ਨਵੀਂ ਦਿੱਲੀ : 27 ਅਕਤੂਬਰ ਦਿਨ ਐਤਵਾਰ ਨੋਰਮਨ ਵਾਨੁਆ ਲਈ ਪਾਪੁਆ ਨਿਊ ਗਿਨੀ ਦੀ ਜਰਸੀ ਵਿਚ ਸਭ ਤੋਂ ਸ਼ਾਨਦਾਰ ਦਿਨਾਂ ਵਿਚੋਂ ਇਕ ਰਿਹਾ। ਉਸ ਦੀ ਟੀਮ (ਪਾਪੁਆ ਨਿਊ ਗਿਨੀ) 4 ਓਵਰਾਂ ਵਿਚ ਸਿਰਫ 19 ਦੌੜਾਂ 'ਤੇ 6 ਵਿਕਟਾਂ ਗੁਆ ਚੁੱਕੀ ਸੀ। ਅਜਿਹੇ 'ਚ ਉਸ ਨੇ 48 ਗੇਂਦਾਂ 'ਚ 54 ਦੌੜਾਂ ਦੀ ਪਾਰੀ ਖੇਡੀ ਜੋ ਟੀ-20 ਕੌਮਾਂਤਰੀ ਕ੍ਰਿਕਟ ਵਿਚ ਉਸਦਾ ਸਰਵਉੱਚ ਸਕੋਰ ਸੀ। ਇਸ ਵਿਚ 7ਵੇਂ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਵੀ ਸ਼ਾਮਲ ਹੈ। ਇਸ ਤੋਂ ਬਾਅਦ ਉਸ ਨੇ ਗੇਂਦਬਾਜ਼ੀ ਵਿਚ ਵੀ ਕਮਾਲ ਦਿਖਾਉਂਦਿਆਂ 19 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਕੀਨੀਆ ਦੀ ਟੀਮ 73 ਦੌੜਾਂ 'ਤੇ ਆਲਆਊਟ ਹੋ ਗਈ ਅਤੇ ਪਾਪੁਆ ਗਿਨੀ ਦੀ ਟੀਮ ਨੇ 45 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਪਾਪੁਆ ਗਿਨੀ ਨੇ ਅਗਲੇ ਸਾਲ ਹੋਣ ਵਾਲੇ ਆਈ. ਸੀ. ਸੀ. ਟੀ-20 ਵਰਲਡ ਕੱਪ ਲਈ ਕੁਆਲੀਫਾਈ ਵੀ ਕਰ ਲਿਆ।

ਦਰਅਸਲ ਪਾਪੁਆ ਗਿਨੀ ਦੀ ਕਿਸਮਤ ਨੀਦਰਲੈਂਡ ਅਤੇ ਸਕਾਟਲੈਂਡ ਦੇ ਮੈਚ 'ਤੇ ਟਿਕੀ ਸੀ। ਨੀਦਰਲੈਂਡ ਨੂੰ 12.3 ਓਵਰਾਂ ਵਿਚ ਸਕਾਟਲੈਂਡ ਨੂੰ ਹਰਾਉਣਾ ਸੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕਿਆ ਅਤੇ ਉੱਥੇ ਹੀ ਪਾਪੁਆ ਗਿਨੀ ਦੀ ਰਾਹ ਆਸਾਨ ਹੋ ਗਈ। ਸਕਾਟਲੈਂਡ ਨੇ 130 ਦੌੜਾਂ ਬਣਾਈਆਂ ਸੀ ਜਵਾਬ ਵਿਚ ਨੀਦਰਲੈਂਡ ਨੇ 17 ਓਵਰਾਂ ਵਿਚ 6 ਵਿਕਟਾਂ ਗੁਆ ਕੇ ਇਹ ਮੈਚ ਜਿੱ
ਗਾਂਗੁਲੀ ਦੀ ਪ੍ਰਧਾਨਗੀ 'ਚ ਪਹਿਲੀ ਵਾਰ ਭਾਰਤੀ ਟੈਸਟ ਇਤਿਹਾਸ 'ਚ ਹੋਵੇਗਾ ਅਜਿਹਾ ਵੱਡਾ ਬਦਲਾਅ
NEXT STORY