜਾ ਲਗਾ ਕੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਬਟਲਰ ਨੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਆਪਣੇ ਟੀ-20 ਕਰੀਅਰ ਦਾ ਪਹਿਲਾ ਸੈਂਕੜਾ ਪੂਰਾ ਕੀਤਾ। ਉਸਦੀ ਪਾਰੀ ਦੇਖ ਕੇ ਦਿੱਗਜ ਕ੍ਰਿਕਟਰਾਂ ਨੇ ਉਸਦੀ ਖੂਬ ਸ਼ਲਾਘਾ ਕੀਤੀ। ਹਰਭਜਨ ਸਿੰਘ ਨੇ ਲਿਖਿਆ- 'ਜੋਸ ਤੁਮ ਬੌਸ ਹੋ।' ਇਸ ਦੌਰਾਨ ਵਸੀਮ ਜਾਫਰ ਨੇ ਵੀ ਬਟਲਰ 'ਤੇ ਮਜ਼ੇਦਾਰ ਮੀਮ ਸ਼ੇਅਰ ਕੀਤਾ। ਦੇਖੋ ਟਵੀਟਸ-
ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ
ਦੱਸ ਦੇਈਏ ਕਿ ਬਟਲਰ ਨੇ 67 ਗੇਂਦਾਂ 'ਚ 6 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 101 ਦੌੜਾਂ ਬਣਾਈਆਂ। ਇਸ ਦੇ ਨਾਲ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਤੇਜ਼ 2 ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ। ਉਹ ਇੰਗਲੈਂਡ ਵਲੋਂ ਤਿੰਨਾਂ ਫਾਰਮੈੱਟਾਂ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। ਇੰਗਲੈਂਡ ਵਲੋਂ ਬਟਲਰ ਤੋਂ ਇਲਾਵਾ ਕਪਤਾਨ ਇਯੋਨ ਮੋਰਗਨ ਨੇ 40 ਦੌੜਾਂ ਬਣਾਈਆਂ। ਮੋਰਗਨ ਨੇ ਇਨ੍ਹਾਂ ਦੌੜਾਂ ਦੇ ਲਈ ਇਕ ਚੌਕੇ ਤੇ ਤਿੰਨ ਛੱਕੇ ਲਗਾਏ।
ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਰਜੁਨ ਅਟਵਾਲ ਬਰਮੂਡਾ ਚੈਂਪੀਅਨਸ਼ਿਪ 'ਚ 71ਵੇਂ ਸਥਾਨ 'ਤੇ ਰਹੇ
NEXT STORY