ਨਵੀਂ ਦਿੱਲੀ (ਭਾਸ਼ਾ) : ਟੈਸਟ ਮਾਹਰ ਚੇਤੇਸ਼ਵਰ ਪੁਜਾਰਾ ਨੇ ਸੋਮਵਾਰ ਨੂੰ ਕੋਵਿਡ-19 ਦਾ ਪਹਿਲਾ ਟੀਕਾ ਲਗਵਾਇਆ। ਪੁਜਾਰਾ ਆਪਣੀ ਪਤਨੀ ਨਾਲ ਟੀਕਾਕਰਨ ਕੇਂਦਰ ਪਹੁੰਚੇ ਸਨ। ਪੁਜਾਰਾ ਨੇ ਟਵੀਟ ਕੀਤਾ, ‘ਪੂਜਾ ਅਤੇ ਮੈਂ ਅੱਜ ਪਹਿਲਾ ਟੀਕਾ ਲਗਵਾਇਆ। ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜੇਕਰ ਤੁਸੀਂ ਪਾਤਰ ਹੋ ਤਾਂ ਟੀਕਾ ਲਗਵਾਓ।’
ਇਹ ਵੀ ਪੜ੍ਹੋ : ਕੋਰੋਨਾ ਫੈਲਣ ਦੇ ਡਰੋਂ ਮਾਊਂਟ ਐਵਰੇਸਟ ਦੀ ਚੋਟੀ ’ਤੇ ਵੀ ਸਰਹੱਦੀ ਲਾਈਨ ਖਿੱਚੇਗਾ ਚੀਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਪ ਕਪਤਾਨ ਅਜਿੰਕਿਆ ਰਹਾਣੇ, ਤੇਜ਼ ਗੇਂਦਬਾਜ਼ ਉਮੇਸ਼ ਯਾਦਵ, ਸਲਾਮੀ ਬੱਲੇਬਾਜ਼ੀ ਸਿਖ਼ਰ ਧਵਨ, ਭਾਰਤੀ ਕਪਤਾਨ ਵਿਰਾਟ ਕੋਹਲੀ, ਸੀਨੀਅਰ ਗੇਂਦਬਾਜ਼ ਇਸ਼ਾਂਤ ਸ਼ਰਮਾ ਵੀ ਟੀਕਾ ਲਗਵਾ ਚੁੱਕੇ ਹਨ।
ਇਹ ਵੀ ਪੜ੍ਹੋ : ਭਾਰਤ ਨੂੰ ਅਮਰੀਕਾ ਤੋਂ ਮਦਦ ਮਿਲਣੀ ਜਾਰੀ, ਅੱਧਾ ਬਿਲੀਅਨ ਡਾਲਰ ਤੱਕ ਪਹੁੰਚੀ ਕੋਵਿਡ-19 ਮਦਦ
ਭਾਰਤੀ ਟੀਮ 2 ਜੂਨ ਨੂੰ ਇੰਗਲੈਂਡ ਦੇ ਸਾਢੇ 3 ਮਹੀਨੇ ਦੇ ਦੌਰੇ ’ਤੇ ਰਵਾਨਾ ਹੋਵੇਗੀ। ਇਸ ਦੌਰਾਨ ਉਹ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅਤੇ ਉਸ ਦੇ ਬਾਅਦ ਇੰਗਲੈਂਡ ਖ਼ਿਲਾਫ਼ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤ ਵਿਚ ਹੁਣ 19 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਟੀਕਾਕਰਣ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਹੁਣ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, ਅਮਰੀਕਾ 'ਚ ਇਸ ਟੀਕੇ ਨੂੰ ਮਿਲੀ ਮਨਜ਼ੂਰੀ
ਕੋਰੋਨਾ ਕਾਰਨ ਟੋਕੀਓ ਓਲੰਪਿਕ ਨੂੰ ਰੱਦ ਕਰਨ ਦੇ ਪੱਖ ’ਚ ਜਾਪਾਨ ਦੇ ਲੋਕ
NEXT STORY