ਸਪੋਰਟਸ ਡੈਸਕ- ਇੰਗਲੈਂਡ ਦੇ ਸਾਬਕਾ ਦਿੱਗਜ ਗੇਂਦਬਾਜ਼ ਪੀਟਰ ਲੀਵਰ ਦਾ 84 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਇੰਗਲੈਂਡ ਅਤੇ ਵੇਲਸਕ੍ਰਿਕਟ ਬੋਰਡ (ECB) ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਜਾਹਰ ਕੀਤਾ ਹੈ। ਪੀਟਰ ਲੀਵਰ ਇੰਗਲੈਂਡ ਦੇ ਬਿਹਤਰੀਨ ਗੇਂਦਬਾਜ਼ਾਂ 'ਚ ਗਿਣੇ ਜਾਂਦੇ ਸਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਯਾਦਗਾਰ ਪ੍ਰਦਰਸ਼ਨ ਕੀਤੇ।
ਪੀਟਰ ਲੀਵਰ ਦਾ ਕ੍ਰਿਕਟ ਕਰੀਅਰ ਬੇਹੱਦ ਖਾਸ ਰਿਹਾ। ਉਨ੍ਹਾਂ ਨੇ ਇੰਗਲੈਂਡ ਲਈ 1970 ਤੋਂ 1975 ਵਿਚਕਾਰ 17 ਟੈਸਟ ਅਤੇ 10 ਵਨਡੇ ਮੈਚ ਖੇਡੇ। ਆਪਣੇ ਘਰੇਲੂ ਕ੍ਰਿਕਟ ਕਰੀਅਰ 'ਚ ਉਨ੍ਹਾਂ ਨੇ ਲੰਕਾਸ਼ਾਇਰ ਲਈ 301 ਪਹਿਲੇ ਦਰਜੇ ਦੇ ਮੈਚਾਂ ਵਿੱਚ ਪ੍ਰਭਾਵਸ਼ਾਲੀ 796 ਵਿਕਟਾਂ ਲਈਆਂ। ਇਸ ਤੋਂ ਇਲਾਵਾ, ਉਸਨੇ 3,534 ਦੌੜਾਂ ਵੀ ਬਣਾਈਆਂ।
1970 'ਚ ਰੈਸਟ ਆਫ ਦਿ ਵਰਲਡ XI ਖਿਲਾਫ ਸ਼ਾਨਦਾਰ ਪ੍ਰਦਰਸ਼ਨ
ਪੀਟਰ ਲੀਵਰ ਨੂੰ 1970 'ਚ ਰੈਸਟ ਆਫ ਦਿ ਵਰਲਡ XI ਦੇ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਉਸ ਮੈਚ 'ਚ 7 ਵਿਕਟਾਂ ਝਟਕਾਈਆਂ ਸਨ ਅਤੇ ਉਹ ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਿਤ ਹੋਇਆ। ਉਨ੍ਹਾਂ ਨੇ ਇਸ ਮੈਚ 'ਚ ਗੈਰੀ ਸੋਬਰਸ, ਕਲਾਈਵ ਲੌਇਡ ਅਤੇ ਮੁਸ਼ਤਾਕ ਮੁਹੰਮਦ ਵਰਗੇ ਦਿੱਗਜ ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ. ਬਾਅਦ 'ਚ ਲੀਵਰ ਨੇ ਕਿਹਾ ਕਿ ਉਨ੍ਹਾਂ 7 ਵਿਕਟਾਂ ਦੀ ਬਦੌਲਤ ਮੈਨੂੰ ਐਸ਼ੇਜ ਟੀਮ 'ਚ ਜਗ੍ਹਾ ਮਿਲੀ ਸੀ।
ਬੱਲੇਬਾਜ਼ੀ 'ਚ ਵੀ ਕੀਤਾ ਕਮਾਲ
ਹਾਲਾਂਕਿ ਪੀਟਰ ਲੀਵਰ ਗੇਂਦਬਾਜ਼ੀ ਲਈ ਮਸ਼ਹੂਰ ਸਨ ਪਰ ਉਨ੍ਹਾਂ ਨੇ 1971 'ਚ ਭਾਰਤ ਖਿਲਾਫ ਓਲਡ ਟ੍ਰੈਫਰਡ 'ਚ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਉਨ੍ਹਾਂ ਨੇ ਰੇਅ ਇਲਿੰਗਵਰਥ ਦੇ ਨਾਲ ਮਿਲ ਕੇ 8ਵੀਂ ਵਿਕਟ ਲਈ 168 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦੀਆਂ ਸਭ ਤੋਂ ਬਿਹਤਰੀਨ ਪਾਰੀਆਂ 'ਚੋਂ ਇਕ ਮੰਨੀ ਜਾਂਦੀ ਹੈ।
IPL 2025 : ਸ਼ਾਰਦੁਲ ਸਾਹਮਣੇ ਹੈਦਰਾਬਦੀ ਬੱਲੇਬਾਜ਼ ਫੇਲ੍ਹ, ਲਖਨਊ ਨੂੰ ਮਿਲਿਆ 191 ਦੌੜਾਂ ਦੀ ਟੀਚਾ
NEXT STORY