ਬਰਮਿੰਘਮ- ਭਾਰਤ ਰਾਸ਼ਟਰਮੰਡਲ ਖੇਡ 2022 ਦੀ ਮਹਿਲਾ ਕ੍ਰਿਕਟ ਪ੍ਰਤੀਯੋਗਿਤਾ ਦੇ ਉਦਘਾਟਨੀ ਮੈਚ ਵਿਚ 29 ਜੁਲਾਈ ਨੂੰ ਆਸਟਰੇਲੀਆ ਦਾ ਸਾਹਮਣਾ ਕਰੇਗਾ ਜਦਕਿ ਫਾਈਨਲ 7 ਅਗਸਤ ਨੂੰ ਖੇਡਿਆ ਜਾਵੇਗਾ। ਪ੍ਰੂਬੰਧਕਾਂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਮਹਿਲਾ ਕ੍ਰਿਕਟ ਟੀ-20 ਸਵਰੂਪ ਵਿਚ ਰਾਸ਼ਟਰਮੰਡਲ ਖੇਡਾਂ 'ਚ ਡੈਬਿਊ ਕਰਨ ਜਾ ਰਹੀ ਹੈ। ਆਖਰੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਕ੍ਰਿਕਟ 1998 ਵਿਚ ਕੁਆਲਾਲੰਪੁਰ ਵਿਚ ਖੇਡਿਆ ਗਿਆ ਸੀ।
ਇਹ ਖ਼ਬਰ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ
ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਬਿਆਨ ਵਿਚ ਕਿਹਾ ਕਿ 'ਮਹਿਲਾ ਕ੍ਰਿਕਟ ਟੂਰਨਾਮੈਂਟ 29 ਜੁਲਾਈ ਤੋਂ ਐਜਬੈਸਟਨ 'ਚ ਆਯੋਜਿਤ ਕੀਤਾ ਜਾਵੇਗਾ। ਕਾਂਸੀ ਤਮਗਾ ਤੇ ਸੋਨ ਤਮਗੇ ਦੇ ਲਈ ਮੈਚ ਸੱਤ ਅਗਸਤ ਨੂੰ ਖੇਡਿਆ ਜਾਵੇਗਾ।' ਪਹਿਲਾ ਮੈਚ 29 ਜੁਲਾਈ ਨੂੰ ਸ਼ੁਰੂਆਤੀ ਸੈਸ਼ਨ ਵਿਚ ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਪਾਕਿਸਤਾਨ ਦਾ ਸਾਹਮਣਾ ਬਾਰਬਾਡੋਸ ਨਾਲ ਹੋਵੇਗਾ, ਜਿਸ ਨੇ ਵੈਸਟਇੰਡੀਜ਼ ਤੋਂ ਮੁਕਾਬਲੇ ਵਿਚ ਹਿੱਸਾ ਲੈਣ ਵਾਲੀ ਟੀਮ ਦੇ ਰੂਪ ਵਿਚ ਹਾਲ ਹੀ 'ਚ ਪੁਸ਼ਟੀ ਕੀਤੀ ਸੀ। ਭਾਰਤ ਤੇ ਪਾਕਿਸਤਾਨ ਦਾ ਮੈਚ 31 ਜੁਲਾਈ ਨੂੰ ਖੇਡਿਆ ਜਾਵੇਗਾ। ਆਸਟਰੇਲੀਆ ਤੇ ਪਾਕਿਸਤਾਨ ਦਾ ਮੁਕਾਬਲਾ ਤਿੰਨ ਅਗਸਤ ਨੂੰ ਹੋਵੇਗਾ। ਮੇਜ਼ਬਾਨ ਇੰਗਲੈਂਡ 30 ਜੁਲਾਈ ਨੂੰ ਆਪਣਾ ਪਹਿਲਾ ਮੈਚ ਕੁਆਲੀਫਾਇਰ ਨਾਲ ਖੇਡੇਗਾ। ਕੁਆਲੀਫਾਇਰ 2022 ਦੇ ਸ਼ੁਰੂ ਵਿਚ ਖੇਡਿਆ ਜਾਵੇਗਾ। ਇੰਗਲੈਂਡ ਇਸ ਤੋਂ ਬਾਅਦ 2 ਅਗਸਤ ਨੂੰ ਦੱਖਣੀ ਅਫਰੀਕਾ ਤੇ ਚਾਰ ਅਗਸਤ ਨੂੰ ਨਿਊਜ਼ੀਲੈਂਡ ਨੂੰ ਭਿੜੇਗਾ। ਸ਼ੁੱਕਰਵਾਰ ਨੂੰ ਹੀ ਨੈੱਟਬਾਲ ਦਾ ਪ੍ਰੋਗਰਾਮ ਵੀ ਐਲਾਨ ਕੀਤਾ ਗਿਆ।
ਇਹ ਖ਼ਬਰ ਪੜ੍ਹੋ- ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੈਮੀਫਾਈਨਲ ਮੈਚ ’ਚ ਮਹੱਤਵਪੂਰਨ ਕੈਚ ਛੱਡਣ ਤੋਂ ਬਾਅਦ ਖੂਬ ਟਰੋਲ ਹੋ ਰਹੇ ਹਨ ਹਸਨ ਅਲੀ
NEXT STORY