ਖੇਡ ਡੈਸਕ- ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਦਾਨਿਲ ਮੇਦਵੇਦੇਵ ਨੂੰ ਇੰਡੀਅਨ ਵੇਲਸ ਮਾਸਟਰਸ ਦੇ ਤੀਜੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਮੇਦਵੇਦੇਵ ਨੂੰ ਫਰਾਂਸ ਦੇ ਗੇਲ ਮੋਨਫਿਲਸ ਨੇ ਤਿੰਨ ਸੈੱਟ ਤੱਕ ਚੱਲੇ ਮੈਚ ਵਿਚ 4-6, 6-3, 6-1 ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਮੇਦਵੇਦੇਵ ਆਗਾਮੀ ਏ. ਟੀ. ਪੀ. ਰੈਂਕਿੰਗ ਵਿਚ ਨੰਬਰ-1 ਤੋਂ ਹਟ ਜਾਣਗੇ। ਉਸਦੀ ਜਗ੍ਹਾ ਸਰਬੀਆ ਦੇ ਨੋਵਾਕ ਜੋਕੋਵਿਚ ਦੋਬਾਰਾ ਵਿਸ਼ਵ ਨੰਬਰ-1 ਖਿਡਾਰੀ ਬਣ ਸਕਦੇ ਹਨ।
ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਇਸ ਦੇ ਬਾਵਜੂਦ, ਗੇਲ ਮੋਨਫਿਲਸ ਦੇ ਵਿਰੁੱਧ ਪਹਿਲਾ ਸੈੱਟ ਮੇਦਵੇਦੇਵ ਨੇ 6-4 ਨਾਲ ਜਿੱਤਿਆ ਸੀ। ਉਮੀਦ ਸੀ ਕਿ ਉਹ ਮੈਚ ਨੂੰ ਆਸਾਨੀ ਨਾਲ ਆਪਣੇ ਨਾਂ ਕਰ ਲੈਣਗੇ ਪਰ ਮੋਨਫਿਲਸ ਨੇ ਦੂਜੇ ਸੈੱਟ ਵਿਚ 6ਵੇਂ ਗੇਮ 'ਚ ਮੋਨਫਿਲਸ ਨੇ ਮੇਦਵੇਦੇਵ ਦੀ ਸਰਵਿਸ ਤੋੜੀ ਅਤੇ ਇਸ ਤੋਂ ਬਾਅਦ ਸੈੱਟ 6-3 ਨਾਲ ਜਿੱਤਿਆ। ਤੀਜੇ ਸੈੱਟ ਵਿਚ ਮੇਦਵੇਦੇਵ ਚਕਨਾਚੂਰ ਨਜ਼ਰ ਆਏ ਤੇ ਕਈ ਗਲਤੀਆਂ ਕਰਦੇ ਹੋਏ ਮੋਲਫਿਲਸ ਤੋਂ ਮੈਚ ਹਾਰ ਗਏ।
ਇਹ ਖ਼ਬਰ ਪੜ੍ਹੋ-ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ
ਮੇਦਵੇਦੇਵ ਨੇ ਗੇਲ ਦੇ ਵਿਰੁੱਧ ਖੇਡਦੇ ਹੋਏ ਚਾਰ ਏਸ ਲਗਾਈ, ਜਦਕਿ ਉਸ ਤੋਂ ਇਕ ਕਦਮ ਡਬਲ ਫਾਲਟਸ (6) ਖੇਡਿਆ ਪਰ ਗੇਲ ਨੇ ਲਗਾਤਾਰ ਬ੍ਰੇਕ ਪੁਆਇੰਟ ਲੈ ਕੇ ਦਾਨਿਲ ਦੀ ਸਰਵਿਸ ਤੋੜੀ। ਆਖਰੀ ਸੈੱਟ ਵਿਚ ਗੇਲ ਪੂਰੀ ਤਰ੍ਹਾਂ ਨਾਲ ਦਾਨਿਲ 'ਤੇ ਹਾਵੀ ਹੋ ਗਿਆ ਸੀ। ਉਨ੍ਹਾਂ ਨੇ ਕੁੱਲ 53 ਸਰਵਿਸ ਪੁਆਇੰਟ ਜਿੱਤੇ, ਜਦਕਿ 77 ਫੀਸਦੀ ਫਰਸਟ ਸਰਵ ਵੀ ਉਸਦੇ ਨਾਂ ਰਿਹਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ
NEXT STORY