helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, JUL 20, 2025
Punjab: ਜੰਗ ਦਾ ਮੈਦਾਨ ਬਣੀ ਜਠੇਰਿਆਂ ਵਾਲੀ ਥਾਂ!...
ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ:...
ਪੰਜ ਤੱਤਾਂ 'ਚ ਵਿਲੀਨ ਹੋਏ ਦੌੜਾਕ ਫ਼ੌਜਾ ਸਿੰਘ,...
ਸਿਵਿਲ ਕੱਪੜੇ ਪਾ ਕੇ ਗੁਰਦਾਸਪੁਰ ਦੇ ਬਾਜ਼ਾਰਾਂ ’ਚ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 12ਵੇਂ ਸੀਜ਼ਨ ਦੀ ਸ਼ੁਰੂਆਤ 23 ਮਾਰਚ ਤੋਂ ਹੋਵੇਗੀ। ਟੂਰਨਾਮੈਂਟ ਦੇ ਪਹਿਲੇ ਮੈਚ 'ਚ ਪਿਛਲੀ ਵਾਰ ਦੀ ਚੈਂਪੀਅਨ ਚੇਨਈ ਸੁਪਰਕਿੰਗਜ਼ ਦਾ ਸਾਹਮਣਾ ਰਾਇਲ ਚੈਲੰਜਰਜ ਬੈਂਗਲੁਰੂ ਨਾਲ ਹੋਵੇਗਾ। ਬੈਂਗਲੁਰੂ ਦੀ ਕਮਾਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਹੱਥਾਂ 'ਚ ਹੈ ਜਦਕਿ ਚੇਨਈ ਦੀ ਕਮਾਨ ਐੱਮ.ਐੱਸ. ਧੋਨੀ ਦੇ ਹੱਥਾਂ 'ਚ ਹੈ। ਫਟਾਫਟ ਕ੍ਰਿਕਟ 'ਚ ਦੁਨੀਆ ਦੀ ਸਭ ਤੋਂ ਰੋਮਾਂਚਕ ਟੀ-20 ਲੀਗ ਦੀਆਂ ਸਾਰੀਆਂ ਟੀਮਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ 'ਚ ਆਓ ਇਕ ਝਾਤ ਪਾਉਂਦੇ ਹਾਂ ਚੇਨਈ ਦੇ ਉਨ੍ਹਾਂ ਪੰਜ ਖਿਡਾਰੀਆਂ 'ਤੇ ਜਿਨ੍ਹਾਂ 'ਤੇ ਹੋਵੇਗੀ ਸਾਰਿਆਂ ਦੀਆਂ ਨਿਗਾਹਾਂ। ਸੁਰੇਸ਼ ਰੈਨਾ ਸੁਰੇਸ਼ ਰੈਨਾ ਚੇਨਈ ਸੁਪਰਕਿੰਗਜ਼ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਹਨ। ਉਨ੍ਹਾਂ ਨੂੰ ਸੀ.ਐੱਸ.ਕੇ. ਨੇ 11 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ। ਸੁਰੇਸ਼ ਰੈਨਾ ਚੇਨਈ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ ਆਈ.ਪੀ.ਐੱਲ. 'ਚ ਅਜੇ ਤਕ 176 ਮੁਕਾਬਲੇ ਖੇਡੇ ਹਨ, ਜਿਨ੍ਹਾਂ 'ਚ 4985 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 35 ਅਰਧ ਸੈਂਕੜੇ ਅਤੇ ਇਕ ਸੈਂਕੜਾ ਲਗਾਇਆ ਹੈ। ਸ਼ੇਨ ਵਾਟਸਨ ਸ਼ੇਨ ਵਾਟਸਨ ਨੂੰ ਚੇਨਈ ਦੀ ਟੀਮ ਨੇ 4 ਕਰੋੜ 'ਚ ਰਿਟੇਨ ਕੀਤਾ ਹੈ। ਪਿਛਲੇ ਸਾਲ ਚੇਨਈ ਨੂੰ ਚੈਂਪੀਅਨ ਬਣਾਉਣ 'ਚ ਵਾਟਸਨ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ 15 ਮੈਚਾਂ 'ਚ 555 ਦੌੜਾਂ ਦੇ ਨਾਲ 6 ਵਿਕਟਾਂ ਹਾਸਲ ਕੀਤੀਆਂ ਸਨ। ਉਹ ਚੇਨਈ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਡਵੇਨ ਬ੍ਰਾਵੋ ਡਵੇਨ ਬ੍ਰਾਵੋ ਇਕਲੌਤੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦੇ ਬਿਨਾ ਚੇਨਈ ਸੁਪਰ ਕਿੰਗ ਅਧੂਰੀ ਹੈ। ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ 'ਚ ਬ੍ਰਾਵੋ ਸ਼ਾਨਦਾਰ ਹਨ। ਉਨ੍ਹਾਂ ਨੇ ਚੇਨਈ ਦੀ ਟੀਮ ਨੂੰ ਕਈ ਮੁਕਾਬਲਿਆਂ 'ਚ ਹਾਰ ਤੋਂ ਬਚਾਇਆ ਹੈ। ਚੇਨਈ ਨੇ ਉਨ੍ਹਾਂ ਨੂੰ 6.4 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ। ਬ੍ਰਾਵੋ ਨੇ ਅਜੇ ਤੱਕ 122 ਮੈਚਾਂ 'ਚ 1379 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ 136 ਵਿਕਟ ਦਰਜ ਹਨ। ਪਿਛਲੀ ਵਾਰ ਉਨ੍ਹਾਂ ਨੇ 16 ਮੈਚਾਂ 'ਚ 141 ਦੌੜਾਂ ਦੇ ਨਾਲ 14 ਵਿਕਟਾਂ ਝਟਕਾਈਆਂ ਸਨ। ਇਸ ਤੋਂ ਇਲਾਵਾ ਫੀਲਡਿੰਗ 'ਚ ਉਨ੍ਹਾਂ ਨੇ ਕਮਾਲ ਕੀਤਾ ਹੈ। ਉਨ੍ਹਾਂ ਨੇ ਅਜੇ ਤਕ 67 ਕੈਚ ਫੜੇ ਹਨ। ਮਹਿੰਦਰ ਸਿੰਘ ਧੋਨੀ ਕਪਤਾਨ ਮਹਿੰਦਰ ਸਿੰਘ ਧੋਨੀ ਚੇਨਈ ਸੁਪਰਕਿੰਗਜ਼ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਦੀ ਕਪਤਾਨੀ 'ਚ ਸੀ.ਐੱਸ.ਕੇ. ਨੇ 3 ਵਾਰ ਖਿਤਾਬ ਆਪਣੇ ਨਾਂ ਕੀਤਾ ਹੈ। ਉਹ ਟੀਮ ਦੇ ਸਭ ਤੋਂ ਮਹਿੰਗੇ ਖਿਡਾਰੀ ਹਨ, ਜਿਨ੍ਹਾਂ ਨੂੰ ਚੇਨਈ ਦੀ ਟੀਮ ਨੇ 15 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ। ਧੋਨੀ ਨੇ ਅਜੇ ਤਕ ਆਈ.ਪੀ.ਐੱਲ. 'ਚ 175 ਮੁਕਾਬਲਿਆਂ 'ਚ 4000 ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਨ੍ਹਾਂ ਨੇ ਵਿਕਟ ਦੇ ਪਿੱਛੇ 83 ਕੈਚ ਫੜੇ ਅਤੇ 33 ਸਟੰਪ ਆਊਟ ਕੀਤੇ ਹਨ। ਮੋਹਿਤ ਸ਼ਰਮਾ ਮੋਹਿਤ ਸ਼ਰਮਾ ਲਈ ਚੇਨਈ ਸੁਪਰਕਿੰਗਜ਼ ਨੇ 2019 'ਚ ਹੋਈ ਨੀਲਾਮੀ 'ਚ ਸਭ ਤੋਂ ਜ਼ਿਆਦਾ ਬੋਲੀ ਲਗਾਈ ਹੈ। ਚੇਨਈ ਨੇ ਉਨ੍ਹਾਂ ਨੂੰ 5 ਕਰੋੜ 'ਚ ਖਰੀਦਿਆ ਹੈ। ਆਈ.ਪੀ.ਐੱਲ. 'ਚ ਡੈਬਿਊ ਕਰਨ ਦੇ ਬਾਅਦ ਤੋਂ ਹੀ ਮੋਹਿਤ ਚੇਨਈ ਦੀ ਟੀਮ 'ਚ ਸ਼ਾਮਲ ਹੋਏ ਸਨ, ਪਰ 2016 'ਚ ਉਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਟੀਮ ਨੇ ਚੁਣਿਆ ਸੀ ਜਿੱਥੇ ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਹੁਣ ਇਕ ਵਾਰ ਫਿਰ ਉਹ ਚੇਨਈ ਦੀ ਟੀਮ ਦੇ ਮੈਂਬਰ ਬਣ ਚੁੱਕੇ ਹਨ। ਆਪਣੇ ਆਈ.ਪੀ.ਐੱਲ. ਕਰੀਅਰ 'ਚ ਮੋਹਿਤ ਸ਼ਰਮਾ ਨੇ 84 ਮੈਚਾਂ 'ਚ 90 ਵਿਕਟਾਂ ਝਟਕਾਈਆਂ ਹਨ। ਇਸ ਵਾਰ ਮੋਹਿਤ 'ਤੇ ਸਾਰਿਆਂ ਦੀਆਂ ਨਿਗਾਹਾਂ ਹੋਣਗੀਆਂ।
ਵਨਡੇ ਟੀਮ ਤੋਂ ਬਾਹਰ ਹੋਣ ਦੇ ਸਵਾਲ 'ਤੇ ਈਸ਼ਾਂਤ ਨੇ ਯਾਦ ਕਰਾਇਆ ਆਪਣਾ ਆਖਰੀ ਮੈਚ
Stories You May Like
ਜਾਪਾਨ 'ਚ ਉੱਚ ਸਦਨ ਦੀਆਂ ਸੀਟਾਂ ਲਈ ਵੋਟਿੰਗ ਸ਼ੁਰੂ, PM ਇਸ਼ੀਬਾ ਦੇ ਹਾਰਨ ਦੀ...
