ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਪਿਛਲੇ ਲੰਬੇ ਸਮੇਂ ਤੋਂ ਕਿ੍ਰਕਟ ਦੇ ਮੈਦਾਨ ਤੋਂ ਦੂਰ ਹਨ ਪਰ ਹੁਣ ਧੋਨੀ ਪ੍ਰਸ਼ੰਸਕਾਂ ਦਾ ਉਸ ਨੂੰ ਕ੍ਰਿਕਟ ਦੇ ਮੈਦਾਨ ’ਤੇ ਦੇਖਣ ਦੀ ਉਡੀਕ ਲੱਗਭਗ ਖਤਮ ਹੋ ਗਈ ਹੈ। ਅੱਜ ਸੋਮਵਾਰ ਨੂੰ ਮਾਹੀ ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਨਾਲ ਜੁੜ ਗਏ ਹਨ ਅਤੇ ਉਹ ਜਲਦੀ ਹੀ ਪ੍ਰੈਕਟਿਸ ਸ਼ੁਰੂ ਕਰ ਦੇਣਗੇ। ਸੀ. ਐੱਸ. ਕੇ. ਨੇ ਥਾਲਾ ਵੈਲਕਮ ਵੀਡੀਓ ਅਪਲੋਡ ਕੀਤੀ ਹੈ, ਜਿਸ ਵਿਚ ਉਹ ਹੋਟਲ ਦਾ ਨਿਰੀਖਣ ਕਰਦੇ ਦਿਸ ਰਹੇ ਹਨ।
ਦੱਸ ਦਈਏ ਕਿ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ। ਸਾਲ 2019 ਵਨ ਡੇ ਵਰਲਡ ਕੱਪ ਦੇ ਸੈਮੀਫਾਈਨਲ ਤੋਂ ਬਾਅਦ ਟੀਮ ਇੰਡੀਆ ਤੋਂ ਬਾਹਰ ਹਨ ਪਰ ਹੁਣ ਧੋਨੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਮਾਹੀ ਹੁਣ ਚੇਨਈ ਸੁਪਰ ਕਿੰਗਜ਼ ਨਾਲ ਜੁੜ ਗਏ ਹਨ। ਅਸਲ ਵਿਚ ਸੀ. ਐੱਸ. ਕੇ. ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿਚ ਮਾਹੀ ਹੋਟਲ ਵਿਚ ਐਂਟਰੀ ਕਰਦੇ ਹਨ ਅਤੇ ਹੋਟਲ ਦਾ ਨਿਰੀਖਣ ਕਰ ਰਹੇ ਹਨ। ਮਾਹੀ ਨੂੰ ਦੇਖ ਕੇ ਉੱਥੇ ਮੌਜੂਦ ਹਰ ਕਿਸੇ ਦੇ ਚਿਹਰੇ ’ਤੇ ਖੁਸ਼ੀ ਦਿਸ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਬਕਾ ਭਾਰਤੀ ਕਪਤਾਨ ਉੱਥੇ ਪਹਿਲਾਂ ਤੋਂ ਮੌਜੂਦ ਸੁਰੇਸ਼ ਰੈਨਾ ਅਤੇ ਅੰਬਾਤੀ ਰਾਇਡੂ ਦੇ ਨਾਲ 2 ਹਫਤੇ ਤਕ ਅਭਿਆਸ ਕਰਨਗੇ। ਉਸ ਤੋਂ ਬਾਅਦ ਉਹ ਬ੍ਰੇਕ ਲੈਣਗੇ ਅਤੇ ਫਿਰ ਆਈ. ਪੀ. ਐੱਲ. ਵਿਚ ਮੈਦਾਨ ’ਤੇ ਪਰਤਣਗੇ। ਰੈਨਾ ਅਤੇ ਰਾਇਡੂ ਚੇਨਈ ਵਿਚ ਪਹਿਲਾਂ ਤੋਂ ਹੀ ਟ੍ਰੇਨਿੰਗ ਕਰ ਰਹੇ ਹਨ। ਇਸ ਦੀ ਜਾਣਕਾਰੀ ਸੀ ਸੀ. ਐੱਸ. ਕੇ. ਨੇ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਸੀ। ਆਈ. ਪੀ. ਐੱਲ. ਦਾ ਆਗਾਜ਼ 29 ਮਾਰਚ ਤੋਂ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲੇ ਤੋਂ ਹੋਵੇਗਾ। ਇਸ ਲਈ ਇਹ ਕਹਿਣਾ ਗਲਤ ਨਹÄ ਹੋਵੇਗਾ ਕਿ 29 ਮਾਰਚ ਨੂੰ ਧੋਨੀ ਮੈਦਾਨ ’ਤੇ ਦਿਸਣਗੇ।
ਜਡੇਜਾ ਦੇ ਜ਼ਬਰਦਸਤ ਕੈਚ ’ਤੇ ਪੁਣੇ ਪੁਲਸ ਨੇ ਕਿਹਾ- ਕਾਨੂੰਨ ਦੇ ਹੱਥ, ਪ੍ਰਸ਼ੰਸਕਾਂ ਨੇ ਵੀ ਲਏ ਮਜ਼ੇ
NEXT STORY