ਨਵੀਂ ਦਿੱਲੀ : ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜੇਤੂ ਪਹਿਲਵਾਨ ਦੀਪਕ ਪੂਨੀਆ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਵਿਨੇਸ਼ ਫੋਗਟ ਨੂੰ ਰੈਸਲਿੰਗ ਟੀ. ਵੀ. ਵਲੋਂ ਆਯੋਜਿਤ ਇਕ ਆਨਲਾਈਨ ਪੋਲ ਵਿਚ ਪ੍ਰਸ਼ੰਸਕਾਂ ਵਲੋਂ ਸਰਵਸ੍ਰੇਸ਼ਠ ਪਹਿਲਵਾਨ ਦੇ ਰੂਪ ਵਿਚ ਚੁਣਿਆ ਗਿਆ ਹੈ।
15 ਦਸੰਬਰ ਨੂੰ ਸ਼ੁਰੂ ਹੋਇਆ ਇਹ ਪੋਲ 10 ਦਿਨਾਂ ਤਕ ਚੱਲਿਆ, ਜਿਸ ਵਿਚ 1,62,392 ਪ੍ਰਸ਼ੰਸਕਾਂ ਨੇ ਸਾਲ 2019 ਦੇ ਸਰਵਸ੍ਰੇਸ਼ਠ ਮਹਿਲਾ ਤੇ ਪੁਰਸ ਪਹਿਲਵਾਨ ਲਈ ਆਨਲਾਈਨ ਵੋਟ ਕੀਤੀ।

ਇਸ ਸਾਲ ਕੈਡੇਟ ਵਰਲਡ ਚੈਂਪੀਅਨਸ਼ਿਪ ਸੋਨ ਤਮਗਾ ਜਿੱਤਣ ਵਾਲੀ ਕੋਮਲ ਪੰਚਾਲ ਨੇ ਵਿਨੇਸ਼ ਫੋਗਟ ਨੂੰ ਸਖਤ ਟੱਕਰ ਦਿੱਤੀ ਪਰ ਉਹ ਸਿਰਫ 0.4 ਵੋਟ ਫੀਸਦੀ ਦੇ ਫੈਸਲੇ ਨਾਲ ਹਾਰ ਗਈ। ਫੋਟਗਟ ਨੂੰ 40.7 ਜਦਕਿ ਕੋਮਲ ਨੂੰ 40.3 ਫੀਸਦੀ ਵੋਟਾਂ ਮਿਲੀਆਂ ਅਤੇ ਪਹਿਲਵਾਨ ਢਾਂਡਾ ਨੂੰ 13.6 ਅਤੇ ਪੂਜਾ ਗਹਿਲੋਤ ਨੂੰ 5.4 ਫੀਸਦੀ ਵੋਟਾਂ ਮਿਲੀਆਂ। ਉੱਥੇ ਸਰਵਸ੍ਰੇਸ਼ਠ ਪੁਰਸ਼ ਪਹਿਲਵਾਨ ਸਾਲ 2019 ਦੇ ਜੂਨੀਅਰ ਫ੍ਰੀ-ਸਟਾਈਲ ਪਹਿਲਵਾਨ ਦੀਪਕ ਪੂਨੀਆ ਨੂੰ ਮਿਲਿਆ। ਉਸ ਨੂੰ 41.6 ਫੀਸਦੀ ਵੋਟਾਂ ਮਿਲੀਆਂ। ਪ੍ਰਸ਼ੰਸਕਾਂ ਦੇ ਪਸੰਦੀਦਾ ਪਹਿਲਵਾਨ ਦੇ ਰੂਪ 'ਚ ਪੋਲ ਜਿੱਤਣ 'ਤੇ ਦੀਪਕ ਪੂਨੀਆ ਨੇ ਰੈਸਲਿੰਗ ਟੀ. ਵੀ. ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ੰਸਕਾਂ ਦੇ ਇਸ ਸਮਰਥਨ ਨਾਲ ਉਸ ਨੂੰ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲਦੀ ਹੈ।

ਲੀਸੇਸਟਰ ਨੇ ਵੇਸਟ ਹੈਮ ਨੂੰ ਹਰਾਇਆ, ਮੈਨਚੇਸਟਰ ਯੂਨਾਈਟਿਡ ਟਾਪ 4 'ਚ ਜਗ੍ਹਾ ਬਣਾਉਣ ਦੇ ਕਰੀਬ
NEXT STORY