ਦੁਬਈ- ਪਾਕਿਸਤਾਨੀ ਤੇਜ਼ ਗੇਂਦਬਾਜ਼ ਹਸਨ ਅਲੀ ਇਥੇ ਵੀਰਵਾਰ ਨੂੰ ਮੌਜੂਦਾ ਟੀ-20 ਵਿਸ਼ਵ ਕੱਪ-2021 ਦੇ ਸੈਮੀਫਾਈਨਲ ਮੈਚ ’ਚ ਆਸਟ੍ਰੇਲੀਆਈ ਬੱਲੇਬਾਜ਼ ਮੈਥਿਊ ਵੇਡ ਦਾ ਕੈਚ ਛੱਡਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜੰਮ ਕੇ ਟ੍ਰੋਲ ਹੋ ਰਹੇ ਹਨ। ਲੋਕ ਨਾ ਸਿਰਫ ਉਸ ’ਤੇ ਬਲਕਿ ਉਸ ਦੀ ਪਤਨੀ, ਜੋ ਭਾਰਤੀ ਹੈ, ’ਤੇ ਤਰ੍ਹਾਂ-ਤਰ੍ਹਾਂ ਦੇ ਤੰਜ ਕੱਸ ਰਹੇ ਹਨ। ਕੁਝ ਟ੍ਰੋਲਰਸ ਨੇ ਤਾਂ ਸੋਸ਼ਲ ਮੀਡੀਆ ’ਤੇ ਹਸਨ ਅਲੀ ਦੇ ਸ਼ੀਆ ਮੁਸਲਿਮ ਹੋਣ ਅਤੇ ਉਸ ਦੀ ਭਾਰਤੀ ਪਤਨੀ ਸਾਨੀਆ ਆਰਜ਼ੂ ਨੂੰ ਲੈ ਕੇ ਗੰਦੀਆਂ-ਗੰਦੀਆਂ ਗਾਲਾਂ ਲਿੱਖ ਰਹੇ ਹਨ। ਹਸਨ ਨੂੰ ਪਾਕਿਸਤਾਨ ’ਚ ਹੱਦਾਰ ਤੱਕ ਰਿਹਾ ਜਾ ਰਿਹਾ ਹੈ। ਕੁੱਝ ਨੇ ਤਾਂ ਟਵੀਟ ਕਰ ਕੇ ਕਿਹਾ ਕਿ ਹਸਨ ਨੂੰ ਆਉਂਦੇ ਹੀ ਗੋਲੀ ਮਾਰ ਦਿਓ।
ਇਹ ਖ਼ਬਰ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ
ਇਸ ਮੁਸ਼ਕਿਲ ਦੀ ਘੜੀ ’ਚ ਹਾਲਾਂਕਿ ਕਾਫੀ ਲੋਕ ਹਸਨ ਦਾ ਸਮਰਥਣ ਵੀ ਕਰ ਰਹੇ ਹਨ। ਇਨ੍ਹਾਂ ’ਚੋਂ ਇਕ ਪਾਕਿਸਤਾਨੀ ਟੀਮ ਦਾ ਕਪਤਾਨ ਬਾਬਰ ਆਜ਼ਮ ਵੀ ਹੈ। ਬਾਬਰ ਨੇ ਕਿਹਾ ਕਿ ਖਿਡਾਰੀਆਂ ਕੋਲੋਂ ਹੀ ਕੈਚ ਛੁੱਟਦੇ ਹਨ, ਇਸ ਲਈ ਮੈਂ ਉਸ ਦਾ ਸਮਰਥਣ ਕਰਾਂਗਾ। ਉਹ ਸਾਡਾ ਪ੍ਰਮੁੱਖ ਗੇਂਦਬਾਜ਼ ਹੈ। ਉਸ ਨੇ ਪਾਕਿਸਤਾਨ ਨੂੰ ਕਾਫੀ ਮੈਚ ਜਿਤਾਏ ਹਨ। ਹਰ ਦਿਨ ਹਰੇਕ ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ, ਜਿਸ ਦਾ ਦਿਨ ਹੁੰਦਾ ਹੈ, ਉਹ ਪ੍ਰਦਰਸ਼ਨ ਕਰਦਾ ਹੈ। ਬੇਸ਼ੱਕ ਉਹ ਕਾਫੀ ਮਾਯੂਸ ਹੈ। ਲੋਕਾਂ ਦਾ ਕੰਮ ਹੈ ਗੱਲਾਂ ਕਰਨਾ ਪਰ ਸਾਡਾ ਕੰਮ ਹੌਸਲਾ ਦੇਣਾ ਹੈ, ਜੋ ਅਸੀਂ ਕਰ ਰਹੇ ਹਾਂ।
