ਨਵੀਂ ਦਿੱਲੀ : ਆਸਟਰੇਲੀਆਈ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਖਿਲਾਫ ਐਤਵਾਰ ਨੂੰ ਖੇਡੇ ਗਏ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ-20 ਮੁਕਾਬਲੇ ਵਿਚ ਰਿਕਾਰਡ ਜਿੱਤ ਹਾਸਲ ਕੀਤੀ। ਆਪਣੇ ਜਨਮਦਿਨ ਦੇ ਮੌਕੇ ਡੇਵਿਡ ਵਾਰਨਰ ਨੇ ਆਪਣੇ ਭਾਰਤੀ ਪ੍ਰਸ਼ੰਸਕਾਂ ਲਈ ਡਬਲ ਧਮਾਕਾ ਕੀਤਾ। ਉਸ ਨੇ ਟੀ-20 ਕੌਮਾਂਤਰੀ ਵਿਚ ਪਹਿਲਾ ਸੈਂਕੜਾ ਲਾਇਆ ਅਤੇ ਟੀਮ ਨੂੰ ਸਭ ਤੋਂ ਵੱਡੀ ਜਿੱਤ ਵੀ ਦਿਵਾਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ ਡੇਵਿਡ ਵਾਰਨਰ ਦੇ ਤੂਫਾਨੀ ਸੈਂਕੜੇ ਦੇ ਦਮ 'ਤੇ 2 ਵਿਕਟਾਂ 'ਤੇ 233 ਦੌੜਾਂ ਬਣਾਈਆਂ। ਜਵਾਬ ਵਿਚ ਸ਼੍ਰੀਲੰਕਾ ਮੇਜ਼ਬਾਨ ਦੀ ਸ਼ਾਨਦਾਰ ਗੇਂਦਬਾਜ਼ੀ ਅਗੱੇ 9 ਵਿਕਟਾਂ 'ਤੇ 99 ਦੌੜਾਂ ਦੀ ਬਣਾ ਸਕੀ। ਆਸਟਰੇਲੀਆ ਨੇ 134 ਦੌੜਾਂ ਨਾਲ ਮੁਕਾਬਲਾ ਆਪਣੇ ਨਾਂ ਕੀਤਾ।
ਵਾਰਨਰ ਦਾ ਪਹਿਲਾ ਟੀ-20 ਕੌਮਾਂਤਰੀ ਸੈਂਕੜਾ

ਵਾਰਨਰ ਦਾ ਟੀ-20 ਕਰੀਅਰ ਦਾ ਇਹ ਪਹਿਲਾ ਸੈਂਕੜਾ ਹੈ। ਵਾਰਨਰ ਨੇ 56 ਗੇਂਦਾਂ 'ਤੇ 10 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ ਸੈਂਕੜੇ ਵਾਲੀ ਪਾਰੀ ਖੇਡੀ। ਵਾਰਨਰ ਤੋਂ ਇਲਾਵਾ ਕਪਤਾਨ ਐਰੋਨ ਫਿੰਚ ਅਤੇ ਗਲੈਨ ਮੈਕਸਵੈਲ ਨੇ ਬਿਹਤਰੀਨ ਅਰਧ ਸੈਂਕੜਾ ਲਾਇਆ। ਫਿੰਚ ਨੇ 36 ਗੇਂਦਾਂ 'ਤੇ 64 ਦੌੜਾਂ ਦੀ ਪਾਰੀ ਖੇਡੀ ਜਦਕਿ ਮੈਕਸਵੈਲ ਨੇ ਸਿਰਫ 28 ਗੇਂਦਾਂ 'ਤੇ 62 ਦੌੜਾਂ ਦੀ ਪਾਰੀ ਖੇਡੀ।
ਕਸੁਨ ਰੰਜਿਤਾ ਦਾ ਸ਼ਰਮਨਾਕ ਰਿਕਾਰਡ

ਜਿੱਥੇ ਵਾਰਨਰ ਨੇ ਆਪਣੀ ਬੱਲੇਬਾਜ਼ੀ ਨਾਲ ਸ਼ਾਨਦਾਰ ਸੈਂਕੜਾ ਲਗਾਇਆ ਉੱਥੇ ਹੀ ਸ਼੍ਰੀਲੰਕਾਈ ਗੇਂਦਬਾਜ਼ ਕਸੁਨ ਰੰਜਿਤਾ ਨੇ ਆਪਣੇ ਨਾਂ ਇਕ ਸ਼ਰਮਨਾਕ ਰਿਕਾਰਡ ਦਰਜ ਕਰ ਲਿਆ ਹੈ। ਉਹ ਟੀ-20 ਕੌਮਾਂਤਰੀ ਵਿਚ ਸਭ ਤੋਂ ਮਹਿੰਗਾ ਸਪੈਲ ਸੁੱਟਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਸ ਨੇ ਇਸ ਮੈਚ ਵਿਚ 4 ਓਵਰਾਂ ਵਿਚ 75 ਦੌੜਾਂ ਖਰਚੀਆਂ। ਇਸ ਤੋਂ ਪਹਿਲਾਂ ਇਹ ਰਿਕਾਰਡ ਟਰਕੀ ਦੇ ਤੁਨਾਹਨ ਤੁਰਨ ਦੇ ਨਾਂ ਸੀ। ਤੁਰਨ ਨੇ ਇਸੇ ਸਾਲ ਅਗਸਤ ਵਿਚ ਚੈਕ ਗਣਰਾਜ ਖਿਲਾਫ 4 ਓਵਰਾਂ ਵਿਚ 70 ਦੌੜਾਂ ਖਰਚੀਆਂ ਸੀ।
ਪਾਪੁਆ ਨਿਊ ਗਿਨੀ ਨੇ ਰਚਿਆ ਇਤਿਹਾਸ, ਟੀ-20 ਵਰਲਡ ਕੱਪ ਲਈ ਕੀਤਾ ਪਹਿਲੀ ਵਾਰ ਕੁਆਲੀਫਾਈ
NEXT STORY