ਨਵੀਂ ਦਿੱਲੀ — ਡੇਂਗੂ ਤੋਂ ਪੀੜਤ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਪਲੇਟਲੇਟ ਇਕ ਲੱਖ ਤੋਂ ਹੇਠਾਂ ਜਾਣ ਕਾਰਨ ਚੇਨਈ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਪਾਕਿਸਤਾਨ ਦੇ ਖ਼ਿਲਾਫ਼ 14 ਅਕਤੂਬਰ ਨੂੰ ਅਹਿਮਦਾਬਾਦ 'ਚ ਉਨ੍ਹਾਂ ਦਾ ਖੇਡਣਾ ਸ਼ੱਕੀ ਹੈ। ਗਿੱਲ ਪਿਛਲੇ ਹਫ਼ਤੇ ਚੇਨਈ ਆਉਣ ਤੋਂ ਬਾਅਦ ਡੇਂਗੂ ਨਾਲ ਸੰਕਰਮਿਤ ਪਾਏ ਗਏ ਸਨ। ਉਹ ਬੁੱਧਵਾਰ ਨੂੰ ਅਫਗਾਨਿਸਤਾਨ ਖ਼ਿਲਾਫ਼ ਭਾਰਤ ਦਾ ਦੂਜਾ ਮੈਚ ਵੀ ਨਹੀਂ ਖੇਡ ਸਕੇਗਾ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਦੱਸੀ ਦਿੱਲ ਦੀ ਇੱਛਾ-ਸਚਿਨ ਦੀ ਤਰ੍ਹਾਂ ਵਿਸ਼ਵ ਕੱਪ ਜੇਤੂ ਬਣਨਾ ਚਾਹੁੰਦੇ ਹਨ
ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ, 'ਸ਼ੁਭਮਨ ਨੂੰ ਚੇਨਈ 'ਚ ਟੀਮ ਹੋਟਲ ਵਿੱਚ ਡਰਿੱਪ ਚੜਾਈ ਜਾ ਰਹੀ ਸੀ ਪਰ ਉਨ੍ਹਾਂ ਦੇ ਪਲੇਟਲੇਟਸ ਡਿੱਗ ਕੇ 70000 ਤੱਕ ਹੋ ਗਏ। ਇੱਕ ਵਾਰ ਪਲੇਟਲੇਟ ਦੀ ਗਿਣਤੀ ਇੱਕ ਲੱਖ ਤੋਂ ਘੱਟ ਜਾਣ 'ਤੇ ਹਸਪਤਾਲ ਵਿੱਚ ਭਰਤੀ ਕਰਵਾਉਣਾ ਜ਼ਰੂਰੀ ਹੈ। ਪਲੇਟਲੇਟ ਦੀ ਗਿਣਤੀ ਇਕ ਲੱਖ ਤੋਂ ਵੱਧ ਹੋਣ 'ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਤੇ ਮਹਿਲਾ ਸ਼ਤਰੰਜ ਟੀਮਾਂ ਨੇ ਚਾਂਦੀ ਤਮਗੇ ਜਿੱਤੇ
ਸਮਝਇਆ ਜਾਂਦਾ ਹੈ ਕਿ ਗਿੱਲ ਨੂੰ ਚੇਨਈ ਦੇ ਕਾਵੇਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਭਾਰਤੀ ਟੀਮ ਦੇ ਡਾਕਟਰ ਰਿਜ਼ਵਾਨ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਡੇਂਗੂ ਸਰੀਰ ਨੂੰ ਕਮਜ਼ੋਰ ਕਰਦਾ ਹੈ ਅਤੇ ਇਸ ਤੋਂ ਠੀਕ ਹੋਣ ਵਿੱਚ ਸਮਾਂ ਲੱਗਦਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਤਰਜੀਹ ਇਹ ਦੇਖਣਾ ਹੈ ਕਿ ਗਿੱਲ ਜਲਦੀ ਠੀਕ ਹੋ ਜਾਵੇ।
ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ ਮੈਚ ਤੋਂ ਪਹਿਲਾਂ ਕਿਹਾ ਸੀ, 'ਮੈਨੂੰ ਉਨ੍ਹਾਂ ਲਈ ਬੁਰਾ ਲੱਗ ਰਿਹਾ ਹੈ। ਮੈਂ ਪਹਿਲਾਂ ਇਨਸਾਨ ਹਾਂ ਇਸ ਲਈ ਮੈਂ ਚਾਹੁੰਦਾ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ। ਇੱਥੇ ਕਪਤਾਨ ਵਾਂਗ ਮੈਂ ਇਹ ਨਹੀਂ ਸੋਚ ਰਿਹਾ ਕਿ ਗਿੱਲ ਨੂੰ ਕੱਲ੍ਹ ਖੇਡਣਾ ਚਾਹੀਦਾ ਹੈ। ਉਹ ਜਵਾਨ ਹੈ ਅਤੇ ਉਮੀਦ ਹੈ ਕਿ ਜਲਦੀ ਠੀਕ ਹੋ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਫੁੱਟਬਾਲਰ ਨੇਮਾਰ ਬਣੇ ਪਿਤਾ, ਮਾਡਲ ਗਰਲਫ੍ਰੈਂਡ ਬਰੂਨਾ ਨੇ ਦਿੱਤਾ ਧੀ ਨੂੰ ਜਨਮ
NEXT STORY