ਨਵੀਂ ਦਿੱਲੀ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਅਜੇ ਤਕ ਦੋ ਮੁਕਾਬਲੇ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਮੈਚ ਮਹਿਮਾਨ ਟੀਮ ਵੈਸਟਇੰਡੀਜ਼ ਨੇ ਜਿੱਤਿਆ, ਜਦਕਿ ਦੂਜਾ ਮੈਚ ਮੇਜ਼ਬਾਨ ਟੀਮ ਭਾਰਤ ਨੇ ਜਿੱਤਿਆ ਹੈ। ਇਸ ਤਰ੍ਹਾਂ ਹੁਣ ਤਕ ਇਹ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ, ਪਰ ਫੈਸਲਾਕੁੰਨ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਇਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਦੀਪਕ ਚਾਹਰ ਵਨ-ਡੇ ਟੀਮ 'ਚੋਂ ਬਾਹਰ ਹੋ ਗਏ ਹਨ। ਅਜਿਹੇ 'ਚ ਉਹ ਵੈਸਟਇੰਡੀਜ਼ ਖਿਲਾਫ ਤੀਜੇ ਅਤੇ ਆਖ਼ਰੀ ਵਨ-ਡੇ ਮੈਚ 'ਚ ਉਤਰ ਨਹੀਂ ਸਕਣਗੇ।

ਆਈ. ਪੀ. ਐੱਲ. ਅਤੇ ਘਰੇਲੂ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਵਾਲੇ ਨਵਦੀਪ ਸੈਨੀ ਫਿਰ ਤੋਂ ਵਿਰਾਟ ਕੋਹਲੀ ਐਂਡ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਨਵਦੀਪ ਸੈਨੀ ਕਟਕ ਦੇ ਬਾਰਾਬਤੀ ਸਟੇਡੀਅਮ 'ਚ ਹੋਣ ਵਾਲੇ ਸੀਰੀਜ਼ ਦੇ ਫੈਸਲਾਕੁੰਨ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ। ਬੀ. ਸੀ. ਸੀ. ਆਈ. ਨੇ ਈ-ਮੇਲ ਦੇ ਜ਼ਰੀਏ ਇਹ ਜਾਣਕਾਰੀ ਜਨਤਕ ਕੀਤੀ ਹੈ ਕਿ ਦੀਪਕ ਚਾਹਰ ਸਾਲ 2019 ਦੇ ਆਖਰੀ ਵਨ-ਡੇ ਮੈਚ 'ਚ ਨਹੀਂ ਖੇਡ ਸਕਣਗੇ।
ਬੁੱਧਵਾਰ ਨੂੰ ਵਿਸ਼ਾਖਾਪਟਨਮ 'ਚ ਖੇਡੇ ਗਏ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਦੇ ਬਾਅਦ ਦੀਪਕ ਚਾਹਰ ਨੂੰ ਪਿੱਠ ਦੇ ਹੇਠਲੇ ਹਿੱਸੇ 'ਚ ਹਲਕਾ ਦਰਦ ਮਹਿਸੂਸ ਹੋਇਆ। ਦੀਪਕ ਚਾਹਰ ਦੀ ਪਿੱਠ ਦੇ ਦਰਦ ਦੀ ਜਾਂਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਕੀਤੀ ਅਤੇ ਉਨ੍ਹਾਂ ਨੂੰ ਆਰਾਮ ਦਾ ਸੁਝਾਅ ਦਿੱਤਾ ਗਿਆ ਹੈ। ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਕਿਹਾ ਕਿ ਦੀਪਕ ਚਾਹਰ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਥੋੜ੍ਹੇ ਆਰਾਮ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਨੂੰ ਆਖਰੀ ਵਨ-ਡੇ ਮੈਚ 'ਚੋਂ ਬਾਹਰ ਕਰ ਦਿੱਤਾ ਗਿਆ ਹੈ।
Bye Bye 2019 : ਕ੍ਰਿਕਟ ਜਗਤ 'ਚ ਬਣੇ ਇਨ੍ਹਾਂ ਅਨੋਖੇ ਰਿਕਾਰਡਜ਼ ਲਈ ਵੀ ਜਾਣਿਆ ਜਾਵੇਗਾ ਇਹ ਸਾਲ
NEXT STORY