ਨਵੀਂ ਦਿੱਲੀ - ਸ਼ੁਰੂਆਤੀ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਸ ਤੋਂ 5 ਵਿਕਟਾਂ ਨਾਲ ਹਾਰਣ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਨ ਰੋਹਿਤ ਸ਼ਰਮਾ ਨਿਰਾਸ਼ ਦਿਖੇ। ਉਨ੍ਹਾਂ ਨੇ ਸਾਫ ਕਿਹਾ ਕਿ ਉਨ੍ਹਾਂ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਾ ਕਰ ਸਕੇ। ਰੋਹਿਤ ਬੋਲੇ ਕਿ ਸਾਡੇ ਕਿਸੇ ਵੀ ਬੱਲੇਬਾਜ਼ ਨੇ ਸਾਡੇ ਲਈ ਅਜਿਹਾ ਨਹੀਂ ਕੀਤਾ ਜਿਵੇਂ ਕਿ ਡੂ ਪਲੇਸਿਸ ਅਤੇ ਰਾਇਡੂ ਨੇ ਸੀ. ਐੱਸ. ਕੇ. ਲਈ ਕੀਤਾ। ਮੈਨੂੰ ਲੱਗਦਾ ਹੈ ਕਿ ਪਿਛਲੇ 10 ਓਵਰਾਂ ਵਿਚ ਅਸੀਂ 85 ਦੌੜਾਂ 'ਤੇ ਸੀ। ਸੀ. ਐੱਸ. ਕੇ. ਦੇ ਗੇਂਦਬਾਜ਼ਾਂ ਨੂੰ ਕ੍ਰੈਡਿਟ, ਉਨ੍ਹਾਂ ਨੇ ਆਖਿਰ ਵਿਚ ਚੰਗੀ ਗੇਂਦਬਾਜ਼ੀ ਕੀਤੀ। ਹਾਲਾਂਕਿ ਅਜੇ ਸ਼ੁਰੂਆਤੀ ਦਿਨ ਹੈ ਕਿ ਪਰ ਸਾਡੇ ਲਈ ਸਿੱਖਣ ਲਈ ਕਾਫੀ ਕੁਝ ਸੀ। ਅਸੀਂ ਸਾਰੇ ਅਸਲ ਵਿਚ ਚੰਗੀ ਸ਼ੁਰੂਆਤ ਕਰਨਾ ਚਾਹੁੰਦੇ ਹਾਂ ਅਤੇ ਇਸ ਟੂਰਨਾਮੈਂਟ ਵਿਚ ਅਹਿਮ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ। ਇਸ ਖੇਡ ਵਿਚ ਅਸੀਂ ਕੁਝ ਗਲਤੀਆਂ ਕੀਤੀਆਂ ਪਰ ਉਨ੍ਹਾਂ ਤੋਂ ਸਿੱਖਣ ਨੂੰ ਵੀ ਮਿਲਿਆ।
ਰੋਹਿਤ ਨੇ ਅੱਗੇ ਆਖਿਆ, ਉਮੀਦ ਹੈ ਕਿ ਅਸੀਂ ਗਲਤੀਆਂ ਨੂੰ ਸੁਧਾਰਾਂਗੇ ਅਤੇ ਅਗਲੀ ਖੇਡ ਵਿਚ ਹੁਸ਼ਿਆਰ ਬਣਾਗੇ। ਲੋਕਾਂ ਨੂੰ ਇਸ ਤੋਂ ਚੰਗਾ ਪ੍ਰਦਰਸ਼ਨ ਦੀ ਉਮੀਦ ਹੁੰਦੀ ਹੈ। ਅਸੀਂ ਇਹ ਜਾਣਦੇ ਹਾਂ। ਮੈਨੂੰ ਉਮੀਦ ਹੈ ਕਿ ਚੀਜ਼ਾਂ ਜਲਦ ਹੀ ਠੀਕ ਹੋ ਜਾਣਗੀਆਂ। ਸਾਨੂੰ ਪਿੱਚਾਂ ਦੇ ਅਨੁਕੂਲ ਹੋਣ ਦੀ ਜ਼ਰੂਰਤ ਹੈ, ਇਹ ਤ੍ਰੇਲ (ਔਸ) ਆਉਣ ਤੋਂ ਬਾਅਦ ਬਿਹਤਰ ਹੋ ਜਾਵੇਗੀ। ਤੁਹਾਨੂੰ ਅੰਤਰਾਲ 'ਤੇ ਹਿੱਟ ਕਰਨ ਅਤੇ ਖੇਡ ਦੇ ਉਸ ਹਿੱਸੇ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।
ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 162 ਦੌੜਾਂ ਬਣਾਈਆਂ ਸਨ। ਮੁੰਬਈ ਵੱਲੋਂ ਡੀ. ਕੌਕ ਨੇ 33, ਸੌਰਵ ਤਿਵਾਰੀ ਨੇ 42 ਦੌੜਾਂ ਦਾ ਯੋਗਦਾਨ ਦਿੱਤਾ ਸੀ। ਜਵਾਬ ਵਿਚ ਖੇਡਣ ਉਤਰੀ ਚੇਨਈ ਟੀਮ ਦੀ ਸ਼ੁਰੂਆਤ ਖਰਾਬ ਰਹੀ। ਮੁਰਲੀ ਵਿਜੇ ਅਤੇ ਸ਼ੇਨ ਵਾਟਸਨ ਜਲਦ ਆਊਟ ਹੋ ਗਏ। ਪਰ ਫਾਫ ਡੂ ਪਲੇਸਿਸ ਅਤੇ ਅੰਬਾਤੀ ਰਾਇਡੂ ਨੇ ਅਰਧ-ਸੈਂਕੜੇ ਦੀਆਂ ਪਾਰੀਆਂ ਖੇਡ ਕੇ ਟੀਮ ਨੂੰ ਜਿੱਤ ਦਿਵਾਈ।
ਆਈ. ਪੀ. ਐੱਲ. ਖਾਲੀ ਸਟੇਡੀਅਮ ਵਿਚ ਪਰ ਮਾਹੌਲ ਸ਼ਾਂਤ ਨਹੀਂ
NEXT STORY