IIT ਦੇ ਵਿਦਿਆਰਥੀਆਂ ਨੇ ਡਿਜ਼ਾਈਨ ਕੀਤੇ ਅੱਠ ਚਿੱਪਸੈੱਟ
ਦੱਖਣੀ ਕੋਰੀਆ 'ਚ ਭਾਰੀ ਮੀਂਹ ਦੌਰਾਨ 14 ਲੋਕਾਂ ਦੀ ਮੌਤ, 12 ਲਾਪਤਾ
ਅਮਰੀਕਾ 'ਚ ਨਾਬਾਲਗ 'ਪ੍ਰੇਮਿਕਾ' ਨੂੰ ਮਿਲਣ ਗਿਆ ਭਾਰਤੀ ਵਿਅਕਤੀ ਗ੍ਰਿਫ਼ਤਾਰ,...
ਪੰਜਾਬੀਓ ਕਰ ਲਓ ਤਿਆਰੀ! ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ...
ਭਾਰਤੀ ਵਿਅਕਤੀ ਹਵਾਈ ਉਡਾਣ ਦੌਰਾਨ ਜਿਨਸੀ ਹਮਲੇ ਦਾ ਦੋਸ਼ੀ ਕਰਾਰ
ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
ਪੰਜਾਬ 'ਚ ਆ ਗਈ ਇਕ ਹੋਰ ਸਰਕਾਰੀ ਛੁੱਟੀ, ਸਕੂਲ ਤੇ ਦਫ਼ਤਰ ਰਹਿਣਗੇ ਬੰਦ
ਮੇਲੇ 'ਚ ਆਤਿਸ਼ਬਾਜ਼ੀ ਦੌਰਾਨ ਵਾਪਰਿਆ ਹਾਦਸਾ, 19 ਲੋਕ ਝੁਲਸੇ
ਅਮਰੀਕਾ: ਬੇਕਾਬੂ ਵਾਹਨ ਨੇ ਭੀੜ ਨੂੰ ਦਰੜਿਆ, 20 ਤੋਂ ਵੱਧ ਜ਼ਖਮੀ
ਪਾਕਿਸਤਾਨ 'ਚ ਚੋਣਵੇਂ ਹਵਾਈ ਆਵਾਜਾਈ ਰੂਟ ਬੰਦ
ਰੂਸ ਨੇ ਯੂਕ੍ਰੇਨ 'ਤੇ 300 ਤੋਂ ਵੱਧ ਡਰੋਨਾਂ ਨਾਲ ਕੀਤਾ ਹਮਲਾ, ਇੱਕ ਵਿਅਕਤੀ ਦੀ...
ਟਰੰਪ ਨੂੰ ਚੁਣੌਤੀ, ਸ਼ੀਨਬੌਮ ਨੇ ਨਵੀਂ ਅਮਰੀਕੀ ਸਰਹੱਦੀ ਕੰਧ ਨਿਰਮਾਣ ਦਾ ਕੀਤਾ...
ਜਲੰਧਰ 'ਚ ਵੱਡੀ ਵਾਰਦਾਤ! ਲੁੱਟ ਲਿਆ SBI ਦਾ ATM
ਕੈਨੇੇਡੀਅਨ ਅਰਥਵਿਵਸਥਾ 'ਚ ਯੋਗਦਾਨ ਲਈ ਭਾਰਤੀ ਭਾਈਚਾਰੇ ਦੀ ਸ਼ਲਾਘਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...
ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ...
ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ,...
Subscribe Now!