ਬੈਂਗਲੁਰੂ (ਵਾਰਤਾ)- ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਡੇ-ਨਾਈਟ ਟੈਸਟ ਮੈਚ ਨੂੰ ਦੇਖਣ ਲਈ 100 ਫ਼ੀਸਦੀ ਦਰਸ਼ਕਾਂ ਨੂੰ ਮੈਦਾਨ 'ਤੇ ਆ ਕੇ ਮੈਚ ਦੇਖਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਜ ਸਰਕਾਰ ਵੱਲੋਂ ਮਿਲੀ ਮਨਜ਼ੂਰੀ ਤੋਂ ਬਾਅਦ ਕਰਨਾਟਕ ਰਾਜ ਕ੍ਰਿਕਟ ਸੰਘ (ਕੇ.ਐੱਸ.ਸੀ.ਏ.) ਨੇ ਇਹ ਫ਼ੈਸਲਾ ਲਿਆ ਹੈ।
ਕ੍ਰਿਕਇੰਫੋ ਨੂੰ ਪਤਾ ਲੱਗਾ ਹੈ ਕਿ ਟਿਕਟਾਂ ਦੀ ਮੰਗ ਵਧਣ ਤੋਂ ਬਾਅਦ ਐਸੋਸੀਏਸ਼ਨ ਨੇ ਸਰਕਾਰ ਤੋਂ ਮਨਜ਼ੂਰੀ ਮੰਗੀ ਸੀ। ਕੇ.ਐੱਸ.ਸੀ.ਏ. ਦੇ ਖਜ਼ਾਨਚੀ ਵਿਨੈ ਮ੍ਰਿਤੁੰਜੇ ਦੇ ਅਨੁਸਾਰ, ਪਹਿਲੇ ਦੋ ਦਿਨਾਂ ਲਈ ਜਨਤਾ ਲਈ ਉਪਲਬਧ 10,000 ਟਿਕਟਾਂ ਪਹਿਲਾਂ ਹੀ ਵੇਚੀਆਂ ਜਾ ਚੁੱਕੀਆਂ ਹਨ। ਪੂਰੇ ਸਟੇਡੀਅਮ ਨੂੰ ਦਰਸ਼ਕਾਂ ਲਈ ਖੋਲ੍ਹਣ ਦੇ ਫੈਸਲੇ ਤੋਂ ਬਾਅਦ, ਕੇ.ਐੱਸ.ਸੀ.ਏ. ਨੇ ਸ਼ੁੱਕਰਵਾਰ ਨੂੰ ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ ਵਾਧੂ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ।
ਇਕ ਅਧਿਕਾਰਤ ਬਿਆਨ ਵਿਚ ਐਸੋਸੀਏਸ਼ਨ ਨੇ ਕਿਹਾ, "ਦਰਸ਼ਕਾਂ ਦੀ ਮੌਜੂਦਗੀ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਅਤੇ ਵਧਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ, ਕੇ.ਐੱਸ.ਸੀ.ਏ. ਸਟੇਡੀਅਮ ਦੀ ਪੂਰੀ ਸਮਰੱਥਾ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦੇਵੇਗਾ।" ਜੂਨ 2018 ਤੋਂ ਬਾਅਦ ਬੈਂਗਲੁਰੂ ਪਹਿਲੀ ਵਾਰ ਕਿਸੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ।
ਪੁਤਿਨ ਨਾਲ ਸਬੰਧਾਂ ਨੂੰ ਲੈ ਕੇ ਚੇਲਸੀ ਫੁਟਬਾਲ ਕਲੱਬ ਦੇ ਮਾਲਕ 'ਤੇ ਬ੍ਰਿਟੇਨ 'ਚ ਪਾਬੰਦੀ
NEXT STORY