ਸੇਵਿਲੇ— ਪੁਰਤਗਾਲ ਦੇ ਧਾਕੜ ਫ਼ੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਯੂਰੋ 2020 ਫ਼ੁੱਟਬਾਲ ਪ੍ਰਤੀਯੋਗਿਤਾ ’ਚ ਪ੍ਰੀ-ਕੁਆਰਟਰ ਫ਼ਾਈਨਲ ਮੁਕਾਬਲੇ ’ਚ ਬੈਲਜੀਅਮ ਤੋਂ ਹਾਰ ਦੇ ਬਾਅਦ ਨਿਰਾਸ਼ਾ ’ਚ ਆਪਣਾ ਆਰਮ ਬੈਂਡ ਹੇਠਾਂ ਸੁੱਟ ਦਿੱਤਾ ਤੇ ਦੁਖੀ ਮਨ ਨਾਲ ਮੈਦਾਨ ਤੋਂ ਬਾਹਰ ਨਿਕਲੇ। ਬੈਲਜੀਅਮ ਨੇ ਸਾਬਕਾ ਚੈਂਪੀਅਨ ਟੀਮ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਤੋਂ ਉਸ ਦਾ ਸਫ਼ਰ ਖ਼ਤਮ ਕਰ ਦਿੱਤਾ। ਮੈਚ ਦੀ ਆਖ਼ਰੀ ਸੀਟੀ ਵਜਦੇ ਹੀ ਰੋਨਾਲਡੋ ਦੀ ਨਿਰਾਸ਼ਾ ਸਾਫ਼ ਦਿਖ ਰਹੀ ਸੀ।
ਰੋਨਾਲਡੋ ਜਦੋਂ ਮੈਦਾਨ ਤੋਂ ਬਾਹਰ ਨਿਕਲ ਰਹੇ ਸਨ ਉਦੋਂ ਬੈਲਜੀਅਮ ਦੇ ਤਜਰਬੇਕਾਰ ਖਿਡਾਰੀ ਰੋਮੇਲੂ ਲੁਕਾਕੂ ਨੇ ਉਨ੍ਹਾਂ ਨੂੰ ਗਲ ਨਾਲ ਲਾਇਆ। ਦੋਵਾਂ ਨੇ ਕੁਝ ਗੱਲਬਾਤ ਕੀਤੀ ਤੇ ਫਿਰ ਮੈਦਾਨ ਤੋਂ ਬਾਹਰ ਨਿਕਲ ਗਏ। ਉਹ ਉਸ ਸਮੇਂ ਜ਼ਿਆਦਾ ਗੱਲਬਾਤ ਨਹੀਂ ਕਰਨਾ ਚਾਹੁੰਦੇ ਸਨ। ਰੋਨਾਲਡੋ ਟੂਰਨਾਮੈਂਟ ’ਚ ਆਪਣੀ ਟੀਮ ਲਈ ਖ਼ਿਤਾਬ ਦਾ ਬਚਾਅ ਕਰਨਾ ਚਾਹੁੰਦੇ ਸਨ ਪਰ ਹੁਣ ਇਹ ਸੰਭਵ ਨਹੀਂ ਹੋਵੇਗਾ। ਰੋਨਾਲਡੋ ਨੂੰ ਕੌਮਾਂਤਰੀ ਫ਼ੁੱਟਬਾਲ ’ਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਬਣਾਉਣ ਲਈ ਸਿਰਫ ਇਕ ਗੋਲ ਦੀ ਲੋੜ ਸੀ। ਉਹ ਈਰਾਨ ਦੇ ਸਟ੍ਰਾਈਕਰ ਅਲੀ ਦੇਈ ਦੇ 109 ਗੋਲ ਦੀ ਬਰਾਬਰੀ ਦੇ ਨਾਲ ਇਸ ਮੈਚ ’ਚ ਉਤਰੇ ਪਰ ਉਹ ਮੈਚ ’ਚ ਇਕ ਵੀ ਗੋਲ ਨਾ ਕਰ ਸਕੇ।
ENG v SL : ਸ਼੍ਰੀਲੰਕਾ ਦੇ ਬੱਲੇਬਾਜ਼ ਅਵਿਸ਼ਕਾ ਫ਼ਰਨਾਂਡੋ ਵਨ-ਡੇ ਸੀਰੀਜ਼ ਤੋਂ ਬਾਹਰ, ਇਹ ਹੈ ਵੱਡੀ ਵਜ੍ਹਾ
NEXT STORY