ਸਪੋਰਟਸ ਡੈਸਕ- ਭਾਰਤ ਅਤੇ ਦਿੱਲੀ ਕੈਪੀਟਲਸ ਦੇ ਵਿਕਟਕੀਪਰ ਬੱਲੇਬਾਜ਼ ਕੇ.ਐੱਲ. ਰਾਹੁਲ ਸੋਮਵਾਰ ਨੂੰ ਪਿਤਾ ਬਣ ਗਏ ਹਨ। ਪਤਨੀ ਆਥੀਆ ਸ਼ੈੱਟੀ ਨੇ ਧੀ ਨੂੰ ਜਨਮ ਦਿੱਤਾ ਹੈ। ਇਸਦੀ ਜਾਣਕਾਰੀ ਰਾਹੁਲ ਤੇ ਆਥੀਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਰਾਹੁਲ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਆਈਪੀਐੱਲ 2025 ਦੇ ਮੁਕਾਬਲੇ 'ਚ ਨਹੀਂ ਖੇਡ ਰਹੇ ਹਨ। ਉਹ ਮੈਚ ਤੋਂ ਠੀਕ ਪਹਿਲਾਂ ਘਰ ਪਰਤ ਗਏ ਸਨ।
ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਪਰਤੇ ਸਨ ਘਰ
ਰਾਹੁਲ ਪਹਿਲੀ ਵਾਰ ਦਿੱਲੀ ਟੀਮ 'ਚ ਸ਼ਾਮਲ ਹੋਏ ਹਨ ਪਰ ਉਹ ਟੀਮ ਦੇ ਪਹਿਲੇ ਮੈਚ ਵਿੱਚ ਨਹੀਂ ਖੇਡ ਸਕੇ। ਰਾਹੁਲ ਨਿੱਜੀ ਕਾਰਨਾਂ ਕਰਕੇ ਘਰ ਵਾਪਸ ਪਰਤ ਗਏ ਸਨ ਜਿਸ ਕਾਰਨ ਉਹ ਇਸ ਮੈਚ ਵਿੱਚ ਹਿੱਸਾ ਨਹੀਂ ਲੈ ਸਕੇ। ਹਾਲਾਂਕਿ, ਰਾਹੁਲ ਦੇ ਪਿਤਾ ਬਣਨ ਦੀ ਖ਼ਬਰ ਮੈਚ ਦੌਰਾਨ ਹੀ ਆਈ। ਰਾਹੁਲ ਨੇ ਸ਼ਨੀਵਾਰ ਸ਼ਾਮ ਤੱਕ ਟੀਮ ਨਾਲ ਅਭਿਆਸ ਕੀਤਾ ਪਰ ਐਤਵਾਰ ਨੂੰ ਟੀਮ ਛੱਡ ਕੇ ਘਰ ਪਰਤ ਗਏ ਸਨ। ਪਿਛਲੇ ਸੀਜ਼ਨ ਤੱਕ ਰਾਹੁਲ ਲਖਨਊ ਦੀ ਕਪਤਾਨੀ ਕਰ ਰਹੇ ਸਨ ਪਰ ਇਸ ਵਾਰ ਉਹ ਦਿੱਲੀ ਦੀ ਜਰਸੀ ਵਿੱਚ ਖੇਡਣਗੇ। ਹਾਲਾਂਕਿ, ਉਨ੍ਹਾਂ ਨੂੰ ਦਿੱਲੀ ਦੀ ਜਰਸੀ ਵਿੱਚ ਦੇਖਣ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਉਹ ਵਿਸ਼ਾਖਾਪਟਨਮ ਵਿੱਚ ਪਹਿਲੇ ਮੈਚ ਵਿੱਚ ਨਹੀਂ ਖੇਡ ਰਹੇ।
ਇਹ ਵੀ ਪੜ੍ਹੋ- 'ਕ੍ਰਿਕਟ ਦੇ ਭਗਵਾਨ' ਤੇਂਦੁਲਕਰ ਨੂੰ ਹਰ ਮਹੀਨੇ ਮਿਲਦੀ ਹੈ ਇੰਨੀ ਪੈਨਸ਼ਨ, ਜਾਣ ਰਹਿ ਜਾਓਗੇ ਹੈਰਾਨ
ਇਹ ਵੀ ਪੜ੍ਹੋ- ਇੱਟਾਂ ਦੀਆਂ ਵਿਕਟਾਂ ਨਾਲ PM ਨੇ ਖੇਡਿਆ ਗਲੀ ਕ੍ਰਿਕਟ, ਖੂਬ ਲਗਾਏ ਚੌਕੇ-ਛੱਕੇ
2023 'ਚ ਹੋਇਆ ਸੀ ਵਿਆਹ
ਕੇ.ਐੱਲ. ਰਾਹੁਲ ਅਤੇ ਆਥੀਆ ਨੇ ਨਵੰਬਰ 2024 'ਚ ਜਾਣਕਾਰੀ ਦਿੱਤੀ ਸੀ ਕਿ ਉਹ ਮਾਤਾ-ਪਿਤਾ ਬਣਨ ਵਾਲੇ ਹਨ। ਇਨ੍ਹਾਂ ਨੇ ਇਕ ਸਾਂਝੀ ਪੋਸਟ ਰਾਹੀਂ ਇਸਦੀ ਜਾਣਕਾਰੀ ਦਿੱਤੀ ਸੀ। ਰਾਹੁਲ ਅਤੇ ਆਥੀਆ ਚਾਰ ਸਾਲਾਂ ਤਕ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ 2023 'ਚ ਦੋਵਾਂ ਦਾ ਵਿਆਹ ਹੋਇਆ ਸੀ। ਆਥੀਆ ਬਾਲੀਵੁੱਡ ਅਭਿਨੇਤਰੀ ਅਤੇ ਮਸ਼ਹੂਰ ਅਭਿਨੇਤਾ ਸੁਨੀਲ ਸ਼ੈੱਟੀ ਦੀ ਧੀ ਹੈ।
ਇਹ ਵੀ ਪੜ੍ਹੋ- Champions Trophy ਜਿੱਤਣ ਦੇ ਬਾਵਜੂਦ ICC ਵੱਲੋਂ ਰੋਹਿਤ ਸ਼ਰਮਾ ਨੂੰ ਵੱਡਾ ਝਟਕਾ!
IPL 2025: ਮਿਚੇਲ ਮਾਰਸ਼ ਤੇ ਪੂਰਨ ਦੀ ਤੂਫਾਨੀ ਪਾਰੀ ਦੀ ਬਦੌਲਤ, ਦਿੱਲੀ ਨੂੰ ਮਿਲਿਆ 210 ਦੌੜਾਂ ਦਾ ਟੀਚਾ
NEXT STORY