ਸਪੋਰਟਸ ਡੈਸਕ- ਆਈਪੀਐੱਲ 2024 ਦਾ 61ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਐੱਮਏ ਚਿਦੰਬਰਮ ਸਟੇਡੀਅਮ, ਚੇਨਈ 'ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 141 ਦੌੜਾਂ ਬਣਾਈਆਂ ਤੇ ਚੇਨਈ ਨੂੰ ਜਿੱਤ ਲਈ 142 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਨੂੰ ਪਹਿਲਾ ਝਟਕਾ ਉਦੋਂ ਉਸ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ 24 ਦੌੜਾਂ ਬਣਾ ਸਿਮਰਜੀਤ ਸਿੰਘ ਵਲੋਂ ਆਊਟ ਹੋ ਗਿਆ। ਰਾਜਸਥਾਨ ਨੂੰ ਦੂਜਾ ਝਟਕਾ ਜੋਸ ਬਟਲਰ ਦੇ ਆਊਟ ਹੋਣ ਨਾਲ ਲੱਗਾ। ਬਟਲਰ 21 ਦੌੜਾਂ ਬਣਾ ਸਿਮਰਨਜੀਤ ਵਲੋਂ ਆਊਟ ਹੋਇਆ। ਸੰਜੂ ਸੈਮਸਨ 15 ਦੌੜਾਂ ਬਣਾ ਸਿਮਰਜੀਤ ਸਿੰਘ ਵਲੋਂ ਆਊਟ ਹੋਇਆ। ਧਰੁਵ ਜੁਰੇਲ 28 ਦੌੜਾਂ ਦਾ ਯੋਗਦਾਨ ਪਾ ਕੇ ਪਵੇਲੀਅਨ ਪਰਤਿਆ। ਸ਼ੁਬਮ ਦੂਬੇ ਬਿਨਾ ਕੋਈ ਦੌੜ ਬਣਾਏ ਆਊਟ ਹੋਇਆ। ਰਿਆਨ ਪਰਾਗ ਨੇ 47 ਦੌੜਾਂ ਤੇ ਨੇ 1 ਦੌੜ ਬਣਾਈ। ਚੇਨਈ ਲਈ ਤੁਸ਼ਾਰ ਦੇਸ਼ਪਾਂਡ ਨੇ 2 ਤੇ ਸਿਮਰਜੀਤ ਸਿੰਘ ਨੇ 3 ਵਿਕਟਾਂ ਲਈਆਂ।
ਇਹ ਵੀ ਪੜ੍ਹੋ : IPL 2024 : ਕੋਲਕਾਤਾ ਨੇ ਮੁੰਬਈ ਨੂੰ 18 ਦੌੜਾਂ ਨਾਲ ਹਰਾ ਕੇ ਸ਼ਾਨ ਨਾਲ ਬਣਾਈ ਪਲੇਆਫ਼ 'ਚ ਜਗ੍ਹਾ
ਦੋਵੇਂ ਟੀਮਾਂ ਦੀ ਪਲੇਇੰਗ 11
ਚੇਨਈ ਸੁਪਰ ਕਿੰਗਜ਼ : ਰਚਿਨ ਰਵਿੰਦਰਾ, ਰੁਤੁਰਾਜ ਗਾਇਕਵਾੜ (ਕਪਤਾਨ), ਡੇਰਿਲ ਮਿਸ਼ੇਲ, ਮੋਇਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ), ਸ਼ਾਰਦੁਲ ਠਾਕੁਰ, ਤੁਸ਼ਾਰ ਦੇਸ਼ਪਾਂਡੇ, ਸਿਮਰਜੀਤ ਸਿੰਘ, ਮਹੇਸ਼ ਥੀਕਸ਼ਾਨਾ
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਰਿਆਨ ਪਰਾਗ, ਸ਼ੁਭਮ ਦੁਬੇ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
RCB vs DC, IPL 2024 : ਬੈਂਗਲੁਰੂ ਦਾ ਪਲੜਾ ਭਾਰੀ, ਪਿੱਚ ਰਿਪੋਰਟ, ਮੌਸਮ ਅਤੇ ਸੰਭਾਵਿਤ 11 ਦੇਖੋ
NEXT STORY