ਇਹ ਖ਼ਬਰ ਪੜ੍ਹੋ- ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
ਹਸਨ ਦਾ ਸਹੁਰਾ ਬੋਲਿਆ- ਮੇਰੀ ਬੇਟੀ ਨੂੰ ਗੰਦੀਆਂ ਗਾਲਾਂ ਦੇਣਾ ਗਲਤ
ਉਧਰ, ਹਸਨ ਦੀ ਸੋਸ਼ਲ ਮੀਡੀਆ ’ਤੇ ਨਿੰਦਾ ਹੁੰਦੀ ਦੇਖ ਉਸ ਦਾ ਭਾਰਤ ਰਹਿੰਦਾ ਸਹੁਰਾ ਲਿਆਕਤ ਅਲੀ ਅੱਗੇ ਆ ਗਿਆ ਹੇ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਉਸ ਦੇ ਦਾਮਾਦ ਅਤੇ ਬੇਟੀ ਨੂੰ ਗਾਲਾਂ ਕੱਢਣੀਆਂ ਗਲਤ ਹਨ। ਖੇਡ ’ਚ ਹਾਰ-ਜਿੱਤ ਹੁੰਦੀ ਰਹਿੰਦੀ ਹੈ। ਇਸ ਨੂੰ ਖੇਡ ਦੀ ਤਰ੍ਹਾਂ ਦੀ ਦੇਖਣਾ ਚਾਹੀਦਾ ਹੈ। ਕੁੱਝ ਲੋਕ ਹੁੰਦੇ ਹਨ, ਜੋ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਮੈਂ ਉਨ੍ਹਾਂ ਸਾਰਿਆਂ ’ਤੇ ਧਿਆਨ ਨਹੀਂ ਦਿੰਦਾ। ਲਿਆਕਤ ਨੇ ਕਿਹਾ ਕਿ ਵਿਸ਼ਵ ਕੱਪ ’ਚ ਜਦੋਂ ਭਾਰਤੀ ਟੀਮ ਪਾਕਿਸਤਾਨ ਤੋਂ ਹਾਰੀ ਸੀ, ਉਦੋਂ ਵੀ ਲੋਕਾਂ ਨੇ ਕਪਤਾਨ ਕੋਹਲੀ, ਗੇਂਦਬਾਜ਼ੀ ਸ਼ੰਮੀ ਨੂੰ ਟ੍ਰੋਲ ਕੀਤਾ ਸੀ। ਲਿਆਕਤ ਨੇ ਇਸ ਦੇ ਨਾਲ ਹੀ ਦੋਨਾਂ ਦੇਸ਼ਾਂ ’ਚ ਵੀਜ਼ਾ ਖਤਮ ਕਰਨ ਦੀ ਵਕਾਲਤ ਵੀ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਤਵੇਸਾ ਅਰਾਮਕੋ ਟੀਮ ਸੀਰੀਜ਼ ਦੇ ਵਿਅਕਤੀਗਤ ਸਾਂਝੇ 17ਵੇਂ ਸਥਾਨ ’ਤੇ
NEXT STORY