ਇੰਡੀਅਨ ਵੇਲਸ (ਅਮਰੀਕਾ)- 7 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਵੀਨਸ ਵਿਲੀਅਮਸ ਨੂੰ ਅਗਲੇ ਮਹੀਨੇ ਦੱਖਣੀ ਕੈਲੀਫੋਰਨੀਆ ’ਚ ਹੋਣ ਵਾਲੇ ਬੀ. ਐੱਨ. ਪੀ. ਪਾਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਤੇ ਡਬਲਜ਼ ਡਰਾਅ ’ਚ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। ਇਹ 45 ਸਾਲਾ ਖਿਡਾਰਨ 2024 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ’ਚ ਹਿੱਸਾ ਲਵੇਗੀ। ਉਸ ਸਮੇਂ ਵੀ ਉਸ ਨੂੰ ਵਾਈਲਡ ਕਾਰਡ ਨਾਲ ਪ੍ਰਵੇਸ਼ ਮਿਲਿਆ ਸੀ ਪਰ ਉਹ ਪਹਿਲੇ ਦੌਰ ਤੋਂ ਅੱਗੇ ਨਹੀਂ ਵਧ ਸਕੀ ਸੀ।
ਵੀਨਸ 3 ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚ ਚੁੱਕੀ ਹੈ। ਉਸ ਨੇ 2001 ਦੀ ਇਕ ਵਿਵਾਦਪੂਰਨ ਘਟਨਾ ਤੋਂ ਬਾਅਦ 2002 ਤੋਂ ਲੈ ਕੇ 2016 ਤੱਕ ਇਸ ਪ੍ਰਤੀਯੋਗਤਾ ਦਾ ਬਾਈਕਾਟ ਕੀਤਾ ਸੀ।
T20 WC ਸੁਪਰ-8 : ਪਾਕਿਸਤਾਨ ਨੂੰ ਲੱਗਿਆ ਵੱਡਾ ਝਟਕਾ! ਮੀਂਹ ਨੇ ਵਿਗਾੜੀ ਖੇਡ, ਪਹਿਲਾਂ ਮੈਚ ਹੋਇਆ ਰੱਦ
NEXT STORY