ਨਵੀਂ ਦਿੱਲੀ— 3 ਲੱਖ 20 ਹਜ਼ਾਰ ਡਾਲਰ ਇਨਾਮੀ ਰਕਮ ਵਾਲੇ ਕ੍ਰਿਪਟੋ ਕੱਪ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਸੈਮੀਫ਼ਾਈਨਲ ਮੁਕਾਬਲੇ ’ਚ ਬੈਸਟ ਆਫ਼ ਟੂ ਦੇ ਪਹਿਲੇ ਦਿਨ ਵਰਲਡ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਅਜਰਬੇਜਾਨ ਦੇ ਤੈਮੂਰ ਰਦਜਾਬੋਵ ਖ਼ਿਲਾਫ਼ ਇਕ ਸਮੇਂ 2-1 ਨਾਲ ਅੱਗੇ ਨਿਕਲ ਗਏ ਸਨ ਪਰ ਰਦਜਾਬੋਵ ਨੇ ਵਾਪਸੀ ਕਰਦੇ ਹੋਏ ਨਾ ਸਿਰਫ਼ ਉਨ੍ਹਾਂ ਨੂੰ ਹਰਾਇਆ ਸਗੋਂ ਸਕੋਰ 2-2 ਕਰਦੇ ਹੋਏ ਬਰਾਬਰੀ ਹਾਸਲ ਕਰ ਲਈ।
ਇਹ ਵੀ ਪੜ੍ਹੋ : ਸੁਸ਼ੀਲ ਕੁਮਾਰ ਦੀ ਪੁਲਸ ਰਿਮਾਂਡ 4 ਦਿਨ ਵਧੀ, ਕ੍ਰਾਈਮ ਬ੍ਰਾਂਚ ਕਰੇਗੀ ਪੁੱਛਗਿੱਛ
ਦੋਵਾਂ ਵਿਚਾਲੇ ਪਹਿਲੇ ਦਿਨ ਦੇ ਦੋਵੇਂ ਰੈਪਿਡ ਮੁਕਾਬਲੇ ਡਰਾਅ ਰਹੇ ਪਰ ਤੀਜੇ ਮੁਕਾਬਲੇ ’ਚ ਸਫ਼ੈਦ ਮੋਹਰਿਆਂ ਨਾਲ ਖੇਡ ਰਹੇ ਮੈਗਨਸ ਕਾਰਲਸਨ ਖ਼ਿਲਾਫ਼ ਰਦਜਾਬੋਵ ਨੇ ਕਿੰਗਸ ਇੰਡੀਅਨ ਓਪੇਨਿੰਗ ਦਾ ਉਪਯੋਗ ਕੀਤਾ ਪਰ ਲਗਾਤਾਰ ਕੁਝ ਗ਼ਲਤ ਚਾਲਾਂ ਦੇ ਚਲਦੇ ਮੈਗਨਸ ਦੀ ਸਥਿਤੀ ਖ਼ਰਾਬ ਹੁੰਦੀ ਗਈ ਤੇ 46 ਚਾਲਾਂ ’ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : IPL ਨੂੰ ਲੈ ਕੇ BCCI ਨੇ ਕੀਤਾ ਵੱਡਾ ਐਲਾਨ, UAE ’ਚ ਹੋਣਗੇ ਬਚੇ ਹੋਏ 31 ਮੈਚ
ਚੌਥੇ ਮੁਕਾਬਲੇ ’ਚ ਕਾਰਲਸਨ ਨੂੰ ਦਿਨ ਆਪਣੇ ਨਾਂ ਕਰਨ ਲਈ ਸਿਰਫ਼ ਡਰਾਅ ਦੀ ਲੋੜ ਸੀ ਪਰ ਇਸ ਵਾਰ ਸਫ਼ੈਦ ਮੋਹਰਿਆਂ ਨਾਲ ਖੇਡ ਰਹੇ ਰਦਜਾਬੋਵ ਨੇ ਕਿਊਜੀਡੀ ਓਪੇਨਿੰਗ ਦੇ ਰਾਗੋਜੀਨ ਡਿਫ਼ੈਂਸ ’ਚ ਆਪਣੇ ਰਾਜਾ ਨੂੰ ਕੇਂਦਰ ’ਤੇ ਰੱਖ ਕੇ ਆਪਣੇ ਹਾਥੀ ਨਾਲ ਜ਼ੋਰਦਾਰ ਹਮਲਾ ਕੀਤਾ ਤੇ ਕਾਰਲਸਨ ਦੀ ਸਥਿਤੀ ਖ਼ਰਾਬ ਹੁੰਦੀ ਗਈ ਤੇ ਉਨ੍ਹਾਂ ਨੂੰ 54 ਚਾਲਾਂ ’ਚ ਹਾਰ ਕਬੂਲ ਕਰਨੀ ਪਈ। ਦੂਜੇ ਸੈਮੀਫ਼ਾਈਨਲ ਮੁਕਾਬਲੇ ’ਚ ਯੂ. ਐੱਸ. ਏ. ਦੇ ਵੇਸਲੀ ਸੋ ਨੇ ਰੂਸ ਰੂਸ ਦੇ ਆਨ ਨੇਪੋਂਨਿਯਚੀ ਨੂੰ 2.5-1.5 ਨਾਲ ਹਰਾ ਕੇ ਫ਼ਾਈਨਲ ਵਲ ਕਦਮ ਵਧਾ ਦਿੱਤੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਲੰਡਨ ਰਵਾਨਾ
NEXT STORY